ਬਰਨਾਲਾ, 8 ਜੁਲਾਈ (ਰਵਿੰਦਰ ਸ਼ਰਮਾ) : ਮੰਗਲਵਾਰ ਸਵੇਰੇ ਕਰੀਬ 11 ਵਜੇ ਸਥਾਨਕ ਦਾਣਾ ਮੰਡੀ ਵਿੱਚ ਇੱਕ ਖੋਖੇ ’ਤੇ ਦੁੱਧ ਛੱਡਣ ਆਈ ਗੱਡੀ ਵਿੱਚ ਇੱਕ ਈ-ਰਿਕਸ਼ਾ ਚਾਲਕ ਵੱਲੋਂ ਬੜੀ ਅਣਗਹਿਲੀ ਤੇ ਤੇਜ਼ ਰਫਤਾਰ ਨਾਲ ਪਿੱਛੋਂ ਲਿਆ ਕੇ ਟੱਕਰ ਮਾਰ ਦਿੱਤੀ ਗਈ। ਜਿਸ ਕਾਰਨ ਈ-ਰਿਕਸ਼ਾ ਵਿੱਚ ਬੈਠੀਆਂ ਦੋ ਮਹਿਲਾ ਜਖਮੀ ਹੋ ਗਈਆਂ। ਹੋਇਆ ਇੰਝ ਕਿ ਮੰਗਲਵਾਰ ਸਵੇਰੇ ਕਰੀਬ 11 ਵਜੇ ਸਥਾਨਕ ਅਨਾਜ ਮੰਡੀ ਵਿੱਚ ਮਾਰਕੀਟ ਕਮੇਟੀ ਦਫ਼ਤਰ ਨੇੜੇ ਇੱਕ ਖੋਖੇ ’ਤੇ ਦੁੱਧ ਛੱਡਣ ਲਈ ਗੱਡੀ ਪੁੱਜੀ ਸੀ, ਜਿਸ ਦਾ ਚਾਲਕ ਗੱਡੀ ਨੂੰ ਸੜਕ ਦੇ ਕਿਨਾਰੇ ’ਤੇ ਖੜ੍ਹਾ ਕੇ ਖੋਖੇ ਅੰਦਰ ਦੁੱਧ ਛੱਡਣ ਚਲਾ ਗਿਆ। ਇੰਨੇ ਵਿੱਚ ਬੱਸ ਸਟੈਂਡ ਵਾਲੇ ਪਾਸਿਓਂ ਆ ਰਹੇ ਤੇਜ਼ ਰਫਤਾਰੀ ਈ-ਰਕਸ਼ਾ ਚਾਲਕ ਨੇ ਬੜੀ ਅਣਗਹਿਲੀ ਨਾਲ ਖੜੀ ਗੱਡੀ ਦੇ ਪਿਛਲੇ ਪਾਸੇ ਟੱਕਰ ਮਾਰ ਦਿੱਤੀ। ਟੱਕਰ ਇੰਨ੍ਹੀ ਜਬਰਦਸਤ ਸੀ ਕਿ ਈ-ਰਕਸ਼ਾ ਵਿੱਚ ਸਵਾਰ ਦੋ ਔਰਤਾਂ ਈ-ਰਿਕਸ਼ੇ ਤੋਂ ਬਾਹਰ ਆ ਡਿੱਗੀਆਂ। ਗਨੀਮਤ ਇਹ ਰਹੀ ਕਿ ਦੋਵੇਂ ਔਰਤਾਂ ਤੇ ਈ-ਰਿਕਸ਼ਾ ਚਾਲਕ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਜਦ ਕਿ ਈ-ਰਿਕਸ਼ੇ ਦਾ ਅਗਲਾ ਸ਼ੀਸ਼ਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਮੌਕੇ ਈ-ਰਿਕਸ਼ਾ ਚਾਲਕ ਦਾ ਕਹਿਣਾ ਸੀ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਕੀ ਹੋ ਗਿਆ।

Posted inਬਰਨਾਲਾ
