– 10 ਜੁਲਾਈ ਤੋਂ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਵੱਲੋਂ ਦਿੱਤਾ ਜਾਵੇਗਾ ਪੱਕਾ ਧਰਨਾ : ਨਿਰਪਾਲ ਸਿੰਘ ਪੱਪੂ
ਬਰਨਾਲਾ, 9 ਜੁਲਾਈ (ਰਵਿੰਦਰ ਸ਼ਰਮਾ) : ਅੱਜ ਮਿਤੀ 09/07/2025 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਡਿਪੂ ਪ੍ਰਧਾਨ ਗੁਰਪ੍ਰੀਤ ਸਿੰਘ ਢਿਲੋਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਸਮੇਂ ਤੋਂ ਲਗਭਗ ਮੌਜੂਦਾ ਸਰਕਾਰ ਨਾਲ ਬਹੁਤ ਮੀਟਿੰਗ ਹੋ ਚੁੱਕੀਆਂ ਹਨ ਅਤੇ ਸਰਕਾਰ ਵੱਲੋਂ ਲਿਖਤੀ ਭਰੋਸੇ ਵੀ ਦਿੱਤੇ ਗਏ ਪ੍ਰੰਤੂ ਸਰਕਾਰ ਹੱਲ ਕੱਢਣ ਵਾਲੇ ਪਾਸੇ ਨੂੰ ਸਰਕਾਰ ਦਾ ਬਿੱਲਕੁਲ ਵੀ ਧਿਆਨ ਨਹੀਂ ਹੈ। ਸਰਕਾਰ ਦੇ ਮੰਤਰੀ ਸੰਤਰੀ ਸੱਤਾ ਦੇ ਨਸ਼ੇ ਵਿੱਚ ਡੁੱਬ ਹੋਏ ਹਨ । ਮੁੱਖ ਮੰਤਰੀ ਪੰਜਾਬ ਨਾਲ ਵੀ 2 ਮੀਟਿੰਗਾ ਕਰ ਚੁੱਕੇ ਹਾਂ । ਮੁੱਖ ਮੰਤਰੀ ਪੰਜਾਬ ਵੱਲੋਂ ਲਿਖਤੀ ਭਰੋਸਾ ਵੀ ਦਿੱਤਾ ਗਿਆ ਕਿ ਇੱਕ ਮਹੀਨੇ ਦੇ ਵਿੱਚ ਟਰਾਂਸਪੋਰਟ ਦੀ ਵੱਖਰੀ ਪਾਲਸੀ ਤਿਆਰ ਕਰਕੇ ਵਿਭਾਗਾ ਦੇ ਸਰਵਿਸ ਰੂਲਾ ਤਹਿਤ ਪੱਕਾ ਕੀਤਾ ਜਾਵੇ ਬਕਾਇਦਾ ਕਮੇਟੀ ਗਠਿਤ ਕੀਤੀ ਗਈ ਅੱਜ ਇਕ ਸਾਲ ਤੋਂ ਉਪਰ ਸਮਾਂ ਹੋ ਗਿਆ ਕੋਈ ਹੱਲ ਨਹੀਂ ਕੱਢਿਆ ਗਿਆ ਜ਼ੋ ਸਰਕਾਰ ਕਹਿੰਦੀ ਸੀ ਕਿ ਸੱਤਾ ਵਿੱਚ ਆਉਂਦੇ ਸਾਰ ਹੀ ਠੇਕੇਦਾਰ ਸਿਸਟਮ ਖਤਮ ਕਰ ਦੇਵਾਂਗੇ ਲਗਾਤਾਰ ਠੇਕੇਦਾਰੀ ਸਿਸਟਮ ਤਹਿਤ ਭਰਤੀ ਕੀਤੀ ਜਾ ਰਹੀ ਭਰਤੀ ਦੇ ਵਿੱਚ ਕੁਰਪਸ਼ਨ ਕੀਤੀ ਜਾ ਰਹੀ ਹੈ ਜਿਸ ਦੇ ਪਰੂਫ ਵੀ ਸਰਕਾਰ ਤੇ ਮੀਡੀਆ ਵਿੱਚ ਪਬਲਿਕ ਜਨਤਕ ਕੀਤੇ ਗਏ ਅਤੇ ਠੇਕੇਦਾਰ ਕਰੋੜਾਂ ਰੁਪਏ ਲੈ ਕੇ ਭੱਜ ਗਿਆ ਕੋਈ ਸੁਣਵਾਈ ਨਹੀਂ ਕੀਤੀ ਗਈ । EPF,ESIਦਾ ਪੈਸਾ ਜਮ੍ਹਾਂ ਨਹੀਂ ਕਰਵਾਇਆ ਗਿਆ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਇਹ ਸਰਕਾਰ ਸਿਰਫ ਲਾਰੇ ਲਗਾ ਕੇ ਟਾਈਮ ਪਾਸ ਕਰ ਰਹੀ ਹੈ। ਪੰਜਾਬ ਦੀ ਨੋਜਵਾਨ ਦਾ ਸ਼ੋਸਣ ਉਸ ਤਰ੍ਹਾਂ ਹੀ ਕੀਤਾ ਜਾ ਰਿਹਾ ਮੁੱਖ ਮੰਤਰੀ ਪੰਜਾਬ ਦਾ ਹਰਾ ਪੈਨ ਮੁਲਾਜ਼ਮਾਂ ਦੇ ਹੱਕ ਵਿੱਚ ਨਹੀਂ ਚੱਲਿਆ। ਸੈਕਟਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ । ਟਰਾਂਸਪੋਰਟ ਮਾਫੀਆ ਵੱਧਦਾ ਜਾ ਰਿਹਾ ਹੈ ਬਿਨਾ ਪਰਮਿਟ ਤੋਂ ਬੱਸਾਂ ਚੱਲ ਰਹੀਆਂ ਨੇ ਉਹਨਾਂ ਬੱਸਾਂ ਕੋਈ ਨੱਥ ਨਹੀਂ ਪਾਈ ਜਾ ਰਹੀ , ਵਿਭਾਗਾਂ ਦੇ ਵਿੱਚ ਇੱਕ ਵੀ ਨਵੀਂ ਬੱਸ ਨਹੀਂ ਪਾਈ ਗਈ ਉਲਟਾ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾ ਕੇ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ , ਜ਼ੋ ਕਿ ਵਿਭਾਗਾਂ ਦਾ ਕਰੋੜਾ ਰੁਪਏ ਪ੍ਰਾਈਵੇਟ ਮਾਲਕ ਲੁੱਟ ਕੇ ਲੈ ਜਾਂਦੇ ਹਨ । ਦੂਸਰੇ ਪਾਸੇ ਟਰਾਂਸਪੋਰਟ ਵਿਭਾਗ ਖੁਦ ਮਾਲਕੀ ਵਾਲਾ ਵਿਭਾਗ ਹੈ । ਫਰੀ ਸਫ਼ਰ ਸਹੂਲਤ ਦਾ ਪੈਸਾ ਸਰਕਾਰ ਕੋਲ ਤੋਂ ਲਗਭਗ 11 ਤੋਂ 12 ਸੋ ਕਰੋੜ ਰੁਪਏ ਦਾ ਬਕਾਇਆ ਬਾਕੀ ਪੈਡਿੰਗ ਵਿਭਾਗ ਮੁਨਾਫ਼ੇ ਦੇ ਵਿੱਚ ਹੋਣ ਦੇ ਬਾਵਜੂਦ ਵੀ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਖੁਦ ਮੁਖਤਿਆਰੀ ਵਾਲੀਆਂ ਬੱਸਾਂ ਨਹੀਂ ਪਾਇਆ ਜਾ ਰਹੀਆਂ ਠੇਕੇਦਾਰੀ ਸਿਸਟਮ ਤਹਿਤ ਵਿਭਾਗਾਂ ਦਾ ਲਗਭਗ 28 ਕਰੋੜ ਰੁਪਏ ਤੱਕ ਦਾ GST ਸਮੇਤ ਕਮਿਸ਼ਨ ਦੇ ਰੂਪ ਵਿੱਚ ਲੁੱਟ ਹੋ ਰਹੀ ਹੈ। ਜੇਕਰ ਸਰਕਾਰ ਚਾਹਵੇ ਤਾਂ ਹਜ਼ਾਰਾਂ ਹੀ ਨੋਜਵਾਨ ਨੂੰ ਰੋਜ਼ਗਾਰ ਮਿਲ ਸਕਦਾ ਹੈ ਅਤੇ ਪੰਜਾਬ ਦੀ ਪਬਲਿਕ ਨੂੰ ਵਧੀਆ ਸੁੱਖ ਸਹੂਲਤਾਂ ਮਿਲ ਸਕਦੀ ਹੈ । ਯੂਨੀਅਨ ਦੇ ਮੇਨ ਆਗੂਆਂ ਜਗਤਾਰ ਸਿੰਘ ਤਾਰੀ ਮਨਜੀਤ ਸਿੰਘ ਅਵਤਾਰ ਸਿੰਘ,ਗੁਰਪ੍ਰੀਤ ਸਿੰਘ ਸੇਖਾ,ਬੂਟਾ ਸਿੰਘ ਸੁਖਬੀਰ ਸਿੰਘ ਦਰਸ਼ਨ ਖਾਨ ਅਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਦਾ ਹੱਲ ਨਹੀਂ ਕੀਤਾ ਤਾਂ 10 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਪੱਕਾ ਧਰਨਾ ਦਿੱਤਾ ਜਾਵੇਗਾ ।ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ।

Posted inਬਰਨਾਲਾ