Posted inਚੰਡੀਗੜ੍ਹ ਆਈ.ਪੀ.ਐੱਸ ਅਧਿਕਾਰੀਆਂ ਦੀ ਬਦਲੀ ’ਤੇ ਰਵਨੀਤ ਬਿੱਟੂ ਨੇ ਕਸਿਆ ਤੰਜ਼, ਕਿਹਾ : ਪੈਸੇ ਨਹੀਂ ਪਹੁੰਚਾਏ ਤਾਂ ਬਦਲੇ Posted by overwhelmpharma@yahoo.co.in Feb 23, 2025 ਚੰਡੀਗੜ੍ਹ, 23 ਫ਼ਰਵਰੀ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਲੋਂ 21 ਆਈ.ਪੀ.ਐੱਸ. ਅਧਿਕਾਰੀਆਂ ਦੀ ਬਦਲੀ ਕਰਨ ਦੇ ਮਾਮਲੇ ’ਚ ਕੇਂਦਰੀ ਰਾਜ ਮੰਤਰੀ ਨੇ ਆਮ ਆਦਮੀ ਪਾਰਟੀ ’ਤੇ ਗੰਭੀਰ ਦੋਸ਼ ਲਗਾਏ ਹਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਕਾਫ਼ੀ ਸਮੇਂ ਤੋਂ ਸੀਨੀਅਰ ਅਧਿਕਾਰੀਆਂ ਦਾ ਤਬਾਦਲਾ ਨਹੀਂ ਕੀਤਾ ਸੀ। ਪਰ ਦਿੱਲੀ ’ਚ ਸੱਤਾ ਗੁਆਉਣ ਤੋਂ ਬਾਅਦ ਪੰਜਾਬ ’ਚ ਆਮ ਆਦਮੀ ਪਾਰਟੀ ਦੁਆਰਾ 21 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਣ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਇਲਜ਼ਾਮ ਲਗਾਇਆ ਹੈ ਕਿ ਦਿੱਲੀ ਚੋਣਾਂ ’ਚ ਜਿਹੜੇ ਅਧਿਕਾਰੀ ਪੈਸਾ ਨਹੀਂ ਪਹੁੰਚਾ ਸਕੇ, ਉਨ੍ਹਾਂ ਦੀ ਹੀ ਬਦਲੀ ਕੀਤੀ ਗਈ ਹੈ। ਦੱਸ ਦੇਈਏ ਕਿ ਪਿਛਲੇ ਸ਼ੁੱਕਰਵਾਰ ਦੁਪਹਿਰ ਏਡੀਜੀਪੀ, ਆਈਡੀ, ਡੀਆਈਜੀ ਸਮੇਤ 21 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ। ਜਿਸ ’ਚ ਜਲੰਧਰ ਸਿਟੀ ਪੁਲਿਸ ਕਮਿਸ਼ਨਰ ਤੇ 9 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਦੇ ਨਾਮ ਸ਼ਾਮਲ ਸਨ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਇਲਜ਼ਾਮ ਲਗਾਇਆ ਕਿ ਦਿੱਲੀ ’ਚ ਜਿਸ ਕਪੂਰਥਲਾ ਹਾਊਸ ਨੂੰ ਪੈਸੇ ਇਕੱਠੇ ਕਰਨ ਦਾ ਅੱਡਾ ਬਣਾਇਆ ਗਿਆ ਸੀ। ਜਿੱਥੋਂ ਚੋਣ ਕਮਿਸ਼ਨ ਨੇ ਪੈਸੇ ਜ਼ਬਤ ਕੀਤੇ ਸਨ। ਉੱਥੇ ਗੇਟ ’ਤੇ ਇੱਕ ਰਜਿਸਟਰ ਲੱਗਾ ਹੋਇਆ ਸੀ। ਜਿਸ ’ਚ ਪੰਜਾਬ ਦੇ ਅਧਿਕਾਰੀਆਂ ਦੇ ਨਾਮ ਵੀ ਸਨ। ਜਿਹੜੇ ਅਧਿਕਾਰੀ ਉਸ ਰਜਿਸਟਰ ਦੇ ਮੁਤਾਬਿਕ ਪੈਸੇ ਨਹੀਂ ਦੇ ਸਕੇ, ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਇਹ ਸਭ ਕੁਝ ਸਿਰਫ਼ ਇਸ ਲਈ ਹੋਇਆ, ਕਿਉਂਕਿ ਉਨ੍ਹਾਂ ਅਧਿਕਾਰੀਆਂ ਨੇ ਸਰਕਾਰ ਦੇ ਮਨ ਮੁਤਾਬਿਕ ਪੈਸੇ ਨਹੀਂ ਦਿੱਤੇ। ਮੰਤਰੀ ਬਿੱਟੂ ਨੇ ਅੱਗੇ ਕਿਹ ਕਿ ਹੁਣ ਅਗਲੀ ਵਾਰੀ ਪੰਜਾਬ ਦੇ ਡੀਸੀਜ ਅਤੇ ਹੋਰ ਵਿਭਾਗਾਂ ਦੀ ਹੈ। ਮੈਂ ਸਿਰਫ਼ ਲੋਕਾਂ ਨੂੰ ਇੱਕ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪੰਜਾਬ ’ਚ ਲੁੱਟ ਮਚੀ ਹੋਈ ਹੈ। ਜਿਹੜਾ ਅਧਿਕਾਰੀ ਉੱਪਰ ਪੈਸੇ ਨਹੀਂ ਪਹੁੰਚਾਏਗਾ, ਉਹ ਬਚੇਗਾ ਨਹੀਂ। ਬਿੱਟੂ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਫੀਲਡ ’ਚ ਈਮਾਨਦਾਰ ਅਧਿਕਾਰੀ ਲਗਾਏ ਜਾਣਗੇ। ਬਿੱਟੂ ਨੇ ਅੱਗੇ ਕਿਹਾ ਕਿ ਅਧਿਕਾਰੀਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ, ਜੇ ਕੋਈ ਵੀ ‘ਆਪ’ ਨੇਤਾ ਪੈਸੇ ਦੇ ਮਾਮਲੇ ’ਚ ਤੰਗ ਕਰਦਾ ਹੈ ਤਾਂ ਸਾਨੂੰ ਦੱਸੋ, ਅਸੀਂ ਕਾਰਵਾਈ ਕਰਵਾਵਾਂਗੇ। Post navigation Previous Post ਬਰਨਾਲਾ ਦੀ ਨਾਬਾਲਿਗ ਲੜਕੀ ਨਾਲ ਚਾਰ ਨੌਜਵਾਨਾਂ ਨੇ ਕੀਤਾ ਜ਼ਬਰ ਜ਼ਨਾਹ!Next Postਪੰਜਾਬੀ ਅਦਾਕਾਰਾ ਸੋਨੀਆ ਮਾਨ ਆਮ ਆਦਮੀ ਪਾਰਟੀ ’ਚ ਸ਼ਾਮਲ