Posted inਬਰਨਾਲਾ ਬਰਨਾਲਾ ਦੀ ਨਾਬਾਲਿਗ ਲੜਕੀ ਨਾਲ ਚਾਰ ਨੌਜਵਾਨਾਂ ਨੇ ਕੀਤਾ ਜ਼ਬਰ ਜ਼ਨਾਹ! Posted by overwhelmpharma@yahoo.co.in Feb 22, 2025 ਬਰਨਾਲਾ, 22 ਫ਼ਰਵਰੀ (ਰਵਿੰਦਰ ਸ਼ਰਮਾ) : ਬਰਨਾਲਾ ਦੀ ਰਹਿਣ ਵਾਲੀ ਇੱਕ ਨਾਬਾਲਿਗ ਲੜਕੀ ਨਾਲ ਬਰਨਾਲਾ ਦੇ ਹੀ 4 ਨੌਜਵਾਨਾਂ ਵੱਲੋਂ ਲੁਧਿਆਣਾ ਲਿਜਾ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਸ਼ਹਿਰ ਦੀ ਹੀ ਰਹਿਣ ਵਾਲੀ ਇੱਕ ਕੁੜੀ ਨੂੰ ਚਾਰ ਨੌਜਵਾਨ ਲੁਧਿਆਣਾ ਦੇ ਇੱਕ ਹੋਟਲ ਦੇ ਕਮਰੇ ’ਚ ਲੈ ਗਏ, ਜਿੱਥੇ ਰਾਤ ਭਰ ਚਾਰਾਂ ਜਣਿਆਂ ਨੇ ਕੁੜੀ ਨਾਲ ਜਬਰ ਜ਼ਨਾਹ ਕੀਤਾ। ਕਰੀਬ 15 ਕੁ ਵਰ੍ਹਿਆਂ ਦੀ ਪੀੜ੍ਹਤ ਕੁੜੀ ਨੇ ਦੱਸਿਆ ਕਿ ਸ਼ਹਿਰ ਦੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਹੈਪੀ ਸਿੰਘ ਅਤੇ ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਰਮਨਦੀਪ ਸਿੰਘ, ਨਿੰਮਾ ਤੇ ਗੌਰਵਦੀਪ ਪਹਿਲਾਂ ਉਸ ਨੂੰ ਇੱਕ ਮੋਟਰਸਾਈਕਲ ‘ਤੇ ਬਿਠਾ ਕੇ ਗਰਚਾ ਰੋਡ ਬਰਨਾਲਾ ਵੱਲ ਲੈ ਗਏ ਜਿੱਥੇ ਲਿਜਾ ਕੇ ਉਹਨਾਂ ਨੇ ਜਬਰਦਸਤੀ ਉਸ ਨੂੰ ਨਸ਼ਾ ਕਰਵਾਇਆ। ਇਸ ਤੋਂ ਬਾਅਦ ਉਹ ਨਸ਼ੇ ਦੀ ਹਾਲਤ ਵਿੱਚ ਉਸ ਨੂੰ ਲੁਧਿਆਣਾ ਦੇ ਇੱਕ ਹੋਟਲ ਦੇ ਕਮਰੇ ਵਿੱਚ ਲੈ ਗਏ, ਜਿੱਥੇ ਰਾਤ ਭਰ ਉਕਤ ਚਾਰਾਂ ਜਣਿਆਂ ਨੇ ਜ਼ਬਰ ਜ਼ਨਾਹ ਕੀਤਾ। ਪੀੜ੍ਹਤਾ ਨੇ ਦੱਸਿਆ ਕਿ ਅਗਲੇ ਦਿਨ ਮੁਲਜ਼ਮ ਉਸ ਨੂੰ ਸ਼ਹਿਰ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਕੋਲ ਛੱਡ ਗਏ, ਜਿੱਥੋਂ ਉਹ ਕਿਸੇ ਤਰ੍ਹਾਂ ਆਪਣੇ ਘਰ ਪਹੁੰਚੀ, ਜਿਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਸਾਰੀ ਘਟਨਾ ਬਾਰੇ ਦੱਸਿਆ। ਪੀੜ੍ਹਤਾ ਦੇ ਪਰਿਵਾਰ ਨੇ ਮੰਗ ਕੀਤੀ ਕਿ ਚਾਰੇ ਮੁਲਜ਼ਮਾਂ ਸਣੇ ਹੋਟਲ ’ਚ ਕਮਰਾ ਦੇਣ ਵਾਲੇ ਹੋਟਲ ਮਾਲਕਾਂ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਲੜਕੀ ਦਾ ਮੈਡੀਕਲ ਕਰਵਾ ਕੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। Post navigation Previous Post ਕਦੇ ਵੀ ਹਕੀਕਤ ਨਹੀਂ ਬਣੇਗੀ ਐਸ.ਵਾਈ.ਐਲ. ਨਹਿਰ – ਮੁੱਖ ਮੰਤਰੀNext Postਆਈ.ਪੀ.ਐੱਸ ਅਧਿਕਾਰੀਆਂ ਦੀ ਬਦਲੀ ’ਤੇ ਰਵਨੀਤ ਬਿੱਟੂ ਨੇ ਕਸਿਆ ਤੰਜ਼, ਕਿਹਾ : ਪੈਸੇ ਨਹੀਂ ਪਹੁੰਚਾਏ ਤਾਂ ਬਦਲੇ