Posted inਪੰਜਾਬ 14 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਮੌਤ, ਪਰਿਵਾਰ ਦਾ ਸੀ ਇਕਲੌਤਾ ਸਹਾਰਾ Posted by overwhelmpharma@yahoo.co.in Feb 24, 2025 ਸ਼੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਵਿੰਦਰ ਸ਼ਰਮਾ) : ਮੁਕਤਸਰ ਜ਼ਿਲ੍ਹੇ ਦੇ ਵਸਨੀਕ 24 ਸਾਲਾ ਹਰਮਨਜੋਤ ਸਿੰਘ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹਰਮਨਜੋਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਹ 14 ਮਹੀਨੇ ਪਹਿਲਾਂ ਆਪਣੇ ਪਰਿਵਾਰ ਦੀ ਵਿੱਤੀ ਹਾਲਤ ਸੁਧਾਰਨ ਲਈ ਕਰਜ਼ਾ ਲੈ ਕੇ ਕੈਨੇਡਾ ਗਿਆ ਸੀ। ਹਰਮਨਜੋਤ ਕੈਨੇਡਾ ਦੇ ਐਡਮਿੰਟਨ ਸ਼ਹਿਰ ‘ਚ ਰਹਿ ਰਿਹਾ ਸੀ। 21 ਫਰਵਰੀ ਦੀ ਦੁਪਹਿਰ ਅਚਾਨਕ ਉਸਨੂੰ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਉਸਦੀ ਮੌਤ ਹੋ ਗਈ। ਹਰਮਨਜੋਤ ਦੇ ਪਿਤਾ ਗੁਰਸੇਵਕ ਸਿੰਘ ਦਾ ਕਈ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਹੁਣ ਘਰ ਵਿਚ ਸਿਰਫ਼ ਉਸਦੀ ਮਾਂ ਤੇ ਦਾਦੀ ਹੀ ਰਹਿ ਗਈਆਂ ਹਨ। ਪਰਿਵਾਰ ਕੋਲ ਸਿਰਫ਼ ਚਾਰ ਏਕੜ ਜ਼ਮੀਨ ਹੈ। ਬਿਹਤਰ ਭਵਿੱਖ ਦੀ ਉਮੀਦ ‘ਚ ਪਰਿਵਾਰ ਨੇ ਕਰਜ਼ਾ ਲਿਆ ਤੇ ਹਰਮਨਜੋਤ ਨੂੰ ਕੈਨੇਡਾ ਭੇਜ ਦਿੱਤਾ। ਉਸਦੀ ਮੌਤ ਤੋਂ ਬਾਅਦ ਪਰਿਵਾਰ ‘ਚ ਕੋਈ ਕਮਾਉਣ ਵਾਲਾ ਮੈਂਬਰ ਨਹੀਂ ਬਚਿਆ। Post navigation Previous Post ਮੁਹੰਮਦ ਸਰਫ਼ਰਾਜ ਆਲਮ ਨੇ ਬਰਨਾਲਾ ਦੇ ਐੱਸ.ਐੱਸ.ਪੀ. ਵਜੋਂ ਅਹੁਦਾ ਸੰਭਾਲਿਆNext Postਸਿਵਲ ਸਰਜਨ ਵੱਲੋਂ ਪੇਂਡੂ ਸਿਹਤ ਸਫਾਈ ਤੇ ਖੁਰਾਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ