Posted inਚੰਡੀਗੜ੍ਹ ਰਾਜਨੀਤੀ ਪ੍ਰਤਾਪ ਬਾਜਵਾ ਦਾ ਵੱਡਾ ਦਾਅਵਾ : ‘ਆਪ’ ਦੇ 32 ਵਿਧਾਇਕ ਸੰਪਰਕ ’ਚ Posted by overwhelmpharma@yahoo.co.in Feb 24, 2025 ਚੰਡੀਗੜ੍ਹ, 24 ਫ਼ਰਵਰੀ (ਰਵਿੰਦਰ ਸ਼ਰਮਾ) : ਪੰਜਾਬ ਵਿਧਾਨਸਭਾ ਦਾ ਦੋ ਦਿਨਾਂ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਕਰਮੀਆਂ ਨਾਲ ਗ਼ੈਰ-ਰਸਮੀ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ’ਚ ਹਨ। ਹਾਲਾਂਕਿ ਉਨ੍ਹਾਂ ਦਾ ਇਰਾਦਾ ਸਰਕਾਰ ਤੋੜਨ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਲਗਾਤਾਰ ਝੂਠ ਬੋਲ ਕੇ ਪਹਿਲਾਂ ਹੀ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ‘ਚੋਂ ਡਿੱਗ ਚੁੱਕੀ ਹੈ। ਸੂਬੇ ਦੀ ਅਮਨ-ਕਾਨੂੰਨ ਵਿਵਸਥਾ ਖਸਤਾਹਾਲ ਹੋਈ ਪਈ ਹੈ : ਬਾਜਵਾ ਵਿਧਾਨਸਭਾ ਦਾ ਸੈਸ਼ਨ ਦਸੰਬਰ ’ਚ ਨਾ ਬੁਲਾਉਣ ਨੂੰ ਲੈ ਕੇ ਵੀ ਬਾਜਵਾ ਨੇ ਸੱਤਾ ਧਿਰ ਪਾਰਟੀ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਬਜਟ ਸੈਸ਼ਨ ਬੁਲਾਉਣਾ ਚਾਹੀਦਾ ਸੀ, ਸਰਕਾਰ ਅੱਜ ਦਾ ਸੈਸ਼ਨ ਬੁਲਾ ਕੇ ਸਿਰਫ਼ ਬੁੱਤਾ ਸਾਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਫਰੰਟਾਂ ’ਤੇ ਸਰਕਾਰ ਫੇਲ੍ਹ ਹੋ ਚੁੱਕੀ ਹੈ। ਸੂਬੇ ਦੀ ਅਮਨ-ਕਾਨੂੰਨ ਵਿਵਸਥਾ ਤਾਂ ਪਹਿਲਾਂ ਤੋਂ ਹੀ ਖਸਤਾਹਾਲ ਹੋਈ ਪਈ ਹੈ, ਹੁਣ ਵਿੱਤੀ ਹਾਲਾਤ ਵੀ ਖਰਾਬ ਹੋ ਗਏ ਹਨ। Post navigation Previous Post 370 ਭ੍ਰਿਸ਼ਟ ਪਟਵਾਰੀਆਂ ਦੀ ਲਿਸਟ ਲੀਕ ਹੋਣ ਨੂੰ ਲੈ ਕੇ ਹਾਈਕੋਰਟ ਨੇ ਮੰਗਿਆ ਜਵਾਬNext Postਪਰਮਿੰਦਰ ਭੰਗੂ ਬਣੇ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ