ਬਰਨਾਲਾ, 20 ਅਗਸਤ (ਰਵਿੰਦਰ ਸ਼ਰਮਾ) : ਨੇੜਲੇ ਕਸਬਾ ਹੰਡਿਆਇਆ ਵਿਖੇ ਅਵਾਰਾ ਪਸ਼ੂ ਨਾਲ ਮੋਟਰਸਾਈਕਲ ਦੀ ਟੱਕਰ ਵੱਜਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਚੌਕੀ ਹੰਡਿਆਇਆ ਦੇ ਤਫਤੀਸ਼ੀ ਅਫਸਰ ਬੂਟਾ ਸਿੰਘ ਨੇ ਦੱਸਿਆਂ ਕਿ ਬੀਤੀ ਰਾਤ ਪਿੰਡ ਰੂੜੇਕੇ ਤੋਂ ਬਰਨਾਲਾ ਵੱਲ ਮੋਟਰਸਾਈਕਲ ਨੰਬਰ ਪੀ ਬੀ 30ਐਫ 3706 ’ਤੇ ਸਵਾਰ ਹੋ ਕੇ ਬੋਹੜ ਸਿੰਘ ਪੁੱਤਰ ਗੋਰਾ ਸਿੰਘ ਜਾ ਰਿਹਾ ਸੀ। ਜਦੋ ਹੰਡਿਆਇਆ ਨੇੜੇ ਪੁੱਜਾ ਤਾਂ ਅਵਾਰਾ ਪਸੂ ਨਾਲ ਟਕਰਾ ਗਿਆ, ਜਿਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਦੇ ਬਿਆਨਾ ਦੇ ਅਧਾਰ ’ਤੇ ਥਾਣਾ ਸਦਰ ਬਰਨਾਲਾ ਵਿਖੇ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਦਾ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟ ਮਾਰਟਮ ਕਰਵਾ ਕੇ ਵਾਰਿਸਾ ਹਵਾਲੇ ਕਰ ਦਿੱਤੀ ਗਈ ਹੈ।

Posted inUncategorized