ਬਰਨਾਲਾ, 20 ਅਗਸਤ (ਰਵਿੰਦਰ ਸ਼ਰਮਾ) : ਪੁਲਿਸ ਚੌਂਕੀ ਹੰਡਿਆਇਆ ਦੁਆਰਾ ਇੱਕ ਵਿਅਕਤੀ ਨੂੰ 10 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਗ੍ਰਫਤਾਰ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ ਤੇ ਕੇਵਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੌੜ ਮਕਸੂਦਾ ਨੂੰ ਲਿੰਕ ਰੋਡ ਖੁੱਡੀ ਖੁਰਦ ਬਾਹਦ ਮਹਿਤਾ ਕੋਠੇ ਤੋਂ ਕਾਬੂ ਕਰਕੇ 10 ਕਿਲੋਗ੍ਰਾਮ ਭੁੱਕੀ ਚੂਰਾ ਅਤੇ ਇੱਕ ਮੋਟਰਸਾਈਕਲ ਪਲਟੀਨਾ ਰੰਗ ਕਾਲਾ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਦੋਸ਼ੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Posted inਬਰਨਾਲਾ