ਪੰਜਾਬ ਦੀ ਕਣਕ ਨੇ ਝਾੜੇ ਲੋਕਾਂ ਦੇ ਵਾਲ!

ਚੰਡੀਗੜ੍ਹ, 26 ਫ਼ਰਵਰੀ (ਰਵਿੰਦਰ ਸ਼ਰਮਾ) : ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ’ਚ ਪਿਛਲੇ ਦਿਨੀਂ ਅਚਾਨਕ ਵਾਲ ਝੜਨ ਤੇ ਲੋਕਾਂ ਦੇ ਗੰਜੇ ਹੋਣ ਦੀਆਂ ਘਟਨਾਵਾਂ ਨੇ ਹੈਰਾਨ ਕਰ ਦਿੱਤਾ ਸੀ। ਇਕ ਤੋਂ ਬਾਅਦ ਇਕ ਕਈ ਲੋਕਾਂ ਦੇ ਵਾਲ ਝੜਨ ਤੋਂ ਬਾਅਦ ਸਰਕਾਰ ਵੀ ਹਰਕਤ ’ਚ ਆਈ ਸੀ। ਇਸ ਤੋਂ ਬਾਅਦ ਜਾਂਚ ਲਈ ਇਕ ਮਾਹਿਰ ਕਮੇਟੀ ਦਾ ਗਠਨ ਕੀਤਾ ਗਿਆ। ਹੁਣ ਪਦਮਸ਼੍ਰੀ ਨਾਲ ਸਨਮਾਨਿਤ ਇਕ ਮਾਹਿਰ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ’ਚ ਵਾਲ ਝੜਨ ਦੇ ਪਿੱਛੇ ਦੇ ਕਾਰਨ ਨੂੰ ਲੈ ਕੇ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨਕ ਰਾਸ਼ਨ ਵਾਲੀਆਂ ਦੁਕਾਨਾਂ ਵੱਲੋਂ ਪੰਜਾਬ ਤੇ ਹਰਿਆਣਾ ਤੋਂ ਸਪਲਾਈ ਕੀਤੀ ਜਾਣ ਵਾਲੀ ਕਣਕ ’ਚ ਲੋੜ ਤੋਂ ਵੱਧ ਸੇਲੇਨੀਅਮ ਸੀ। ਜਿਸ ਦੀ ਬਣੀ ਰੋਟੀ ਖਾਣ ਕਾਰਨ ਲੋਕ ਗੰਜੇ ਹੋ ਰਹੇ ਸਨ। ਪਦਮਸ਼੍ਰੀ ਸਨਮਾਨਿਤ ਮਾਹਿਰ ਡਾ. ਹਿੰਮਤਰਾਓ ਬਾਵਸਕਰ ਨੇ ਬੁਲਢਾਣਾ ਜ਼ਿਲ੍ਹੇ ’ਚ ਅਚਾਨਕ ਵਾਲ ਝੜਣ (ਐਕਿਊਟ ਏਲੋਪੇਸ਼ੀਆ ਟੋਟਲਿਸ) ਦੇ ਕਾਰਨ ਦਾ ਖੁਲਾਸਾ ਕੀਤਾ ਹੈ। ਬਾਵਸਕਰ ਨੇ ਕਿਹਾ ਕਿ ਸਰਕਾਰੀ ਰਾਸ਼ਨ ਵਾਲੀਆਂ ਦੁਕਾਨਾਂ ਤੋਂ ਮਿਲਣ ਵਾਲੀ ਕਣਕ ’ਚ ਬਹੁਤ ਜ਼ਿਆਦਾ ਸੇਲੇਨੀਅਮ ਦੀ ਮਾਤਰਾ ਨਾਲ ਅਜਿਹਾ ਹੋਇਆ ਹੈ। ਦਸੰਬਰ 2024 ਤੋਂ ਜਨਵਰੀ 2025 ਵਿਚਾਲੇ 18 ਪਿੰਡਾਂ ’ਚ 279 ਲੋਕ ਇਸ ਸਮੱਸਿਆ ਨਾਲ ਪ੍ਰਭਾਵਿਤ ਹੋਏ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤ ਖੇਤਰ ਤੋਂ ਕਣਕ ਦੇ ਸਾਡੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਸ ’ਚ ਸਥਾਨਕ ਰੂਪ ਨਾਲ ਬੀਜੀ ਜਾਣ ਵਾਲੀ ਕਿਸਮ ਦੀ ਤੁਲਨਾ ’ਚ 600 ਗੁਣਾ ਵੱਧ ਸੇਲੇਨੀਅਮ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.