Posted inKapurthala 9 ਸਾਲ ਪਹਿਲਾਂ ਦੁਬਈ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਪਰਿਵਾਰ ਬੇਹਾਲ Posted by overwhelmpharma@yahoo.co.in Feb 26, 2025 ਕਪੂਰਥਲਾ, 26 ਫ਼ਰਵਰੀ (ਰਵਿੰਦਰ ਸ਼ਰਮਾ) : ਪਿੰਡ ਡਡਵਿੰਡੀ ਵਾਸੀ ਜਸਵਿੰਦਰ ਲਾਲ ਪੁੱਤਰ ਸਾਧੂ ਰਾਮ ਦੇ ਨੌਜਵਾਨ ਪੁੱਤਰ ਗੁਰਪ੍ਰੀਤ ਸਿੰਘ ਦੀ ਦੁਬਈ ਵਿਖੇ ਐਕਸੀਡੈਂਟ ਦੌਰਾਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਜਸਵਿੰਦਰ ਲਾਲ ਨੇ ਰੋਂਦੇ ਹੋਏ ਦੱਸਿਆ ਕਿ ਮੇਰਾ ਨੌਜਵਾਨ ਲੜਕਾ ਗੁਰਪ੍ਰੀਤ ਸਿੰਘ ਵਾਸੀ ਡਡਵਿੰਡੀ (ਸੁਲਤਾਨਪੁਰ ਲੋਧੀ) ਜ਼ਿਲ੍ਹਾ ਕਪੂਰਥਲਾ ਰੋਜ਼ੀ-ਰੋਟੀ ਕਮਾਉਣ ਲਈ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਵਾਸਤੇ ਤਕਰੀਬਨ 9 ਸਾਲ ਪਹਿਲਾਂ ਦੁਬਈ ਗਿਆ ਸੀ। ਉਹ ਉਥੇ ਕੰਪਨੀਆਂ ’ਚ ਟੈਕਸੀ ਰਾਹੀਂ ਪਾਰਸਲ (ਟਿਫਨ) ਪਹੁੰਚਾਉਣ ਦਾ ਕੰਮ ਕਰਦਾ ਸੀ। ਅਚਾਨਕ ਦੋ ਦਿਨ ਪਹਿਲਾਂ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਚਾਚੇ ਹਰਜਿੰਦਰ ਵਾਸੀ ਡਡਵਿੰਡੀ ਜੋਂ ਕਿ ਦੁਬਈ ’ਚ ਹੀ ਕੰਮ ਕਰਦਾ ਸੀ, ਨੇ ਫੋਨ ’ਤੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਕੰਪਨੀ ’ਚ ਪਾਰਸਲ ਦੇਣ ਜਾਂਦੇ ਸਮੇਂ ਟਰਾਲੇ ਨਾਲ ਐਕਸੀਡੈਂਟ ਦੌਰਾਨ ਮੌਕੇ ’ਤੇ ਹੀ ਮੌਤ ਹੋ ਗਈ। Post navigation Previous Post ਪੰਜਾਬ ਦੀ ਕਣਕ ਨੇ ਝਾੜੇ ਲੋਕਾਂ ਦੇ ਵਾਲ!Next Postਡਿਪਟੀ ਕਮਿਸ਼ਨਰ ਵੱਲੋਂ ਨਸ਼ਾ ਛੁਡਾਊ ਕੇਂਦਰ ਅਤੇ ਓਟ ਕਲੀਨਿਕ ਦਾ ਦੌਰਾ