
ਚੰਡੀਗੜ੍ਹ, 4 ਸਤੰਬਰ (ਰਵਿੰਦਰ ਸ਼ਰਮਾ) : ਪੰਜਾਬ ਵਿੱਚ ਹਾਲਾਂਕਿ ਬੀਤੇ ਦਿਨ ਮੀਹ ਘੱਟ ਰਿਹਾ ਹੈ ਪਰ ਤਾਜ਼ਾ ਜਾਰੀ ਹੋਏ ਮੀਡੀਆ ਬੁਲੇਟਿਨ ਦੇ ਵਿੱਚ ਹੜ੍ਹ ਦੇ ਨਾਲ ਹੁਣ ਤੱਕ ਪੰਜਾਬ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 37 ਹੋ ਗਈ ਹੈ ਅਤੇ 7 ਲੋਕਾਂ ਨੇ ਹੜ੍ਹ ਕਾਰਣ ਬੀਤੇ 24 ਘੰਟਿਆਂ ਦੌਰਾਨ ਹੀ ਜਾਨ ਗੁਆਈ ਹੈ। ਇਹ ਅੰਕੜੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੜ੍ਹ ਬੁਲਟਿਨ ਰਾਂਹੀ ਸਾਹਮਣੇ ਆਏ ਹਨ। ਮ੍ਰਿਤਕਾਂ ਵਿੱਚ ਅੰਮ੍ਰਿਤਸਰ ਦੇ 4 ਲੋਕ, ਬਰਨਾਲਾ ਦੇ 5, ਹੁਸ਼ਿਆਰਪੁਰ ਦੇ 7, ਬਠਿੰਡਾ ਦੇ 3, ਗੁਰਦਾਸਪੁਰ ਦਾ 1, ਲੁਧਿਆਣਾ ਦੇ 4, ਮਾਨਸਾ ਦੇ 3, ਪਠਾਨਕੋਟ ਦੇ 6, ਪਟਿਆਲਾ ਦਾ 1, ਰੂਪਨਗਰ ਦਾ ਇੱਕ, ਮੋਹਾਲੀ ਅਤੇ ਸੰਗਰੂਰ ਵਿੱਚ ਵੀ ਇੱਕ-ਇੱਕ ਮੌਤ ਸ਼ਾਮਿਲ ਹੈ। ਮੀਡੀਆ ਹੜ੍ਹ ਬੁਲਟਿਨ ਵਿੱਚ ਪੰਜਾਬ ਦੇ 23 ਜ਼ਿਲ੍ਹਿਆ ਨੂੰ ਹੜ੍ਹ ਪ੍ਰਭਾਵਿਤ ਦੱਸਿਆ ਗਿਆ ਹੈ। ਅੰਕੜਿਆਂ ਮੁਤਾਬਿਕ ਲਗਭਗ 1655 ਪਿੰਡ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਹਨ।
ਕਿਸ ਜ਼ਿਲ੍ਹੇ ਦੇ ਕਿੰਨੇ ਪਿੰਡ ਹੋਏ ਪ੍ਰਭਾਵਿਤ:
ਅੰਮ੍ਰਿਤਸਰ ਦੇ 190 ਪਿੰਡ
ਬਰਨਾਲਾ ਦੇ 37 ਪਿੰਡ
ਬਠਿੰਡਾ ਦੇ 13 ਪਿੰਡ
ਫਰੀਦਕੋਟ ਦੇ 15 ਪਿੰਡ
ਫਾਜ਼ਿਲਕਾ ਦੇ 77 ਪਿੰਡ
ਫਿਰੋਜ਼ਪੁਰ ਦੇ 111
ਗੁਰਦਾਸਪੁਰ 324
ਹੁਸ਼ਿਆਰਪੁਰ 121
ਜਲੰਧਰ 64
ਕਪੂਰਥਲਾ 123
ਲੁਧਿਆਣਾ 26 ਪਿੰਡ
ਮਲੇਰਕੋਟਲਾ 7
ਮਾਨਸਾ 114
ਮੋਗਾ 29
ਪਠਾਨਕੋਟ 88
ਪਟਿਆਲਾ 53
ਰੂਪਨਗਰ 5
ਮੋਹਾਲੀ 13
ਨਵਾਂ ਸ਼ਹਿਰ 44
ਸੰਗਰੂਰ 107
ਸ੍ਰੀ ਮੁਕਤਸਰ ਸਾਹਿਬ 24
ਤਰਨ ਤਾਰਨ 70
ਇਸ ਤਰ੍ਹਾਂ ਪੰਜਾਬ ਦੇ ਕੁੱਲ 1655 ਪਿੰਡ ਹੜ ਤੋਂ ਪ੍ਰਭਾਵਿਤ ਹੋਏ।
‘ਲੱਖਾਂ ਲੋਕ ਹੋਏ ਹੜ੍ਹ ਕਾਰਣ ਪ੍ਰਭਾਵਿਤ’
ਜੇਕਰ ਪੂਰੇ ਪੰਜਾਬ ਦੇ ਵਿੱਚ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਕੀਤੀ ਜਾਵੇ ਤਾਂ 3 ਲੱਖ 55 ਹਜ਼ਾਰ 709 ਲੋਕ ਹੜ੍ਹ ਕਾਰਣ ਪ੍ਰਭਾਵਿਤ ਹਨ। ਅੰਮ੍ਰਿਤਸਰ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਗਿਣਤੀ 117534 ਹੈ। ਇਸ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ 145000 ਲੋਕ ਪ੍ਰਭਾਵਿਤ ਹੋਏ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ 39076, ਪਠਾਨਕੋਟ ਵਿੱਚ 15073, ਇਸ ਤੋਂ ਇਲਾਵਾ ਕਪੂਰਥਲਾ ਵਿੱਚ 5728 ਮੋਹਾਲੀ ਦੇ ਵਿੱਚ 7000 ਲੋਕ ਹੜ੍ਹ ਤੋਂ ਪ੍ਰਭਾਵਿਤ ਹਨ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਸੁਰੱਖਿਤ ਹੜ੍ਹਾਂ ਤੋਂ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਦੀ ਗਿਣਤੀ 19474 ਉੱਤੇ ਪਹੁੰਚ ਗਈ ਹੈ। ਸਭ ਤੋਂ ਜ਼ਿਆਦਾ ਲੋਕ ਗੁਰਦਾਸਪੁਰ ਦੇ ਵਿੱਚੋਂ ਰੈਸਕਿਊ ਕੀਤੇ ਗਏ ਨੇ ਜਿਨ੍ਹਾਂ ਦੀ ਗਿਣਤੀ 5581 ਹੈ।
ਸੁਰੱਖਿਅਤ ਕੱਢੇ ਗਏ ਲੋਕਾਂ ਦੀ ਗਿਣਤੀ ਦਾ ਵੇਰਵਾ
ਅੰਮ੍ਰਿਤਸਰ 2734
ਬਰਨਾਲਾ 369
ਫਾਜਲਕਾ 2422
ਫਿਰੋਜ਼ਪੁਰ 3495
ਗੁਰਦਾਸਪੁਰ 5581
ਹੁਸ਼ਿਆਰਪੁਰ 1615
ਜਲੰਧਰ 474
ਕਪੂਰਥਲਾ 1428
ਮਾਨਸਾ 16
ਮੋਗਾ 115
ਰੋਪੜ 65
ਪਠਾਨਕੋਟ 1139
ਤਰਨਤਾਰਨ 21
ਕੁੱਲ 19474 ਲੋਕਾਂ ਨੂੰ ਸੁਰੱਖਿਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ।
ਰਾਹਤ ਕੈਂਪ ਕੀਤੇ ਗਏ ਸਥਾਪਿਤ’
ਇਸੇ ਤਰ੍ਹਾਂ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਨਵੇਂ 167 ਰਾਹਤ ਕੈਂਪ ਖੋਲ੍ਹੇ ਗਏ ਹਨ। ਹੁਣ ਤੱਕ ਕੁੱਲ੍ਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 5304 ਕੈਂਪ ਖੋਲ੍ਹੇ ਜਾ ਚੁੱਕੇ ਨੇ।
ਕਿਸ ਜ਼ਿਲ੍ਹੇ ਅੰਦਰ ਕਿੰਨੇ ਰਾਹਤ ਕੈਂਪ ਸਥਾਪਿਤ:
ਅੰਮ੍ਰਿਤਸਰ ਅੰਦਰ 371 ਰਾਹਤ ਕੈਂਪ
ਬਰਨਾਲਾ 369
ਫਾਜ਼ਿਲਕਾ 1468
ਫਿਰੋਜ਼ਪੁਰ 706
ਗੁਰਦਾਸਪੁਰ 13
ਹੁਸ਼ਿਆਰਪੁਰ 1041
ਜਲੰਧਰ 474
ਕਪੂਰਥਲਾ 57
ਮਾਨਸਾ 163
ਮੋਗਾ 115
ਪਠਾਨਕੋਟ 417
ਰੋਪੜ 35
ਸੰਗਰੂਰ 75

