Posted inਬਰਨਾਲਾ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਅਧੀਨ ਰਜਿਸਟ੍ਰੇਸ਼ਨ 12 ਮਾਰਚ ਤੱਕ Posted by overwhelmpharma@yahoo.co.in Feb 28, 2025 ਬਰਨਾਲਾ, 28 ਫਰਵਰੀ (ਰਵਿੰਦਰ ਸ਼ਰਮਾ) : ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਬਰਨਾਲਾ ਸ੍ਰੀਮਤੀ ਨਵਜੋਤ ਕੌਰ ਨੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ (PMIS) ਅਧੀਨ ਦੇਸ਼ ਭਰ ਦੀਆਂ ਨਾਮਵਰ 500 ਕੰਪਨੀਆਂ ਵਿੱਚ ਨੌਜਵਾਨਾਂ ਨੂੰ ਇੰਟਰਨਸ਼ਿਪ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੋਗ ਉਮੀਦਵਾਰ ਆਈ.ਟੀ. ਸਮੇਤ ਵੱਖ ਵੱਖ ਖੇਤਰਾਂ ਵਿੱਚ ਵੱਖ ਵੱਖ ਭੂਮਿਕਾਵਾਂ ਵਿੱਚ ਇੰਟਰਨਸ਼ਿਪ ਪ੍ਰਾਪਤ ਕਰਨਗੇ ਜਿਵੇਂ ਕਿ ਸਾਫਟਵੇਅਰ ਵਿਕਾਸ, ਬੈਂਕਿੰਗ ਅਤੇ ਵਿੱਤੀ ਸੇਵਾਵਾਂ, ਤੇਲ, ਗੈਸ ਅਤੇ ਊਰਜਾ, ਐੱਫ.ਐੱਮ.ਸੀ.ਜੀ. (ਫਾਸਟੑਮੂਵਿੰਗ ਕੰਜ਼ਿਊਮਰ ਗੁਡਜ਼), ਟੈਲੀਕਾਮ, ਉਦਯੋਗਿਕ,ਕੈਮੀਕਲ, ਮੀਡੀਆ ਮਨੋਰੰਜਨ ਅਤੇ ਸਿੱਖਿਆ, ਟੈਕਸਟਾਈਲ ਨਿਰਮਾਣ, ਯਾਤਰਾ ਅਤੇ ਪ੍ਰਹੁਣਚਾਰੀ, ਸਿਹਤ ਸੰਭਾਲ ਆਦਿ। ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਅਧੀਨ ਇੰਟਰਨਸ਼ਿਪ ਇੱਕ ਸਾਲ (12 ਮਹੀਨੇ) ਦੀ ਮਿਆਦ ਲਈ ਹੋਵੇਗੀ । ਇਸ ਯੋਜਨਾ ਦਾ ਲਾਭਪਾਤਰੀ ਬਣਨ ਲਈ ਪ੍ਰਾਰਥੀ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ, ਪ੍ਰਾਰਥੀ ਦੀ ਉਮਰ ਹੱਦ 21 ਤੋਂ 24 ਸਾਲ ਹੈ, ਪ੍ਰਾਰਥੀ ਕਿਸੇ ਵੀ ਸੰਸਥਾ ਵਿਚ ਫੁੱਲ ਟਾਈਮ ਪੜ੍ਹਾਈ ਨਾ ਕਰ ਰਿਹਾ ਹੋਵੇ (ਔਨਲਾਈਨ ਜਾਂ ਡਿਸਟੈਂਸ ਲਰਨਿੰਗ ਪ੍ਰੋਗਰਾਮਾਂ ਵਿੱਚ ਦਾਖਲ ਹੋਏ ਉਮੀਦਵਾਰ ਯੋਗ ਹਨ), ਕੋਈ ਵੀ ਪ੍ਰਾਰਥੀ ਜਿਸ ਦੀ ਵਿਦਿਅਕ ਯੋਗਤਾ 10ਵੀਂ, 12ਵੀਂ, ਆਈ.ਟੀ.ਆਈ, ਪਾਸ ਪੌਲੀਟੈਕਨਿਕ ਕਾਲਜ ਤੋਂ ਡਿਪਲੋਮਾ ਪਾਸ ਹੈ, ਗ੍ਰੈਜ਼ੂਏਸ਼ਨ ਪਾਸ ਹੈ ਅਪਲਾਈ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਰਾਹੀਂ ਪ੍ਰਾਰਥੀ ਨਾਮਵਰ ਕੰਪਨੀਆਂ ਵਿਚ ਕੰਮ ਸਿੱਖਣਗੇ, ਤਜਰਬਾ ਹਾਸਲ ਕਰਨਗੇ ਅਤੇ ਵਿੱਤੀ ਸਹਾਇਤਾ ਵੀ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਇੰਟਰਨਸ਼ਿਪ ਵਿਚ ਸ਼ਾਮਿਲ ਹੋਣ ਤੋਂ ਬਾਅਦ ਭਾਰਤ ਸਰਕਾਰ ਦੁਆਰਾ 6,000 ਰੁਪਏ ਦੀ ਇੱਕ ਵਾਰ ਦੀ ਗ੍ਰਾਂਟ ਪ੍ਰਾਰਥੀ ਨੂੰ ਪ੍ਰਦਾਨ ਕੀਤੀ ਜਾਵੇਗੀ। ਇੰਟਰਨਸ਼ਿਪ ਲਈ ਅਪਲਾਈ ਕਰਨ ਦੀ ਆਖਰੀ ਮਿਤੀ 12 ਮਾਰਚ 2025 ਹੈ। ਯੋਗ ਉਮੀਦਵਾਰ ਪੀਐਮ ਇੰਟਰਨਸ਼ਿਪ ਪੋਰਟਲ ‘ਤੇ ਰਜਿਸਟਰ ਕਰਕੇ (https://pminternship.mca.gov.in/), ਆਪਣਾ ਪ੍ਰੋਫਾਈਲ ਤਿਆਰ ਕਰ ਸਕਦੇ ਹਨ ਅਤੇ ਪੋਰਟਲ ਉਪਰ ਉਪਲਬਧ ਮੌਕਿਆਂ ਦੀ ਸੂਚੀ ਵਿੱਚੋਂ 3 ਇੰਟਰਨਸ਼ਿਪ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿਚ ਐਚ.ਡੀ.ਐਫ.ਸੀ, ਡਾਬਰ ਇੰਡੀਆ, ਇੰਡੀਆ ਆਇਲ ਲਿਮਟਿਡ, ਅਤੇ ਰਿਲਾਇੰਸ ਇੰਡਸਟਰੀਜ ਲਿਮਟਿਡ ਕੰਪਨੀਆਂ ਵਿਚ ਇੰਟਰਨਸ਼ਿਪ ਅਸਾਮੀਆਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਪ੍ਰਾਰਥੀ ਆਧਾਰ ਕਾਰਡ, ਵਿਦਿਅਕ ਸਰਟੀਫਿਕੇਟ (ਮੁਕੰਮਲਤਾ, ਅੰਤਿਮ ਪ੍ਰੀਖਿਆ ਮੁਲਾਂਕਣ ਸਰਟੀਫਿਕੇਟ ਵਿਚਾਰਿਆ ਜਾਵੇਗਾ) ਤਾਜ਼ਾ ਪਾਸਪੋਰਟ ਆਕਾਰ ਦੀ ਫੋਟੋ ਲੈ ਕੇ ਕਿਸੇ ਵੀ ਕੰਮਕਾਜ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਆ ਕੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 9417039072 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। Post navigation Previous Post ਨਿਰਧਾਰਿਤ ਮੁੱਲ ਤੋਂ ਵੱਧ ਮੱਕੀ ਦਾ ਬੀਜ ਵੇਚਣ ‘ਤੇ ਹੋਵੇਗੀ ਕਾਰਵਾਈNext Postਡਿਪਟੀ ਕਮਿਸ਼ਨਰ ਟੀ.ਬੈਨਿਥ ਤੇ ਐੱਸ.ਐੱਸ.ਪੀ. ਮੁਹੰਮਦ ਸਰਫਰਾਜ ਆਲਮ ਵਲੋਂ ਬਿਰਧ ਆਸ਼ਰਮ ਦਾ ਦੌਰਾ