Posted inਬਰਨਾਲਾ ਨਿਰਧਾਰਿਤ ਮੁੱਲ ਤੋਂ ਵੱਧ ਮੱਕੀ ਦਾ ਬੀਜ ਵੇਚਣ ‘ਤੇ ਹੋਵੇਗੀ ਕਾਰਵਾਈ Posted by overwhelmpharma@yahoo.co.in Feb 28, 2025 – ਮੁੱਖ ਖੇਤੀਬਾੜੀ ਅਫ਼ਸਰ ਵਲੋਂ ਖਾਦ, ਕੀਟਨਾਸ਼ਕ ਅਤੇ ਬੀਜ ਡੀਲਰਾਂ ਨਾਲ ਮੀਟਿੰਗ ਬਰਨਾਲਾ, 28 ਫਰਵਰੀ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ.ਬੈਨਿਥ ਆਈ ਏ ਐੱਸ ਦੇ ਦਿਸ਼ਾਂ – ਨਿਰਦੇਸ਼ਾਂ ਹੇਠ ਮੁੱਖ ਖੇਤੀਬਾਡੀ ਅਫ਼ਸਰ ਬਰਨਾਲਾ ਡਾ. ਜਗਸੀਰ ਸਿੰਘ ਵਲੋਂ ਖਾਦ, ਕੀਟਨਾਸ਼ਕ ਅਤੇ ਬੀਜ ਡੀਲਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਮੱਕੀ ਦੇ ਵੱਖ ਵੱਖ ਬੀਜਾਂ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਉਪਲਬਧ ਖਾਦਾਂ ਤੇ ਬੀਜਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਪੀ ੳ ਐਸ ਮਸ਼ੀਨਾਂ ਵਿੱਚੋਂ ਖਾਦਾਂ ਦਾ ਸਟਾਕ ਕਲੀਅਰ ਕੀਤਾ ਜਾਵੇ ਤਾਂ ਜ਼ੋ ਜਿਲ੍ਹੇ ਵਿੱਚ ਖਾਦਾਂ ਦੀ ਸਪਲਾਈ ਵਿੱਚ ਕੋਈ ਸਮੱਸਿਆ ਨਾ ਆਵੇ। ਮੁੱਖ ਖੇਤੀਬਾੜੀ ਅਫ਼ਸਰ ਦੁਆਰਾ ਮੱਕੀ ਦੇ ਬੀਜ ਦੀ ਉਪਲਬਧਤਾ ਬਾਰੇ ਪੁੱਛਿਆ ਗਿਆ। ਉਨਾਂ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਡੀਲਰ ਮੱਕੀ ਦੇ ਬੀਜ ਨੂੰ ਨਿਰਧਾਰਿਤ ਮੁੱਲ ਤੋਂ ਵੱਧ ਨਾ ਵੇਚਿਆ ਜਾਵੇ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਡੀਲਰ ਖਾਦਾਂ ਦੇ ਨਾਲ ਕਿਸੇ ਵੀ ਵਾਧੂ ਵਸਤੂ ਦੀ ਟੈਗਿੰਗ ਨਾ ਕਰਨ। ਜੇਕਰ ਕਿਸੇ ਡੀਲਰ ਵੱਲੋਂ ਟੈਗਿੰਗ ਕੀਤੀ ਗਈ ਜਾਂ ਫਿਰ ਨਿਰਧਾਰਿਤ ਮੁੱਲ ਤੋਂ ਵੱਧ ਮੱਕੀ ਦਾ ਬੀਜ ਵੇਚਿਆ ਗਿਆ ਤਾਂ ਐਕਟ ਅਨੁਸਾਰ ਉਸ ਡੀਲਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖਾਦਾਂ, ਦਵਾਈਆਂ ਤੇ ਬੀਜਾਂ ਦੇ ਸਟਾਕ ਅਤੇ ਰੇਟ ਨੂੰ ਦਰਸਾਉਂਦਾ ਸਟਾਕ ਬੋਰਡ ਅਤੇ ਸਟਾਕ ਰਜਿਸਟਰ ਲਗਾਉਣਾ ਅਤੇ ਰੋਜ਼ਾਨਾ ਅਪਡੇਟ ਕਰਨਾ ਯਕੀਨੀ ਬਣਾਇਆ ਜਾਵੇ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਤੀ ਇਨਪੁਟਸ ਖਾਦ, ਕੀਟਨਾਸ਼ਕ ਦਵਾਈਆਂ ਤੇ ਬੀਜ ਖਰੀਦਣ ਸਮੇਂ ਦੁਕਾਨਦਾਰ ਤੋਂ ਪੱਕਾ ਬਿੱਲ ਲਿਆ ਜਾਵੇ।ਜੇਕਰ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਊਂਦੀ ਹੈ ਤਾਂ ਕਿਸਾਨ ਆਪਣੇ ਬਲਾਕ ਖੇਤੀਬਾੜੀ ਦਫਤਰ ਵਿੱਚ ਸੰਪਰਕ ਕਰ ਸਕਦੇ ਹਨ। ਇਸ ਮੌਕੇ ਮੌਜੂਦ ਜ਼ਿਲ੍ਹਾ ਪੈਸਟੀਸਾਈਡ ਐਸੋਸੀਏਸ਼ਨ ਯੂਨੀਅਨ ਦੇ ਪ੍ਰਧਾਨ ਗੋਕੁਲ ਪ੍ਰਕਾਸ਼ ਗੁਪਤਾ ਨੇ ਵਿਸ਼ਵਾਸ ਦਿਵਾਉਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਡੀਲਰ ਖੇਤੀਬਾੜੀ ਵਿਭਾਗ ਨੂੰ ਸਹਿਯੋਗ ਕਰਨਗੇ। ਇਸ ਮੀਟਿੰਗ ਵਿੱਚ ਸੁਨੀਲ ਕੁਮਾਰ ਏ ਐਸ ਆਈ ਆਈ ਤੋਂ ਇਲਾਵਾ ਯੋਗਰਾਜ, ਸੰਦੀਪ ਅਰੋੜਾ, ਓਮ ਪ੍ਰਕਾਸ਼, ਹਰੀਸ਼ ਕੁਮਾਰ ਤੇ ਹੋਰ ਡੀਲਰਾਂ ਨੇ ਭਾਗ ਲਿਆ। Post navigation Previous Post ਬਰਨਾਲਾ ਦਾ ਵਿਅਕਤੀ 16 ਸਾਲ ਪੁਰਾਣੇ ਡਰੱਗਜ਼ ਕੇਸ ’ਚ ਹਾਈਕੋਰਟ ਵਲੋਂ ਬਰੀNext Postਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਅਧੀਨ ਰਜਿਸਟ੍ਰੇਸ਼ਨ 12 ਮਾਰਚ ਤੱਕ