ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਨੂੰ ਮਿਲਿਆ ਨਵਾਂ ਪ੍ਰਧਾਨ


ਚੰਡੀਗੜ੍ਹ, 1 ਮਾਰਚ (ਰਵਿੰਦਰ ਸ਼ਰਮਾ) : ਬੀਤੇ ਕੱਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਹੋਈ ਚੋਣ ਦੌਰਾਨ ਸਰਤੇਜ ਸਿੰਘ ਨਰੂਲਾ ਨੂੰ ਵੋਟਿੰਗ ਰਾਹੀਂ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਬੀਤੇ ਕੱਲ ਵੋਟਾਂ ਪੈਣ ਤੋਂ ਬਾਅਦ ਦੇਰ ਰਾਤ ਨਤੀਜੇ ਐਲਾਨੇ ਗਏ, ਜਿਸ ਵਿੱਚ ਨਰੂਲਾ ਨੂੰ 1781 ਵੋਟਾਂ ਮਿਲੀਆਂ, ਜਦੋਂਕਿ ਉਹਨਾਂ ਦੇ ਵਿਰੋਧੀ ਰਵਿੰਦਰ ਰੰਧਾਵਾ ਨੂੰ 1404 ਵੋਟਾਂ ਪਈਆਂ। ਇਸੇ ਤਰ੍ਹਾਂ ਸਰਤੇਜ ਸਿੰਘ ਨਰੂਲਾ ਆਪਣੇ ਵਿਰੋਧੀ ਰੰਧਾਵਾ ਨੂੰ ਹਰਾਉਂਦੇ ਹੋਏ ਪ੍ਰਧਾਨ ਬਣੇ। ਇਸੇ ਚੋਣ ਦੇ ਦੌਰਾਨ ਹੀ ਵਕੀਲਾਂ ਦੇ ਵੱਲੋਂ ਗਗਨਦੀਪ ਸਿੰਘ ਜੰਮੂ ਨੂੰ ਸਕੱਤਰ, ਮਿਲੇਸ਼ ਕੁਮਾਰ ਨੂੰ ਮੀਤ ਪ੍ਰਧਾਨ, ਹਰਵਿੰਦਰ ਸਿੰਘ ਮਾਨ ਨੂੰ ਖਜਾਨਚੀ ਅਤੇ ਭਾਗਿਆਸ਼੍ਰੀ ਸੇਤੀ ਨੂੰ ਜੁਆਇੰਟ ਸੈਕਟਰੀ ਚੁਣਿਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਵਾਰ ਬਾਰ ਐਸੋਸੀਏਸ਼ਨ ਪ੍ਰਧਾਨ ਦੇ ਅਹੁਦੇ ਲਈ 7 ਉਮੀਦਵਾਰ ਮੈਦਾਨ ਵਿੱਚ ਸਨ, ਜਿੰਨਾ ਵਿੱਚ ਸਾਬਕਾ ਪ੍ਰਧਾਨ ਵਿਕਾਸ ਮਲਿਕ, ਸਰਤੇਜ ਸਿੰਘ ਨਰੂਲਾ, ਅਨਿਲ ਪਾਲ ਸਿੰਘ ਸ਼ੇਰਗਿੱਲ, ਰਵਿੰਦਰ ਸਿੰਘ ਰੰਧਾਵਾ, ਚੌਹਾਨ ਸਤਵਿੰਦਰ ਸਿੰਘ ਸਿਸੋਦੀਆ, ਨਿਰਭੈ ਗਰਗ ਅਤੇ ਕਾਨੂ ਸ਼ਰਮਾ ਸ਼ਾਮਲ ਸਨ। ਇਸ ਤੋਂ ਇਲਾਵਾ ਉਪ ਪ੍ਰਧਾਨ ਦੇ ਅਹੁਦੇ ਲਈ ਗੁਰਮੇਲ ਸਿੰਘ ਦੁਹਨ, ਨੀਲੇਸ਼ ਭਾਰਦਵਾਜ, ਮਨਮੀਤ ਸਿੰਘ, ਗੌਰਵ ਗੁਰਚਰਨ ਸਿੰਘ ਰਾਏ ਅਤੇ ਅਮਨ ਰਾਣੀ ਸ਼ਰਮਾ ਵਿਚਕਾਰ ਮੁਕਾਬਲਾ ਸੀ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.