Posted inGuruharsahaye Punjab ਵਿਆਹ ਦੀਆਂ ਖ਼ੁਸ਼ੀਆਂ ਮਾਤਮ ‘ਚ ਬਦਲੀਆਂ, ਕਾਰਡ ਵੰਡਣ ਜਾ ਰਹੇ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ Posted by overwhelmpharma@yahoo.co.in March 1, 2025No Comments ਗੁਰੂਹਰਸਹਾਏ, 1 ਮਾਰਚ (ਰਵਿੰਦਰ ਸ਼ਰਮਾ) : ਕੰਨਾਂ ਵਿੱਚ ਲੱਗੇ ਹੈਡਫੋਨ ਅਤੇ ਮੋਟਰਸਾਈਕਲ ਚਾਲਕ ਵੱਲੋਂ ਚਲਦੇ ਮੋਟਰਸਾਈਕਲ ‘ਤੇ ਇੰਸਟਾਗ੍ਰਾਮ ਚਲਾਉਣ ਦੇ ਕਾਰਨ ਖੜ੍ਹੇ ਟਰੈਕਟਰ ਟਰਾਲੀ ਨਾਲ ਹੋਏ ਹਾਦਸੇ ਕਾਰਨ ਮੋਟਰਸਾਈਕਲ ਸਵਾਰ ਮਾਂ ਪੁੱਤ ਦੀ ਮੌਤ ਹੋ ਗਈ। ਮ੍ਰਿਤਕ ਸਰਬਜੀਤ ਸਿੰਘ ਦਾ ਪਰਿਵਾਰ ਲੱਖਾ ਸਿੰਘ ਵਾਲਾ ਉਤਾੜ ਦਾ ਰਹਿਣ ਵਾਲਾ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਸਰਬਜੀਤ ਦੇ ਘਰ ਉਸਦੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਵਿਆਹ ਦੇ ਕਾਰਡ ਦੇਣ ਲਈ ਆਪਣੀ ਮਾਂ ਦੇ ਨਾਲ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਜਲਾਲਾਬਾਦ ਨੂੰ ਜਾ ਰਹੇ ਸੀ ਕਿ ਰਸਤੇ ਵਿੱਚ ਖੜ੍ਹੀ ਟਰਾਲੀ ਨਾਲ ਮੋਟਰਸਾਈਕਲ ਟਕਰਾ ਗਿਆ ਜਿਸ ਵਿੱਚ ਸਰਬਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਦੀ ਮਾਤਾ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਜਿਸ ਨਾਲ ਸਾਰੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਹਨ। ਮੌਕੇ ‘ਤੇ ਪੁੱਜੇ ਸੜਕ ਸੁਰੱਖਿਆ ਫੋਰਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਇਸ ਘਟਨਾ ਮੌਕੇ ਪੁੱਜੇ ਤਾਂ ਮ੍ਰਿਤਕ ਸਰਬਜੀਤ ਸਿੰਘ ਦੇ ਕੰਨਾਂ ਉੱਪਰ ਹੈਡਫੋਨ ਲੱਗੇ ਹੋਏ ਸਨ ਅਤੇ ਮੋਬਾਈਲ ਉੱਪਰ ਇੰਸਟਾਗ੍ਰਾਮ ਚੱਲ ਰਿਹਾ ਸੀ, ਜਿਸ ਨੂੰ ਵੇਖ ਕੇ ਇਹੀ ਲੱਗਦਾ ਹੈ ਕਿ ਇਹ ਸਭ ਮੋਟਰਸਾਈਕਲ ਚਲਾਉਂਦੇ ਸਮੇਂ ਮੋਬਾਈਲ ਚਲਾਉਣ ਦੇ ਕਾਰਨ ਹੀ ਹਾਦਸਾ ਵਾਪਰਿਆ ਹੈ ਅਤੇ ਦੋ ਜਣਿਆਂ ਦੀ ਮੌਤ ਦਾ ਕਾਰਨ ਬਣਿਆ ਹੈ। Post navigation Previous Post ਯੁੱਧ ਨਸ਼ਿਆਂ ਵਿਰੁੱਧ: ਬਰਨਾਲਾ ਪੁਲਿਸ ਨੇ ਚਲਾਇਆ ਵੱਡਾ ਤਲਾਸ਼ੀ ਅਭਿਆਨ; 4 ਮੁਕੱਦਮੇ ਦਰਜ, 5 ਮੁਲਜ਼ਮ ਗ੍ਰਿਫਤਾਰNext Postਵਿਦਿਆਰਥਣ ਦੀ ਦਾਖਲਾ ਫੀਸ ਵਾਪਸ ਨਾ ਕਰਨ ‘ਤੇ ਯੂਨੀਵਰਸਿਟੀ ਅਧਿਕਾਰੀਆਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ