Posted inਬਰਨਾਲਾ ਵਿਜੀਲੈਂਸ ਵੱਲੋਂ ਥਾਣਾ ਮਹਿਲ ਕਲਾਂ ਦੇ 2 ਪੁਲਿਸ ਮੁਲਾਜ਼ਮ ਰਿਸ਼ਵਤ ਲੈਂਦੇ ਕਾਬੂ Posted by overwhelmpharma@yahoo.co.in Mar 2, 2025 ਬਰਨਾਲਾ, 2 ਮਾਰਚ (ਰਵਿੰਦਰ ਸ਼ਰਮਾ) : ਵਿਜੀਲੈਂਸ ਬਿਊਰੋ ਵਲੋਂ ਜਿਲ੍ਹਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਦੇ ਥਾਣੇ ‘ਚ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਨੂੰ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਿੱਤੀ ਕਿ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਉਸ ਦੇ ਭਰਾ ਧਰਮਪ੍ਰੀਤ ਸਿੰਘ ਨੂੰ ਇਕ ਕੇਸ ‘ਚ ਗ੍ਰਿਫਤਾਰ ਕੀਤਾ ਹੈ। ਜਿਸ ਦੀ ਜਾਮਾ ਤਲਾਸ਼ੀ ਦੌਰਾਨ 10 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੀ ਚੇਨ, ਆਈ ਫੋਨ ਤੇ ਮਹਿੰਗੀ ਘੜੀ ਬਰਾਮਦ ਹੋਈ ਸੀ, ਪਰ ਏਐਸਆਈ ਜੱਗਾ ਸਿੰਘ ਤੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ ਇਸ ਸਾਰੇ ਸਮਾਨ ਨੂੰ ਰਿਕਾਰਡ ਤੋਂ ਬਾਹਰ ਰੱਖਿਆ। ਜਦ ਪਰਿਵਾਰ ਨੇ ਸਮਾਨ ਬਾਰੇ ਗੱਲ ਕੀਤੀ ਤਾਂ ਦੋਵੇਂ ਪੁਲਿਸ ਮੁਲਾਜ਼ਮਾਂ ਨੇ ਸਮਾਨ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਇਸ ਸਬੰਧੀ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਮਿਲਣ ‘ਤੇ ਵਿਭਾਗ ਨੇ ਏਐੱਸਆਈ ਜੱਗਾ ਸਿੰਘ ਤੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਥਾਣੇ ਅੰਦਰ ਹੀ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਸਮੇਂ ਗ੍ਰਿਫ਼ਤਾਰ ਕਰ ਲਿਆ। Post navigation Previous Post ਪੰਜਾਬ ਸਰਕਾਰ ਵਲੋਂ ਨਸ਼ੇ ਦੇ ਖਾਤਮੇ ਲਈ ਹੁਣ ਸ਼ੁਰੂ ਕੀਤੀ ਮੁਹਿੰਮ ਸਿਰਫ ਸਿਆਸੀ ਸਟੰਟ : ਭੁਪੇਸ਼ ਬਘੇਲNext Postਫ਼ਰਜ਼ੀ ਮੁਕਾਬਲਾ ਮਾਮਲੇ ‘ਚ ਐੱਸਐੱਚਓ ਤੇ ਥਾਣੇਦਾਰ ਦੋਸ਼ੀ ਕਰਾਰ, 32 ਸਾਲ ਬਾਅਦ ਪਰਿਵਾਰ ਨੂੰ ਮਿਲਿਆ ਇਨਸਾਫ਼