Posted inਬਰਨਾਲਾ ਅਨੁਪ੍ਰੀਤਾ ਜੌਹਲ ਬਰਨਾਲਾ ਦੇ ਏ.ਡੀ.ਸੀ. (ਜ) ਨਿਯੁਕਤ Posted by overwhelmpharma@yahoo.co.in Mar 4, 2025 ਬਰਨਾਲਾ, 4 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਲੋਂ 36 ਆਈ.ਏ.ਐੱਸ ਸਣੇ 43 ਅਫ਼ਸਰਾਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕੀਤਾ ਗਿਆ ਹੈ। ਜਿਸ ਤਹਿਤ 2012 ਬੈਚ ਦੇ ਪੀ.ਸੀ.ਆਈ ਅਧਿਕਾਰੀ ਮੈਡਮ ਅਨੁਪ੍ਰੀਤਾ ਜੌਹਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਟਿਆਲਾ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਜ਼ਿਕਰਯੋਗ ਹੈ ਕਿ ਅਨੁਪ੍ਰੀਤਾ ਜੌਹਲ ਪਹਿਲਾਂ ਵੀ ਬਤੌਰ ਏ.ਡੀ.ਸੀ. ਬਰਨਾਲਾ ਜ਼ਿਲ੍ਹੇ ’ਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ, ਜਿੰਨ੍ਹਾਂ ਆਪਣੀ ਨਿਯੁਕਤੀ ਦੇ ਕੁਝ ਦਿਨਾਂ ਅੰਦਰ ਹੀ ਆਪਣੀਆਂ ਸਰਗਰਮੀਆਂ ਨਾਲ ਜ਼ਿਲ੍ਹੇ ਦੇ ਲੋਕਾਂ ਦਾ ਧਿਆਨ ਖਿੱਚਿਆ ਸੀ। Post navigation Previous Post ਤਹਿਸੀਲਦਾਰਾਂ ਦੀ ਹੜਤਾਲ : ਹੁਣ PCS ਅਧਿਕਾਰੀ ਤੇ ਕਾਨੂੰਨਗੋ ਕਰਨਗੇ ਰਜਿਸਟਰੀਆਂ ਦਾ ਕੰਮNext Post5 ਵਜੇ ਤੱਕ ਡਿਊਟੀ ’ਤੇ ਹਾਜ਼ਰ ਨਾ ਹੋਏ ਤਾਂ ਸਸਪੈਂਡ ਹੋਣਗੇ ਮਾਲ ਅਧਿਕਾਰੀ