Posted inਬਰਨਾਲਾ ਜ਼ਿਲ੍ਹਾ ਬਰਨਾਲਾ ਨੂੰ ਮਿਲੀਆਂ 9 ਨਵੀਆਂ ਸਰਕਾਰੀ ਬੱਸਾਂ Posted by overwhelmpharma@yahoo.co.in Mar 6, 2025 ਬਰਨਾਲਾ, 6 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਲੋਂ ਸਰਕਾਰੀ ਬੱਸ ’ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਦਿਨ-ਬ-ਦਿਨ ਆ ਰਹੀਆਂ ਦਿੱਕਤਾਂ ਦੇ ਮੱਦੇਨਜ਼ਰ ਪਿਛਲੇ ਦਿਨੀਂ ਪਟਿਆਲਾ ਤੋਂ ਝੰਡੀ ਦੇ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪੂਆਂ ’ਚ ਕਰੀਬ 35 ਤੋਂ ਵੱਧ ਬੱਸਾਂ ਰਵਾਨਾ ਕੀਤੀਆਂ ਗਈਆਂ ਸਨ। ਜਿਸ ਤਹਿਤ ਬਰਨਾਲਾ ਡਿਪੂ ਨੂੰ 9 ਨਵੀਆਂ ਬੱਸਾਂ ਮਿਲੀਆਂ ਹਨ, ਜੋ ਕਿ ਕਿਲੋਮੀਟਰ ਸਕੀਮ ਅਧੀਨ ਚੱਲਣਗੀਆਂ। ਪਹਿਲਾਂ ਬਰਨਾਲਾ ਡਿਪੂ ਵਿੱਚ 87 ਬੱਸਾਂ ਕਿਲੋਮੀਟਰ ਸਕੀਮ ਅਧੀਨ ਸਨ ਤੇ ਹੁਣ 9 ਨਵੀਂਆਂ ਬੱਸਾਂ ਆਉਣ ਨਾਲ ਬੱਸਾਂ ਦੀ ਕੁੱਲ ਗਿਣਤੀ 96 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ. ਡਿਪੂ ਬਰਨਾਲਾ ਦੇ ਜੀ.ਐੱਮ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਬਰਨਾਲਾ ਡਿਪੂ ’ਚ ਆਈਆਂ 9 ਬੱਸਾਂ ਨੂੰ ਜ਼ਿਲ੍ਹਾ ਬਰਨਾਲਾ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਨਵੇਂ-ਪੁਰਾਣੇ ਬੱਸ ਰੂਟਾਂ ’ਤੇ ਰਾਹਗੀਰਾਂ ਦੇ ਸਫ਼ਰ ਲਈ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਡਿਪੂ ’ਚ ਬੱਸਾਂ ਦੀ ਘਾਟ ਹੋਣ ਕਾਰਨ ਸਵਾਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਫ਼੍ਰੀ ਸਫ਼ਰ ਕਰਨ ਵਾਲੀਆਂ ਸਵਾਰੀਆਂ ਕਾਫ਼ੀ-ਕਾਫ਼ੀ ਸਮਾਂ ਸਰਕਾਰੀ ਬੱਸ ਦੀ ਉਡੀਕ ’ਚ ਰਹਿੰਦੀਆਂ ਸਨ। ਪਰ ਹੁਣ ਇੰਨ੍ਹਾਂ 9 ਹੋਰ ਬੱਸਾਂ ਦੇ ਚੱਲਣ ਕਾਰਨ ਸਵਾਰੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਕਿਲੋਮੀਟਰ ਸਕੀਮ ਅਧੀਨ ਚੱਲਣ ਵਾਲੀਆਂ ਇਹ ਬੱਸਾਂ ਸਿਰਸਾ ਤੋਂ ਮੋਗਾ\ਅੰਮ੍ਰਿਤਸਰ, ਸਿਰਸਾ ਤੋਂ ਜਲੰਧਰ ਤੇ ਬਰਨਾਲਾ ਡਿਪੂ ਅਧੀਨ ਆਉਂਦੇ ਹੋਰ ਵੱਖ-ਵੱਖ ਰੂਟਾਂ ’ਤੇ ਚੱਲਣਗੀਆਂ। Post navigation Previous Post ਹੁਣ ਪਟਵਾਰੀ, ਸਰਪੰਚ, ਨੰਬਰਦਾਰ, ਐਮ.ਸੀ ਆਨਲਾਇਨ ਦਸਤਾਵੇਜ਼ ਕਰਨਗੇ ਤਸਦੀਕ: ਡੀ.ਸੀ ਟੀ. ਬੈਨਿਥNext Post1.14 ਕਰੋੜ ਦੀ ਲਾਗਤ ਨਾਲ ਅਨਾਜ ਮੰਡੀ ਦਾ ਦਹਾਕਿਆਂ ਪੁਰਾਣਾ ਕੂੜਾ ਡੰਪ ਹੋਵੇਗਾ ਖਤਮ : ਮੀਤ ਹੇਅਰ