Posted inਬਰਨਾਲਾ ਬਰਨਾਲਾ ਦੀਆਂ ਤਿੰਨੇ ਸਬ ਡਿਵੀਜ਼ਨਾਂ ’ਚ ਤੜਕਸਾਰ ਚਲਾਇਆ ਤਲਾਸ਼ੀ ਅਭਿਆਨ Posted by overwhelmpharma@yahoo.co.in Mar 7, 2025 – 3 ਕੇਸ ਦਰਜ, 6 ਮੁਲਜ਼ਮ ਗ੍ਰਿਫਤਾਰ ਬਰਨਾਲਾ, 7 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੀਆਂ ਤਿੰਨੇ ਸਬ ਡਿਵੀਜ਼ਨਾਂ ’ਚ ਸ਼ੁੱਕਰਵਾਰ ਨੂੰ ਤੜਕਸਾਰ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਮੌਕੇ ਹਾਟ ਸਪਾਟ ਖੇਤਰਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿਚ ਬੱਸ ਸਟੈਂਡ ਬਰਨਾਲਾ, ਰਾਮ ਬਾਗ ਦੀ ਬੈਕਸਾਈਡ, ਕਿਲ੍ਹਾ ਪੱਤੀ ਹੰਡਿਆਇਆ, ਤਲਵੰਡੀ ਰੋਡ ਭਦੌੜ, ਮਹਿਲ ਕਲਾਂ, ਹਮੀਦੀ ਅਤੇ ਰਾਮਗੜ੍ਹ ਪਿੰਡ ਸ਼ਾਮਲ ਹਨ। ਐੱਸ ਐੱਸ ਪੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦਸਿਆ ਕਿ ਅੱਜ ਦੇ ਤਲਾਸ਼ੀ ਅਭਿਆਨ ਵਿੱਚ 3 ਕੇਸ ਦਰਜ ਕੀਤੇ ਗਏ ਤੇ 6 ਮੁਲਜ਼ਮ ਗ੍ਰਿਫਤਾਰ ਕੀਤੇ। ਇਸ ਮੌਕੇ 510 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। Post navigation Previous Post ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਵੱਲੋਂ ਨਸ਼ਾ ਛੁਡਾਊ ਕੇਂਦਰ ਬਰਨਾਲਾ ਦਾ ਦੌਰਾNext Post8 ਮਾਰਚ ਨੂੰ ਬਰਨਾਲਾ ’ਚ ਬਿਜਲੀ ਬੰਦ ਰਹੇਗੀ