Posted inਬਰਨਾਲਾ 8 ਮਾਰਚ ਨੂੰ ਬਰਨਾਲਾ ’ਚ ਬਿਜਲੀ ਬੰਦ ਰਹੇਗੀ Posted by overwhelmpharma@yahoo.co.in Mar 7, 2025 ਬਰਨਾਲਾ, 7 ਮਾਰਚ (ਰਵਿੰਦਰ ਸ਼ਰਮਾ) : ਸ਼ਹਿਰ ਬਨਾਲਾ ’ਚ ਮਿਤੀ 8 ਮਾਰਚ 2024 ਦਿਨ ਸ਼ਨੀਵਾਰ ਨੂੰ ਸਵੇਰੇ 10-00 ਵਜੇ ਤੋਂ 3-00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇੰਜ ਪ੍ਰਦੀਪ ਸ਼ਰਮਾ ਐਸ ਡੀ ੳ ਸਬ-ਡਵੀਜਨ ਸਬ-ਅਰਬਨ ਬਰਨਾਲਾ, ਇੰਜ ਲਵਪ੍ਰੀਤ ਸਿੰਘ ਜੇਈ ਅਤੇ ਇੰਜ ਜਗਤਾਰ ਸਿੰਘ ਜੇਈ ਨੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਕਿ 66 ਕੇ ਵੀ ਬਰਨਾਲਾ ਗਰਿੱਡ ‘ਤੇ ਜ਼ਰੂਰੀ ਮੈਂਟੀਨਸ ਕਰਨ ਲਈ ਟੀ-1, ਟੀ-2 ਅਤੇ ਟੀ-3 ਟਰਾਂਸਫਰ ਬੰਦ ਕੀਤੇ ਜਾਣਗੇ। ਇਸ ਲਈ ਚੱਲਦੇ 11 ਕੇ ਵੀ ਕਚਹਿਰੀ ਰੋਡ ਸ਼ਹਿਰੀ ਫੀਡਰ,11 ਕੇ ਵੀ ਲੱਖੀ ਕਲੋਨੀ ਸ਼ਹਿਰੀ ਫੀਡਰ 11 ਕੇ ਵੀ ਬਾਜਾਖਾਨਾ ਰੋਡ ਫੀਡਰ, ਹੋਟ ਲਾਈਨ ( ਕੋਰਟ) ਫੀਡਰ, ਫਰਵਾਹੀ ਰੋਡ ਕੈਟਾਗਰੀ -1ਫੀਡਰ ਅਤੇ 11 ਕੇ ਵੀ ਸੁਰਜੀਤਪੁਰਾ ਏਪੀ ਫੀਡਰ ਬੰਦ ਰਹਿਣਗੇ। ਇਸ ਲਈ ਕਚਿਹਰੀ ਚੋਂਕ, ਕੋਰਟ ਰੋਡ, ਬਾਬਾ ਦੀਪ ਸਿੰਘ ਨਗਰ, ਗੁਰੂ ਤੇਗ ਬਹਾਦਰ ਨਗਰ, ਓਮ ਸਿਟੀ, ਸੰਤ ਨਗਰ, ਲੱਖੀ ਕਲੋਨੀ, ਸ਼ਹੀਦ ਭਗਤ ਸਿੰਘ ਨਗਰ, ਨਾਨਕਸਰ ਨਗਰ , ਧਨੋਲਾ ਰੋਡ, ਫਰਵਾਹੀ ਰੋਡ, ਬਾਈਪਾਸ ਰੋਡ, ਗੁਰਸੇਵਕ ਨਗਰ, ਸੋਹਲ ਪੱਤੀ, ਤਰਕਸ਼ੀਲ ਚੋਂਕ, ਪੱਤੀ ਰੋਡ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ। Post navigation Previous Post ਬਰਨਾਲਾ ਦੀਆਂ ਤਿੰਨੇ ਸਬ ਡਿਵੀਜ਼ਨਾਂ ’ਚ ਤੜਕਸਾਰ ਚਲਾਇਆ ਤਲਾਸ਼ੀ ਅਭਿਆਨNext Postਸਿਹਤ ਮੰਤਰੀ ਦੀ ਆਮਦ ਤੋਂ ਪਹਿਲਾਂ ਹੀ ਪੁਲਿਸ ਨੇ ਚੁੱਕੇ ਬੇਰੁਜ਼ਗਾਰ, ਸਿਹਤ ਮੰਤਰੀ ਬਿਨਾਂ ਮਿਲੇ ਖਿਸਕੇ