Posted inਬਰਨਾਲਾ ਸੇਵਾ ਕੇਂਦਰਾਂ ਬਾਬਤ ਸ਼ਿਕਾਇਤਾਂ ਦਾ ਤੇਜ਼ੀ ਨਾਲ ਹੋਵੇਗਾ ਨਿਬੇੜਾ: ਡਿਪਟੀ ਕਮਿਸ਼ਨਰ Posted by overwhelmpharma@yahoo.co.in Mar 8, 2025 – ਹੈਲਪਲਾਈਨ ਨੰਬਰ 1100 ‘ਤੇ ਦਰਜ ਕਰਾਈ ਜਾ ਸਕਦੀ ਹੈ ਸ਼ਿਕਾਇਤ ਬਰਨਾਲਾ, 8 ਮਾਰਚ (ਰਵਿੰਦਰ ਸ਼ਰਮਾ) : ਸੇਵਾ ਕੇਂਦਰਾਂ ਬਾਬਤ ਸ਼ਿਕਾਇਤਾਂ ਦਾ ਹੁਣ ਤੇਜ਼ੀ ਨਾਲ ਨਿਬੇੜਾ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਲੋਕਾਂ ਨੂੰ ਨਿਰਵਿਘਨ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਅੰਦਰ ਵੱਖ ਵੱਖ ਥਾਵਾਂ ‘ਤੇ ਸੇਵਾ ਕੇਂਦਰ ਕਾਰਜਸ਼ੀਲ ਹਨ, ਜਿਥੇ 443 ਵੱਖ-ਵੱਖ ਸੇਵਾਵਾਂ ਨਾਗਰਿਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੋਈ ਵੀ ਨਾਗਰਿਕ ਆਪਣੇ ਘਰ ਦੇ ਨਜ਼ਦੀਕ ਸੇਵਾ ਕੇਂਦਰ ‘ਚ ਜਾ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦਾ ਹੈ। ਉਹਨਾਂ ਕਿਹਾ ਕਿ ਸੇਵਾ ਕੇਂਦਰ ਵਿਖੇ ਆਨਲਾਈਨ ਟੋਕਨ ਸੰਬੰਧੀ ਕਿਊ ਆਰ ਕੋਡ ਸਕੈਨ ਕਰਕੇ ਜਾਂ ਸੰਪਰਕ ਨੰਬਰ ‘ਤੇ ਵਟਸਅਪ ਰਾਹੀਂ ਐੱਚ. ਆਈ. ਲਿਖ ਕੇ ਬੁੱਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 1076 ਡਾਇਲ ਕਰਕੇ ਘਰ ਬੈਠੇ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ‘ਚ ਸੇਵਾਵਾਂ ਪ੍ਰਾਪਤ ਕਰਨ ਵਿਚ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਆਉਣ ਜਾਂ ਕੋਈ ਸ਼ਿਕਾਇਤ ਦਰਜ ਕਰਵਾਉਣ ਲਈ ਹੈਲਪਲਾਈਨ ਨੰਬਰ 1100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਜਨਤਕ ਸ਼ਿਕਾਇਤ ਨਿਵਾਰਨ ਪੋਰਟਲ ‘ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਵਟਸਐਪ ਨੰਬਰ 98555-01076 ਵੀ ਜਾਰੀ ਕੀਤਾ ਹੈ ਜਿਸ ਉਤੇ ਨਾਗਰਿਕ ਵਲੋਂ ਕਿਸੇ ਵੀ ਸ਼ਿਕਾਇਤ ਨੂੰ ਆਨਲਾਇਨ ਹੀ ਦਰਜ ਕਰਵਾਇਆ ਜਾ ਸਕਦਾ ਹੈ। ਦਰਜ ਸ਼ਿਕਾਇਤ ਅਧਿਕਾਰੀ ਦੇ ਆਨਲਾਇਨ ਖਾਤੇ ਵਿੱਚ ਜਾਵੇਗੀ ਜੋ ਕਿ ਉਸ ਵਿਭਾਗ ਨੂੰ ਸਮੇਂ ਸਿਰ ਸ਼ਿਕਾਇਤ ਦਾ ਹੱਲ ਕਰਨਾ ਜ਼ਰੂਰੀ ਹੋਵੇਗਾ। Post navigation Previous Post ਵਿਸ਼ਵ ਮਹਿਲਾ ਦਿਵਸ ਮੌਕੇ ਲਗਾਇਆ ਖ਼ੂਨਦਾਨ ਕੈਂਪNext Postਹੰਡਿਆਇਆ ’ਚ ਵਾਰਡ ਨੰਬਰ 13 ਦੇ ਹਾਲਾਤ ਨਾਜ਼ੁਕ, ਨਾ ਪਾਣੀ, ਨਾ ਸੜਕ, ਨਾ ਸੀਵਰੇਜ਼