Posted inਬਰਨਾਲਾ ਹੰਡਿਆਇਆ ’ਚ ਵਾਰਡ ਨੰਬਰ 13 ਦੇ ਹਾਲਾਤ ਨਾਜ਼ੁਕ, ਨਾ ਪਾਣੀ, ਨਾ ਸੜਕ, ਨਾ ਸੀਵਰੇਜ਼ Posted by overwhelmpharma@yahoo.co.in Mar 8, 2025 – ਵਾਰਡ ਵਾਸੀਆਂ ਵਲੋਂ ਸੰਘਰਸ਼ ਵਿੱਢਣ ਦੀ ਚਿਤਾਵਨੀ ਬਰਨਾਲਾ, 8 ਮਾਰਚ (ਰਵਿੰਦਰ ਸ਼ਰਮਾ) : ਬਰਨਾਲਾ ਦੇ ਨਾਲ ਲੱਗਦੇ ਕਸਬਾ ਹੰਡਿਆਇਆ ਦੇ ਵਾਰਡ ਨੰਬਰ 13 ਦੇ ਅਧੀਨ ਪੈਂਦੀ ਹੀਰਾ ਕਲੋਨੀ ਦੇ ਹਾਲਾਤ ਕਾਫ਼ੀ ਨਾਜ਼ੁਕ ਹੋ ਰਹੇ ਹਨ। ਹੀਰਾ ਕਲੋਨੀ ਦੇ ਵਾਸੀ ਪਾਣੀ, ਸੜਕ ਤੇ ਸੀਵਰੇਜ਼ ਦੀ ਸਮੱਸਿਆ ਦੇ ਹੱਲ ਲਈ ਕਈ ਸਾਲਾਂ ਤੋਂ ਸਰਕਾਰੀ ਅਧਿਕਾਰੀਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਗੇੜੇ ਕੱਢ ਰਹੇ ਹਨ, ਪਰ ਹੀਰਾ ਕਲੋਨੀ ਦੇ ਵਾਸੀਆਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। ਹੀਰਾ ਕਲੋਨੀ ਦੇ ਵਾਸੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਕਲੋਨੀ ’ਚ ਪਾਣੀ, ਸੜਕ ਤੇ ਸੀਵਰੇਜ਼ ਦੀ ਸਮੱਸਿਆ ਦੂਰ ਨਾ ਕੀਤੀ ਗਈ, ਤਾਂ ਉਹ ਨਗਰ ਪੰਚਾਇਤ ਹੰਡਿਆਇਆ ਦੇ ਦਫ਼ਤਰ ਬਾਹਰ ਵੱਡਾ ਪ੍ਰਦਰਸ਼ਨ ਕਰਨਗੇ। ਵਾਰਡ ਵਾਸੀਆਂ ਨੇ ਕਿਹਾ ਕਿ ਪਿਛਲੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵਾਅਦਾ ਕੀਤਾ ਸੀ ਕਿ ਜਿੱਤਣ ਤੋਂ ਬਾਅਦ ਇਸ ਕਲੋਨੀ ਦੇ ਵਿਕਾਸ ਕਾਰਜ ਪੂਰੇ ਕੀਤੇ ਜਾਣਗੇ, ਜਿਸ ਦੇ ਚਲਦਿਆਂ ਗੁਰਮੀਤ ਸਿੰਘ ਮੀਤ ਹੇਅਰ ਦੁਆਰਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ। ਪਰ ਉਹ ਵੀ ਚਿੱਟਾ ਹਾਥੀ ਸਾਬਤ ਹੋ ਚੁੱਕਾ ਹੈ। ਇਸ ਮੌਕੇ ਹੀਰਾ ਕਲੋਨੀ ਦੇ ਵਾਸੀ ਉੱਤਮ ਕੁਮਾਰ, ਕੀਰਤ ਸਿੰਘ, ਸੁਖਦੇਵ ਸਿੰਘ, ਅਮਨਦੀਪ ਸਿੰਘ, ਰਾਜੂ ਸਿੰਘ, ਜਗਦੀਸ਼ ਕੁਮਾਰ, ਸੁਖਪਾਲ ਸਿੰਘ, ਸਤਗੁਰੂ ਸਿੰਘ, ਗੁਰਦੇਵ ਸਿੰਘ, ਦੇਵ ਸਿੰਘ, ਭੋਲਾ ਸਿੰਘ ਆਦਿ ਤੇ ਹੋਰ ਵੀ ਕਈ ਲੋਕ ਮੌਜੂਦ ਸਨ। ਇਸ ਸਬੰਧੀ ਵਾਰਡ ਨੰਬਰ 13 ਦੇ ਕੌਂਸਲਰ ਅਮਰ ਦਾਸ ਨੇ ਕਿਹਾ ਕਿ ਸੜਕ ਦਾ ਕੰਮ ਸੀਵਰੇਜ਼ ਪਾਉਣ ਤੋਂ ਬਾਅਦ ਕੀਤਾ ਜਾਵੇਗਾ। ਸੀਵਰੇਜ਼ ਵਿਭਾਗ ਸੀਵਰੇਜ਼ ਪਾਉਣ ’ਚ ਦੇਰੀ ਕਰ ਰਿਹਾ ਹੈ। Post navigation Previous Post ਸੇਵਾ ਕੇਂਦਰਾਂ ਬਾਬਤ ਸ਼ਿਕਾਇਤਾਂ ਦਾ ਤੇਜ਼ੀ ਨਾਲ ਹੋਵੇਗਾ ਨਿਬੇੜਾ: ਡਿਪਟੀ ਕਮਿਸ਼ਨਰNext Postਲੁਧਿਆਣਾ ‘ਚ ਬਾਇਲਰ ਫਟਣ ਕਾਰਨ ਧਾਗਾ ਮਿੱਲ ਦੀ ਛੱਤ ਡਿੱਗੀ, 6 ਮਜ਼ਦੂਰਾਂ ਦੇ ਮਲਬੇ ਹੇਠ ਦੱਬੇ ਜਾਣ ਦੀ ਸੂਚਨਾ