ਲੁਧਿਆਣਾ ‘ਚ ਬਾਇਲਰ ਫਟਣ ਕਾਰਨ ਧਾਗਾ ਮਿੱਲ ਦੀ ਛੱਤ ਡਿੱਗੀ, 6 ਮਜ਼ਦੂਰਾਂ ਦੇ ਮਲਬੇ ਹੇਠ ਦੱਬੇ ਜਾਣ ਦੀ ਸੂਚਨਾ

ਲੁਧਿਆਣਾ, 8 ਮਾਰਚ (ਰਵਿੰਦਰ ਸ਼ਰਮਾ) : ਸ਼ਨਿੱਚਰਵਾਰ ਸ਼ਾਮ ਨੂੰ ਲੁਧਿਆਣਾ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆਫੋਕਲ ਪੁਆਇੰਟ ਦੇ ਫੇਸ 8 ਵਿੱਚ ਮਲਟੀਸਟੋਰੀ ਬਿਲਡਿੰਗ ਅਚਾਨਕ ਡਿੱਗ ਪਈਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਸ ਬਿਲਡਿੰਗ ਦੇ ਹੇਠਾਂ ਅੱਧਾ ਦਰਜਨ ਦੇ ਕਰੀਬ ਵਿਅਕਤੀ ਦੱਬੇ ਹੋਏ ਹਨਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤੇਇਸ ਹਾਦਸੇ ਤੋਂ ਬਾਅਦ ਰੈਸਕਿਊ ਜਾਰੀ ਹੈਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਹਾਦਸੇ ਵਾਲੀ ਥਾਂ ’ਤੇ ਜਾਣ ਲਈ ਰਵਾਨਾ ਹੋ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਸ਼ਾਮ ਨੂੰ ਫੋਕਲ ਪੁਆਇੰਟ ਫੇਜ਼-8 ਵਿਖੇ ਸਥਿਤ ਧਾਗਾ ਮਿੱਲ ਦੇ ਅੰਦਰ ਮਜ਼ਦੂਰ ਕੰਮ ਕਰ ਰਹੇ ਸਨ। ਜਿੱਥੇ ਅਚਾਨਕ ਬਾਇਲਰ ਫਟ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਛੱਤ ਡਿੱਗ ਪਈ। ਧਮਾਕੇ ਦੀ ਆਵਾਜ਼ ਸੁਣ ਕੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਉਸ ਸਮੇਂ ਕਈ ਮਜ਼ਦੂਰ ਮਲਬੇ ਹੇਠਾਂ ਦੱਬੇ ਹੋਏ ਸਨ। ਪਹਿਲਾਂ ਤਾਂ ਨੇੜਲੀ ਫੈਕਟਰੀ ਦੇ ਮਜ਼ਦੂਰਾਂ ਨੇ ਖੁਦ ਮਲਬਾ ਹਟਾਉਣਾ ਅਤੇ ਜ਼ਖਮੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਸੂਚਨਾ ਤੋਂ ਬਾਅਦ ਪੁਲਿਸ ਟੀਮਾਂ, ਐਨਡੀਆਰ ਅਤੇ ਨਗਰ ਨਿਗਮ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਜਿਸ ਤੋਂ ਬਾਅਦ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਹੋਇਆ। ਸ਼ਾਮ ਤੱਕ ਕਿਹਾ ਜਾ ਰਿਹਾ ਸੀ ਕਿ ਲਗਪਗ 6 ਮਜ਼ਦੂਰ ਮਲਬੇ ਹੇਠਾਂ ਦੱਬੇ ਹੋਏ ਸਨ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.