Posted inBatala ਰੰਜਿਸ਼ ਤਹਿਤ ਹੋਲੀ ਵਾਲੇ ਦਿਨ ਗੋਲ਼ੀ ਮਾਰ ਕੇ ਨੌਜਵਾਨ ਦਾ ਕਤਲ Posted by overwhelmpharma@yahoo.co.in Mar 14, 2025 ਬਟਾਲਾ, 14 ਮਾਰਚ (ਰਵਿੰਦਰ ਸ਼ਰਮਾ) : ਹੋਲੀ ਦੀ ਸਵੇਰ ਬਟਾਲਾ ਦੇ ਨੇੜਲੇ ਪਿੰਡ ਨਵਾਂ ਪਿੰਡ ਪੰਜ ਖਡਲ ਵਿਖੇ ਇੱਕ ਨੌਜਵਾਨ ਦੀ ਗੋਲ਼ੀ ਮਾਰ ਕੇ ਕਤਲ ਕੀਤਾ ਗਿਆ ਹੈ। ਹਾਲਾਂਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵਲੋਂ ਕਤਲ ਕਰ ਕੇ ਲਾਸ਼ ਨਵਾਂ ਪਿੰਡ ਵਿਖੇ ਸੁੱਟੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਵਿਜੇ (25) ਪੁੱਤਰ ਸੁਲੱਖਣ ਸਿੰਘ ਵਾਸੀ ਹਰਦੋ ਝੰਡੇ ਵਜੋਂ ਹੋਈ ਹੈ। ਮੁੱਢਲੀ ਜਾਂਚ ਅਨੁਸਾਰ ਮਾਮਲਾ ਰੰਜਿਸ਼ਨ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਟੀਪੀ ਸਿੰਘ ਗੁਰਾਇਆ, ਥਾਣਾ ਸਿਵਲ ਲਾਈਨ ਦੇ ਐਸਐਚਓ ਗੁਰਦੇਵ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜ ਗਏ ਹਨ। ਮ੍ਰਿਤਕ ਨੌਜਵਾਨ ਦੇ ਪਿਤਾ ਸੁਲੱਖਣ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਢਿਲਾਈ ਦਾ ਕੰਮ ਕਰਦਾ ਸੀ ਅਤੇ ਬੀਤੀ ਸ਼ਾਮ ਸਾਢੇ 6 ਵਜੇ ਘਰੋਂ ਆਪਣੀ ਭੂਆ ਦੇ ਪਿੰਡ ਨਵਾਂ ਪਿੰਡ ਪੰਜ ਖਡਲ ਵੱਲ ਆਇਆ ਸੀ। ਉਸਨੇ ਦੱਸਿਆ ਕਿ ਸ਼ੁਕਰਵਾਰ ਦੀ ਸਵੇਰ ਕਰੀਬ 9 ਵਜੇ ਉਹਨਾਂ ਨੂੰ ਸੂਚਨਾ ਮਿਲੀ ਕਿ ਨਵਾਂ ਪਿੰਡ ਦੇ ਨਜ਼ਦੀਕ ਬਣ ਰਹੇ ਨਵੇਂ ਬਾਈਪਾਸ ਰੋਡ ਉੱਤੇ ਉਹਨਾਂ ਦੇ ਪੁੱਤਰ ਵਿਜੇ ਦੀ ਲਾਸ਼ ਪਈ ਹੋਈ ਹੈ। ਉਸਨੇ ਦੱਸਿਆ ਕਿ ਮੌਕੇ ਤੇ ਪੁੱਜ ਕੇ ਦੇਖਿਆ ਤਾਂ ਉਸਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਪਿੰਡ ਦੇ ਕੁਝ ਨੌਜਵਾਨਾਂ ਨਾਲ ਉਸਦਾ ਝਗੜਾ ਹੋਇਆ ਸੀ ਅਤੇ ਉਹਨਾਂ ਨੂੰ ਖ਼ਦਸ਼ਾ ਹੈ ਕਿ ਉਹਨਾਂ ਨੇ ਹੀ ਉਸ ਦੇ ਪੁੱਤਰ ਦਾ ਕਤਲ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਟੀਪੀ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਜੇ ਦੀ ਗੋਲ਼ੀ ਲੱਗਣ ਨਾਲ ਮੌਤ ਹੋਈ ਹੈ ਅਤੇ ਉਹਨਾਂ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। Post navigation Previous Post ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਵਿਰੁੱਧ 1300 ਕਰੋੜ ਦੇ ਕਲਾਸਰੂਮ ਘੁਟਾਲੇ ਬਾਰੇ FIR ‘ਤੇ ਕੇਜਰੀਵਾਲ ਤੇ CM ਮਾਨ ਚੁੱਪ ਕਿਉਂ : ਖਹਿਰਾNext Postਮਾਪਿਆਂ ਦੇ ਸਪੁਰਦ ਕੀਤਾ ਅਗ਼ਵਾ ਹੋਇਆ ਬੱਚਾ, ਅਗਵਾਕਾਰਾਂ ਨੇ ਮੰਗੀ ਸੀ 35 ਲੱਖ ਰੁਪਏ ਦੀ ਫਿਰੌਤੀ