Posted inParyagraj ਮਹਾਂਕੁੰਭ ਵਿੱਚ ਅੱਗ ਦੀ ਘਟਨਾ ਫਿਰ ਆਈ ਸਾਹਮਣੇ, ਕਈ ਤੰਬੂ ਸੜੇ Posted by overwhelmpharma@yahoo.co.in February 7, 2025No Comments ਪ੍ਰਯਾਗਰਾਜ : ਮਹਾਂਕੁੰਭ ਵਿੱਚ ਇੱਕ ਵਾਰ ਫਿਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਸਨਸਨੀ ਫੈਲ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਸ਼ੰਕਰਾਚਾਰਿਆ ਮਾਰਗ ਦੇ ਸੈਕਟਰ-18 ਵਿੱਚ ਅਗਨੀਕਾਂਡ ਹੋਇਆ ਹੈ।ਇਸ ਅੱਗ ਨਾਲ ਕਈ ਤੰਬੂ ਸੜ ਗਏ। ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਫੌਰੀ ਕਾਰਵਾਈ ਵਿੱਚ ਲੱਗ ਗਈਆਂ ਅਤੇ ਅੱਗ ’ਤੇ ਕਾਬੂ ਪਾਉਣ ਲਈ ਜੱਦੋ ਜਹਿਦ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸੈਕਟਰ-8 ਦੇ ਇਕ ਕੈਂਪ ਵਿੱਚ ਵੀ ਅੱਗ ਲੱਗ ਗਈ ਸੀ। ਮਾਮਲਾ ਅਚਾਨਕ ਵਾਪਰਿਆ, ਜਿਸ ਵਿੱਚ ਟੈਂਟ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ, ਪਰ ਘਟਨਾ ਨੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸੇ ਦੌਰਾਨ ਨਵਪ੍ਰਯਾਗਮ ਪਾਰਕਿੰਗ ਵਿੱਚ ਵੀ ਕੂੜੇ ਦੇ ਢੇਰ ਵਿੱਚ ਅੱਗ ਲੱਗ ਗਈ, ਜਿਸ ਨੂੰ ਫਾਇਰ ਬ੍ਰਿਗੇਡ ਨੇ ਸਮੇਂ ਸਿਰ ਬੁਝਾ ਦਿੱਤਾ। ਪ੍ਰਸ਼ਾਸਨ ਵੱਲੋਂ ਅੱਗ ਦੇ ਕਾਰਨਾਂ ਦੀ ਜਾਂਚ ਜਾਰੀ ਹੈ। Post navigation Previous Post ਪੰਜਾਬ ਸਰਕਾਰ ਨੇ ਪ੍ਰਮੋਟ ਹੋਏ 25 ਪੀ.ਸੀ.ਐੱਸ ਅਧਿਕਾਰੀਆਂ ਦੀਆਂ ਨਿਯੁਕਤੀਆਂ ਕੀਤੀਆਂNext Postਅਮਰੀਕਾ ਤੋਂ ਡਿਪੋਰਟ ਹੋਇਆ ਗੁਰਨੇ ਖੁਰਦ ਦਾ 25 ਸਾਲਾਂ ਨੌਜਵਾਨ ਘਰ ਪਰਤਣ ਮਗਰੋਂ ਡਿਪਰੈਸ਼ਨ ਦਾ ਸ਼ਿਕਾਰ