Posted inਬਰਨਾਲਾ ਪੰਜਾਬ ਏਡਜ਼ ਕੰਟਰੋਲ ਕਰਮਚਾਰੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ 30 ਮਾਰਚ ਨੂੰ Posted by overwhelmpharma@yahoo.co.in Mar 27, 2025 ਬਰਨਾਲਾ, 25 ਮਾਰਚ (ਰਵਿੰਦਰ ਸ਼ਰਮਾ) : ਸਿਹਤ ਵਿਭਾਗ ਦੀ ਸਿਰਮੌਰ ਜਥੇਬੰਦੀ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਅੈਸੋਸੀਏਸਨ ਵੱਲੋਂ ਸਰਕਾਰ ਅਤੇ ਵਿਭਾਗ ਦੀ ਬੇਰੁਖੀ ਪ੍ਰਤੀ ਨਰਾਜਗੀ ਜਾਹਿਰ ਕਰਦਿਆ ਆਪਣੀਆਂ ਮੰਗਾਂ ਦੀ ਪੂਰਤੀ ਲਈ 30 ਮਾਰਚ ਦਿਨ ਐਤਵਾਰ ਨੂੰ ਸਿਹਤ ਮੰਤਰੀ ਬਲਵੀਰ ਸਿੰਘ ਦੀ ਨਿੱਜੀ ਰਿਹਾਇਸ਼ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਰੈਲੀ ਕਰਨ ਦਾ ਐਲਾਨ ਕੀਤਾ ਹੈ। ਬਰਨਾਲਾ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਅੱਜ ਸਮੂਹ ਕਰਮਚਾਰੀਆਂ ਨਾਲ ਵਰਚੂਅਲ ਮੀਟਿੰਗ ਉਪਰੰਤ ਜਾਰੀ ਪ੍ਰੈੱਸ ਨੋਟ ਵਿੱਚ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਕੀਤੇ ਸਮੂਹ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਦਿੱਲੀ ਸਰਕਾਰ ਦੀ ਤਰਜ਼ ਤੇ 20% ਤਨਖਾਹ ਵਿੱਚ ਵਾਧੇ ਲਈ ਤਿੰਨ ਸਾਲ ਤੋਂ ਤਰਲੇ ਕੱਢ ਰਹੇ ਇਹ ਕਰਮਚਾਰੀ ਜਿੱਥੇ ਵੈਰੀਫਿਕੇਸ਼ਨ ਊਪਰੰਤ ਰੈਗੂਲਰ ਦੇ ਆਰਡਰ ਉਡੀਕ ਰਹੇ ਹਨ ਉੱਥੇ ਹੀ ਹਰ ਸਾਲ ਸਲਾਨਾ ਗੁਪਤ ਰਿਪੋਰਟਾਂ ਦੇ ਖੋਫ ਨਾਲ ਨੌਕਰੀ ਤੋਂ ਲਾਂਭੇ ਕਰਨ ਦਾ ਡਰ ਸਤਾ ਰਿਹਾ ਹੈ। ਇਸਤੋਂ ਇਲਾਵਾ ਬਲੱਡ ਸੈਂਟਰ ਦੇ ਕਰਮਚਾਰੀਆਂ ਦੇ ਇੰਕਰੀਮੈਂਟ 9 ਮਹੀਨੇ ਤੋਂ ਵਿਭਾਗ ਦੁਆਰਾ ਵਾਰ ਵਾਰ ਕਹਿਣ ਦੇ ਬਾਵਜੂਦ ਆਜੇ ਤੱਕ ਜਾਰੀ ਨਹੀਂ ਕੀਤੇ ਗਏ। ਵਿਭਾਗ ਵੱਲੋਂ ਅੱਧੇ ਦਿਨ ਦੀ ਛੁੱਟੀ ਬੰਦ ਕਰਨ , ਤਨਖਾਹਾਂ ਵਿੱਚ ਵਖਰੇਵੇਂ ਦੂਰ ਕਰਨ ਅਤੇ ਮੈਡੀਕਲ ਸਹੂਲਤਾਂ ਦੀ ਊਮੀਦ ਲਾਈ ਬੈਠੇ ਵਿਭਾਗ ਦੇ ਤਾਨਾਸ਼ਾਹੀ ਹੁਕਮਾਂ ਦਾ ਸਿਕਾਰ ਹੋ ਰਹੇ ਹਨ। ਜਥੇਬੰਦੀ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਹੋਰ ਸਹੂਲਤਾਂ ਦੇਣ ਦੀ ਬਜਾਇ ਪਹਿਲਾਂ ਦਿੱਤੀਆਂ ਸਹੂਲਤਾਂ ਖੋਹਣ ਦੀ ਤਿਆਰੀ ਕੀਤੀ ਹੋਈ ਹੈ ਜਿਸਨੂੰ ਸ਼ਮੂਹ ਕਰਮਚਾਰੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸਰਕਾਰ ਅਤੇ ਵਿਭਾਗ ਦੀਆਂ ਨੀਤੀਆਂ ਖਿਲਾਫ ਸਮੂਹ ਕਰਮਚਾਰੀਆਂ ਵਲੋ 30 ਮਾਰਚ 2025 ਨੂੰ ਸਿਹਤ ਮੰਤਰੀ ਦੀ ਪਟਿਆਲਾ ਰਿਹਾਇਸ਼ ਅੱਗੇ ਰੋਸ ਰੈਲੀ ਕੱਢਕੇ ਸਰਕਾਰ ਦੀ ਵਾਅਦਾ ਖਿਲਾਫੀ ਖ਼ਿਲਾਫ਼ ਪ੍ਰਦਰਸਨ ਕੀਤਾ ਜਾਵੇਗਾ। Post navigation Previous Post ਵਿਜੀਲੈਂਸ ਬਿਊਰੋ ਵਲੋਂ 20 ਹਜ਼ਾਰ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਆਡਿਟ ਇੰਸਪੈਕਟਰ ਕੀਤਾ ਗ੍ਰਿਫ਼ਤਾਰNext Postਕਿਲਾ ਮੁਹੱਲਾ ਵਿੱਚ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕਾਂ ਨੇ ਪ੍ਰਗਟਾਇਆ ਰੋਹ