Posted inਬਰਨਾਲਾ ਕਿਲਾ ਮੁਹੱਲਾ ਵਿੱਚ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕਾਂ ਨੇ ਪ੍ਰਗਟਾਇਆ ਰੋਹ Posted by overwhelmpharma@yahoo.co.in Mar 27, 2025 – ਟਿਊਬਵੈੱਲ ਦੀ ਮੋਟਰ ਹਰ ਦੂਜੇ ਦਿਨ ਪੁਰਾਣੀ ਅਤੇ ਟੁੱਟ ਜਾਂਦੀ ਹੈ : ਮੁਹੱਲਾ ਵਾਸੀ ਬਰਨਾਲਾ, 25 ਮਾਰਚ (ਰਵਿੰਦਰ ਸ਼ਰਮਾ) : ਸਥਾਨਕ ਕਿਲਾ ਮੁਹੱਲਾ ਦੇ ਲੋਕਾਂ ਨੇ ਘਰਾਂ ਵਿੱਚ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਰੋਸ ਪ੍ਰਦਰਸ਼ਨ ਕਰਦਿਆਂ ਨਗਰ ਕੌਂਸਲ ਅਤੇ ਸੂਬਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮੁਹੱਲਾ ਵਾਸੀ ਗੋਲਡੀ, ਚੰਦਰ ਮੋਹਨ, ਪਰਮਜੀਤ ਸਿੰਘ, ਬਲਜੀਤ ਸਿੰਘ, ਤਲਵਿੰਦਰ ਸਿੰਘ, ਬਲਵਿੰਦਰ ਸ਼ਰਮਾ, ਵਿਨੋਦ ਕੁਮਾਰ, ਆਸ਼ੂਤੋਸ਼ ਧਾਰਨੀ, ਪ੍ਰੇਮ ਕੁਮਾਰ, ਰਿੰਕੂ, ਨੀਟਾ ਨੇ ਦੱਸਿਆ ਕਿ ਕਿਲਾ ਮੁਹੱਲਾ ਵਿੱਚ ਕਰੀਬ 500 ਪਰਿਵਾਰ ਰਹਿੰਦੇ ਹਨ। ਕਿਲਾ ਮੁਹੱਲਾ ਦੇ ਟਿਊਬਵੈੱਲ ਨੰਬਰ 3 ਨੇੜੇ ਸਥਿਤ ਸਰਕਾਰੀ ਪੰਪ ਤੋਂ ਇਲਾਕੇ ਨੂੰ ਪਾਣੀ ਸਪਲਾਈ ਕੀਤਾ ਜਾਂਦਾ ਹੈ। ਪਰ ਇਸ ਪੰਪ ਦੀ ਮੋਟਰ ਕਰੀਬ 10 ਸਾਲ ਪੁਰਾਣੀ ਹੈ ਅਤੇ ਕਈ ਵਾਰ ਟੁੱਟ ਚੁੱਕੀ ਹੈ। ਇਸ ਦੀ ਵਾਰ-ਵਾਰ ਮੁਰੰਮਤ ਕਰਨੀ ਪੈਂਦੀ ਹੈ। ਹਰ ਦੂਜੇ, ਤੀਜੇ ਦਿਨ ਮੋਟਰ ਸ਼ਾਰਟ ਹੋਣ ਕਾਰਨ ਖਰਾਬ ਹੋ ਜਾਂਦੀ ਹੈ। ਕਈ ਵਾਰ ਇਸ ਨੂੰ ਲਗਾਤਾਰ ਦੋ ਦਿਨ ਠੀਕ ਨਹੀਂ ਕੀਤਾ ਜਾਂਦਾ। ਜਿਸ ਨਾਲ ਲੋਕ ਇਧਰ-ਉਧਰ ਪਾਣੀ ਲੈ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਮਿਲ ਚੁੱਕੇ ਹਨ। ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਅਤੇ ਨਵੀਂ ਮੋਟਰ ਲਗਾਈ ਜਾਵੇ। ਇਸ ਦੇ ਨਾਲ ਹੀ ਪੰਪ ‘ਤੇ ਆਉਣ ਵਾਲੀ ਤਾਰ ਨੂੰ ਵੀ ਬਦਲਿਆ ਜਾਵੇ। Post navigation Previous Post ਪੰਜਾਬ ਏਡਜ਼ ਕੰਟਰੋਲ ਕਰਮਚਾਰੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ 30 ਮਾਰਚ ਨੂੰNext Postਟੈਂਡਰ ਠੇਕੇਦਾਰ ਤੇ ਟਰੱਕ ਯੂਨੀਅਨ ਭਦੌੜ ਦੇ ਵਿਅਕਤੀ ਆਪਸ ਵਿੱਚ ਭਿੜੇ