ਬਰਨਾਲਾ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ, ਹੋਈ ਫ਼ਾਇਰਿੰਗ, ਦੋ ਬਦਮਾਸ਼ ਚੜ੍ਹੇ ਪੁਲਿਸ ਦੇ ਹੱਥੇ

ਬਰਨਾਲਾ, 28 ਮਾਰਚ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਮਾਨਸਾ ਰੋਡ ’ਤੇ ਸ਼ੁੱਕਰਵਾਰ ਸਵੇਰੇ ਬਰਨਾਲਾ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁੱਠਭੇੜ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ਼ ਬਰਨਾਲਾ ਦੇ ਇੰਚਾਰਜ਼ ਇੰਸ. ਬਲਜੀਤ ਸਿੰਘ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਵਲੋਂ ਆਈ.ਓ.ਐੱਲ ਧੌਲਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਮਾਨਸਾ ਵਲੋਂਰਹੀ ਕਾਲੇ ਰੰਗ ਦੀ ਵਰਨਾ ਗੱਡੀ ਨੂੰ ਜਦੋਂ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ, ਉਸ ’ਚ ਸਵਾਰਾਂ ਨੇ ਪੁਲਿਸ ’ਤੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ’ਤੇ ਬਰਨਾਲਾ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਜਿਸ ਦੌਰਾਨ ਕਾਰ ’ਚ ਸਵਾਰ ਇੱਕ ਗੈਂਗਸਟਰ ਤੇ ਸਮਗਲਰ ਵੀਰਭੱਦਰ ਸਿੰਘ ਜ਼ਖਮੀ ਹੋ ਗਿਆ ਤੇ ਦੂਸਰਾ ਉਸਦਾ ਸਾਥੀ ਕੇਵਲ ਬਰਨਾਲਾ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ।  

ਪੁਲਿਸ ਨੇ ਉਨ੍ਹਾਂ ਪਾਸੋਂ ਪਿਸਟਲ, ਰਿਵਾਲਵਰ, ਨਸ਼ੀਲੀਆਂ ਗੋਲੀਆਂ ਤੇ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।ਜ਼ਖਮੀ ਗੈਂਗਸਟਰ ਤੇ ਸਮਗਲਰ ਵੀਰਭੱਦਰ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ ਹੈ। ਗੈਂਗਸਟਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੇ ਨਿਸ਼ਾਨ ਸੀ.ਏ. ਸਟਾਫ਼ ਦੀ ਬਲੈਰੋ ਕੈਂਪਰ ਗੱਡੀ ’ਤੇ ਲੱਗੇ। ਮੌਕੇ ’ਤੇ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਵੀ ਆਪਣੀ ਟੀਮ ਸਣੇ ਪੁੱਜੇ। ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ 10-11 ਫਾਇਰ ਕੀਤੇ ਗਏ ਸਨ, ਪਰ ਪੁਲਿਸ ਨੇ ਜਵਾਬੀ ਫ਼ਾਇਰਿੰਗ ਕਰਦਿਆਂ ਉਨ੍ਹਾਂ ਨੂੰ ਦਬੋਚ ਲਿਆ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.