ਵੱਡੀ ਖ਼ਬਰ : 17 ਸਾਲ ਪੁਰਾਣੇ ਜੱਜ ਨੋਟ ਕਾਂਡ ਮਾਮਲੇ ’ਚ ਸੇਵਾਮੁਕਤ ਜੱਜ ਨਿਰਮਲ ਯਾਦਵ ਸਣੇ ਸਾਰੇ ਮੁਲਜ਼ਮ ਬਰੀ

ਚੰਡੀਗੜ੍ਹ, 29 ਮਾਰਚ (ਰਵਿੰਦਰ ਸ਼ਰਮਾ) : ਸੀਬੀਆਈ ਕੋਰਟ ‘ਚ ਅੱਜ ਸੁਣਵਾਈ ਦੌਰਾਨ ਜੱਜ ਨੋਟ ਕਾਂਡ ਮਾਮਲੇ ‘ਚ ਸੇਵਾਮੁਕਤ ਜੱਜ ਨਿਰਮਲ ਯਾਦਵ ਸਮੇਤ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਗਏ। 17 ਸਾਲ ਪਹਿਲਾਂ ਹੋਈ ਇਕ ਗਲਤ ਡਿਲਿਵਰੀ ਨੇ ਇਕ ਅਜਿਹੀ ਰਿਸ਼ਵਤ ਦੀ ਖੇਡ ਨੂੰ ਸਾਹਮਣੇ ਲਿਆ ਦਿੱਤਾ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ। ਸਾਲ 2008 ‘ਚ, ਸਿਰਫ 33 ਦਿਨ ਪਹਿਲਾਂ ਹਾਈ ਕੋਰਟ ਦੀ ਜੱਜ ਬਣੀ ਜਸਟਿਸ ਨਿਰਮਲਜੀਤ ਕੌਰ ਦੇ ਘਰ ਅਚਾਨਕ ਨੋਟਾਂ ਨਾਲ ਭਰਿਆ ਪੈਕੇਟ ਆਣ ਪਹੁੰਚਿਆ। ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਉਨ੍ਹਾਂ ਨੇ ਬਿਨਾਂ ਸਮਾਂ ਗਵਾਏ ਪੁਲਿਸ ਨੂੰ ਸੂਚਨਾ ਦੇ ਦਿੱਤੀ। ਇਸ ਇਕ ਘਟਨਾ ਨੇ ਰਿਸ਼ਵਤ ਦੀ ਵੱਡੀ ਖੇਡ ਦਾ ਪਰਦਾਫਾਸ਼ ਕਰ ਦਿੱਤਾ। ਅੱਜ ਫੈਸਲਾ ਹੋ ਗਿਆ ਕਿ ਇਸ ਰਿਸ਼ਵਤ ਦੇ ਖੇਡ ‘ਚ ਇਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ। ਪਤਾ ਲੱਗਿਆ ਹੈ ਕਿ ਇਹ 15 ਲੱਖ ਰੁਪਏ ਦੀ ਰਿਸ਼ਵਤ ਸੀ, ਜੋ ਹਰਿਆਣਾ ਦੇ ਤੱਤਕੀਲ ਅਡੀਸ਼ਨਲ ਐਡਵੋਕੇਟ ਜਨਰਲ ਸੰਜੀਵ ਬਾਂਸਲ ਨੇ ਕਥਿਤ ਤੌਰ ’ਤੇ ਜਸਟਿਸ ਨਿਰਮਲ ਯਾਦਵ ਨੂੰ ਭੇਜੀ ਸੀ। ਬਾਂਸਲ ਦਾ ਮੁਨਸ਼ੀ ਗਲਤੀ ਨਾਲ ਇਹ ਰਕਮ ਜਸਟਿਸ ਨਿਰਮਲਜੀਤ ਕੌਰ ਦੇ ਘਰ ਲੈ ਆਇਆ, ਜਿਸ ਤੋਂ ਬਾਅਦ ਜਸਟਿਸ ਨਿਰਮਲ ਯਾਦਵ ਤੇ ਸੰਜੀਵ ਬੰਸਲ ਸਮੇਤ ਕਈ ਵੱਡੇ ਕਾਰੋਬਾਰੀਆਂ ਖ਼ਿਲਾਫ਼ ਸੀਬੀਆਈ ਨੇ ਕੇਸ ਦਰਜ ਕੀਤਾ ਸੀ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.