Posted inMohali ਭਿਆਨਕ ਸੜਕ ਹਾਦਸੇ ’ਚ ਕਾਰ ਦੇ ਉੱਡੇ ਪਰਖੱਚੇ, 3 ਵਿਦਿਆਰਥੀਆਂ ਦੀ ਮੌਤ Posted by overwhelmpharma@yahoo.co.in Mar 31, 2025 ਮੋਹਾਲੀ, 31 ਮਾਰਚ (ਰਵਿੰਦਰ ਸ਼ਰਮਾ) : ਤੜਕਸਾਰ ਲਾਈਟ ਪੁਆਇੰਟ ਬੂਥਗੜ੍ਹ ’ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਪੰਜਾਬ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਕਾਰ ਡੀਵਾਇਡਰ ਤੇ ਜਾ ਚੜ੍ਹੀ। ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ। ਪੁਲਿਸ ਅਤੇ ਸਥਾਨਕ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ, ਪਰ ਤਿੰਨ ਵਿਦਿਆਰਥੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਹਿਚਾਣ ਸ਼ੁਭਮ ਜਟਵਾਲ, ਰੁਬੀਨਾ, ਸੌਰਭ ਪਾਂਡੇ ਵਜੋਂ ਹੋਈ ਹੈ, ਜਦੋਂਕਿ ਮਾਨਵੇਂਦਰ ਗੰਭੀਰ ਜ਼ਖ਼ਮੀ ਹੈ। ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। Post navigation Previous Post ਪੁਲਿਸ ਦੀ ਗੱਡੀ ‘ਚੋ ਛਾਲ ਮਾਰ ਖੰਭੇ ‘ਤੇ ਚੜ੍ਹਿਆ ਨਸ਼ਾ ਤਸਕਰ ਲੱਗਾ ਬਿਜਲੀ ਦਾ ਕਰੰਟNext Postਵੱਡੀ ਖ਼ਬਰ : ਪੰਜਾਬ ’ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਤੋੜੇ ਬੈਰੀਕੇਡ