Posted inਚੰਡੀਗੜ੍ਹ ਵੱਡੀ ਖ਼ਬਰ : ਪੰਜਾਬ ’ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਤੋੜੇ ਬੈਰੀਕੇਡ Posted by overwhelmpharma@yahoo.co.in Mar 31, 2025 ਚੰਡੀਗੜ੍ਹ, 31 ਮਾਰਚ (ਰਵਿੰਦਰ ਸ਼ਰਮਾ) : ਸ਼ੰਭੂ, ਖਨੌਰੀ ਮੋਰਚੇ ਨੂੰ ਧੱਕੇ ਦੇ ਨਾਲ ਖ਼ਤਮ ਕਰਵਾਉਣ ਵਿਰੁੱਧ ਅੱਜ ਪੰਜਾਬ ਭਰ ਦੇ ਅੰਦਰ ਮੁੱਖ ਮੰਤਰੀ ਸਮੇਤ ਪੰਜਾਬ ਦੇ 17 ਜਿਲ੍ਹਿਆਂ ’ਚ 30 ਥਾਵਾਂ ਉੱਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ, ਜਲੰਧਰ ਦੇ ਵਿੱਚ ਮੰਤਰੀ ਮਹਿੰਦਰ ਭਗਤ ਦੇ ਘਰ ਮੂਹਰੇ ਜਦੋਂ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਹੀ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਬੈਰੀਗੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪਰ ਕਿਸਾਨਾਂ ਦੇ ਵੱਲੋਂ ਬੈਰੀਕੇਡ ਤੋੜ ਕੇ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਗਿਆ ਤੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਪੁਲਿਸ ਦੇ ਨਾਲ ਟਕਰਾਅ ਵੀ ਹੋਇਆ। Post navigation Previous Post ਭਿਆਨਕ ਸੜਕ ਹਾਦਸੇ ’ਚ ਕਾਰ ਦੇ ਉੱਡੇ ਪਰਖੱਚੇ, 3 ਵਿਦਿਆਰਥੀਆਂ ਦੀ ਮੌਤNext Postਪੰਜਾਬ ਦੇ 950 ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ: ਲੈਕਚਰਾਰ ਯੂਨੀਅਨ ਨੇ ਕੀਤਾ ਖੁਲਾਸਾ