Posted inMohali ਪੰਜਾਬ ਦੇ 950 ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ: ਲੈਕਚਰਾਰ ਯੂਨੀਅਨ ਨੇ ਕੀਤਾ ਖੁਲਾਸਾ Posted by overwhelmpharma@yahoo.co.in March 31, 2025No Comments ਮੋਹਾਲੀ, 31 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਵਿੱਚ 1927 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 950 ਸਕੂਲ ਬਿਨਾਂ ਪ੍ਰਿੰਸੀਪਲ ਚਲ ਰਹੇ ਹਨ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਤੇ ਜਨਰਲ ਸਕੱਤਰ ਬਲਰਾਜ ਬਾਜਵਾ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਖਾਲੀ ਆਸਾਮੀਆਂ ਭਰਨ ਲਈ ਪਦਉੱਨਤੀਆਂ ਦਾ ਕੋਟਾ 75% ਅਤੇ ਸਿੱਧੀ ਭਰਤੀ 25% ਕੀਤਾ ਜਾਵੇ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ ਅਤੇ 25 ਸਾਲ ਦੀ ਸੇਵਾ ਨਿਭਾਉਣ ਵਾਲੇ ਲੈਕਚਰਾਰਾਂ ਨੂੰ ਇਨਸਾਫ ਮਿਲ ਸਕੇ। ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਅਤੇ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਸਰਕਾਰੀ ਸਕੂਲ ਦੀਆਂ ਵੱਖ ਵੱਖ ਕੈਟਾਗਰੀਜ਼ ਸਰਕਾਰੀ ਸਮਾਰਟ ਸਕੂਲ, ਸਕੂਲ ਆਫ ਐਮੀਨੈਸ, ਪ੍ਰਧਾਨ ਮੰਤਰੀ ਸ੍ਰੀ ਸਕੂਲ, ਸਕੂਲ ਆਫ ਹੈਪੀਨੈਸ ਬਣਾ ਕੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਪਰੰਤੂ ਅਧਿਆਪਕਾਂ ਦੀ ਘਾਟ ਕਾਰਨ ਸੁਧਾਰ ਹੋਣ ਦੀ ਥਜਾਏ ਨੁਕਸਾਨ ਹੋ ਰਿਹਾ ਹੈ। ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਇੰਸ ਗਰੁਪ, ਵੋਕੇਸ਼ਨਲ ਗਰੁਪ, ਆਰਟਸ ਗਰੁਪ ਅਤੇ ਕਮਰਸ ਗਰੁਪ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਪੰਜਾਬ ਸਰਕਾਰ ਦਾ ਸਾਰਾ ਧਿਆਨ ਸਿਰਫ਼ ਸਕੂਲ ਆਫ ਐਮੀਨੈਸ ਵਲ ਲਗਾਇਆ ਜਾ ਰਿਹਾ ਹੈ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਨੇ ਕਿਹਾ ਕਿ ਲੈਕਚਰਾਰ ਵਰਗ ਦੀਆਂ ਲਗਭਗ 5000 ਆਸਾਮੀਆਂ ਖਾਲੀ ਲਈ ਵਿਸ਼ੇਵਾਰ ਭਰਤੀ ਕੀਤੀ ਜਾਵੇ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਵੱਲੋਂ ਮੁਖ ਅਧਿਆਪਕ ਦੀਆਂ ਪਦਉੱਨਤੀਆਂ ਕਰਨ ਲਈ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦਾ ਧੰਨਵਾਦ ਕਰਦਿਆ ਮੰਗ ਕੀਤੀ ਕਿ ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਪਦਉੱਨਤੀਆਂ ਪਹਿਲ ਦੇ ਆਧਾਰ ਤੇ ਕੀਤੀਆਂ ਜਾਣ ਤਾਂ ਜੋ ਨਵੇਂ ਦਾਖਲਾ ਅਤੇ ਸਕੂਲ ਪ੍ਰਬੰਧ ਸਹੀ ਢੰਗ ਨਾਲ ਹੋ ਸਕੇ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਆਗੂਆਂ ਨੇ ਸਿੱਖਿਆ ਮੰਤਰੀ ਅਤੇ ਪ੍ਰਮੁੱਖ ਸਕੱਤਰ ਨੂੰ ਅਪੀਲ ਕਰਦਿਆ ਮੰਗ ਕੀਤੀ ਹੈ ਕਿ ਮੁੱਖ ਦਫ਼ਤਰ ਵਿਖੇ ਖਾਲੀ ਜੁਆਇੰਟ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਜਿਲਾ ਸਿੱਖਿਆ ਅਫ਼ਸਰ ਦੀਆਂ ਆਸਾਮੀਆਂ ਪ੍ਰਿੰਸੀਪਲ ਨੂੰ ਪਦਉੱਨਤ ਕਰ ਕੇ ਭਰੀਆਂ ਜਾਣ ਤਾਂ ਜੋ ਦਫਤਰਾਂ ਵਿੱਚ ਸੁਧਾਰ ਲਿਆਉਣ ਵਿੱਚ ਮੱਦਦ ਮਿਲ ਸਕੇ। ਅਧਿਆਪਕਾਂ ਦੀ ਨਿਰਾਸ਼ਾ ਦੂਰ ਕਰਨ ਲਈ ਪੇਂਡੂ ਭੱਤਾ, ਰੋਕੇ ਹੋਏ ਏ.ਸੀ.ਪੀ.ਦੇ ਲਾਭ ਜਾਰੀ ਕੀਤੇ ਜਾਣ। ਇਸ ਮੌਕੇ ਅਵਤਾਰ ਸਿੰਘ ਰੋਪੜ, ਬਲਜੀਤ ਸਿੰਘ,ਬਲਦੀਸ਼ ਕੁਮਾਰ ,ਜਸਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਬਠਿੰਡਾ , ਡਾ.ਭੁਪਿੰਦਰ ਪਾਲ ਸਿੰਘ, ਰਾਮਵੀਰ ਸਿੰਘ ਹਾਜ਼ਰ ਹਨ। Post navigation Previous Post ਵੱਡੀ ਖ਼ਬਰ : ਪੰਜਾਬ ’ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਤੋੜੇ ਬੈਰੀਕੇਡNext Postਵੱਡੀ ਖਬਰ : ਜਬਰ ਜਨਾਹ ਮਾਮਲੇ ’ਚ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ