Posted inSAS Nagar ਵੱਡੀ ਖਬਰ : ਜਬਰ ਜਨਾਹ ਮਾਮਲੇ ’ਚ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ Posted by overwhelmpharma@yahoo.co.in April 1, 2025No Comments – ਲੜਕੀ ਨੂੰ ਵਿਦੇਸ਼ ’ਚ ਵਸਾਉਣ ਦੇ ਬਹਾਨੇ ਘਰ ਬੁਲਾਕੇ ਕੀਤਾ ਸੀ ਜਬਰ ਜਨਾਹ, ਵੀਡੀਓ ਵੀ ਬਣਾਈ ਐੱਸ ਏ ਐੱਸ ਨਗਰ, 1 ਅਪ੍ਰੈਲ (ਰਵਿੰਦਰ ਸ਼ਰਮਾ) : ਈਸਾਈ ਧਾਰਮਿਕ ਗੁਰੂ ਪਾਸਟਰ ਬਜਿੰਦਰ ਸਿੰਘ ਨੂੰ ਅੱਜ ਇੱਕ ਨਾਬਾਲਗ ਕੁੜੀ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਤਿੰਨ ਦਿਨ ਪਹਿਲਾਂ ਹੀ ਉਸ ਨੂੰ ਦੋਸ਼ੀ ਠਹਿਰਾਇਆ ਸੀ, ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਅੱਜ ਦੇ ਫ਼ੈਸਲੇ ਦੌਰਾਨ ਪੁਲਿਸ ਵਿਭਾਗ ਨੇ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਇੰਤਜ਼ਾਮ ਕੀਤੇ ਸਨ, ਤਾਂ ਜੋ ਕਿਸੇ ਵੀ ਅਣਚਾਹੀ ਸਥਿਤੀ ਨੂੰ ਰੋਕਿਆ ਜਾ ਸਕੇ। ਪਾਸਟਰ ਬਜਿੰਦਰ ਸਿੰਘ ਉੱਤੇ ਇਹ ਦੋਸ਼ ਹੈ ਕਿ ਉਸ ਨੇ ਵਿਦੇਸ਼ ਵਿਚ ਵਸਾਉਣ ਦੇ ਬਹਾਨੇ ਇੱਕ ਨੌਜਵਾਨ ਕੁੜੀ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਜਬਰ ਜਨਾਹ ਕਰਕੇ ਵੀਡੀਓ ਵੀ ਬਣਾਈ। ਇਸ ਤੋਂ ਬਾਅਦ ਪਾਸਟਰ ਬਜਿੰਦਰ ਸਿੰਘ ਨੇ ਕੁੜੀ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਵਿਰੋਧ ਕੀਤਾ ਤਾਂ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਜਾਵੇਗੀ। ਇਹ ਸਜ਼ਾ ਉਸ ਸਮੇਂ ਸੁਣਾਈ ਗਈ ਹੈ ਜਦੋਂ ਬਜਿੰਦਰ ਸਿੰਘ ਇੱਕ ਹੋਰ ਜਿਨਸੀ ਸ਼ੋਸ਼ਣ ਅਤੇ ਇੱਕ ਹੋਰ ਮਹਿਲਾ ਨਾਲ ਮਾਰਕੁੱਟ ਦੇ ਮਾਮਲਿਆਂ ਵਿਚ ਵੀ ਫਸਿਆ ਹੋਇਆ ਹੈ। Post navigation Previous Post ਪੰਜਾਬ ਦੇ 950 ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ: ਲੈਕਚਰਾਰ ਯੂਨੀਅਨ ਨੇ ਕੀਤਾ ਖੁਲਾਸਾNext Postਪੁਲਿਸ ਚੌਂਕੀ ਦੇ ਨੇੜੇ ਹੋਇਆ ਜ਼ੋਰਦਾਰ ਧਮਾਕਾ, ਬੱਬਰ ਖਾਲਸਾ ਗਰੁੱਪ ਨੇ ਲਈ ਜ਼ਿੰਮੇਵਾਰੀ