Posted inਬਰਨਾਲਾ ਬਰਨਾਲਾ ਵਿਖੇ ਘਰੇਲੂ ਝਗੜੇ ਦਾ ਫ਼ਾਇਦਾ ਚੁੱਕਦਿਆਂ ਔਰਤ ਨਾਲ ਕੀਤਾ ਜ਼ਬਰ ਜਨਾਹ, ਸਰਪੰਚ ਦੇ ਪਤੀ ਸਣੇ ਦੋ ਕਾਬੂ Posted by overwhelmpharma@yahoo.co.in Apr 1, 2025 ਬਰਨਾਲਾ, 1 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ’ਚ ਇਕ ਔਰਤ ਨਾਲ ਜ਼ਬਰ ਜਨਾਹ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਪਿੰਡ ਰੂੜੇਕੇ ਕਲਾਂ ਦੀ ਸਰਪੰਚ ਦੇ ਪਤੀ ਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀੜਤ ਔਰਤ ਘਰੇਲੂ ਝਗੜੇ ਦੇ ਚੱਲਦਿਆਂ ਸਰਪੰਚ ਦੇ ਪਤੀ ਦੇ ਸੰਪਰਕ ’ਚ ਆਈ ਸੀ। ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਤਪਾ ਮੰਡੀ ਦੇ ਡੀਐਸਪੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਪਿੰਡ ਨੰਗਲ ਵਿਖੇ ਉਸਦਾ ਵਿਆਹ ਹੋਇਆ ਸੀ। ਕਰੀਬ 5-6 ਮਹੀਨੇ ਆਪਣੇ ਪਤੀ ਨਾਲ ਉਸ ਦਾ ਲੜਾਈ ਝਗੜਾ ਹੋਣ ਕਾਰਨ ਉਸ ਨੇ ਆਪਣੇ ਪਤੀ ਖ਼ਿਲਾਫ਼ ਦਰਖ਼ਾਸਤ ਦਿੱਤੀ ਸੀ। ਜਿਸ ਦੇ ਸਮਝੌਤੇ ’ਚ ਪਿੰਡ ਰੂੜੇਕੇ ਕਲਾਂ ਦੀ ਸਰਪੰਚ ਦਾ ਪਤੀ ਜਗਸੀਰ ਸਿੰਘ ਉਰਫ਼ ਜੱਗਾ ਪੁੱਤਰ ਕਰਨੈਲ ਸਿੰਘ ਵਾਸੀ ਰੂੜੇਕੇ ਕਲਾਂ ਆਇਆ ਸੀ। ਇਸ ਉਪਰੰਤ ਪੀੜਤ ਆਪਣੇ ਪੇਕੇ ਪਿੰਡ ਰੂੜੇਕੇ ਕਲਾਂ ਰਹਿਣ ਲੱਗ ਪਈ ਤੇ ਜਗਸੀਰ ਸਿੰਘ ਨੇ ਉਸ ਨਾਲ ਜਾਣ-ਪਹਿਚਾਣ ਵਧਾਉਂਦਿਆਂ ਉਸ ਨੂੰ ਭਰੋਸਾ ਦਵਾਇਆ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰਵਾਏਗਾ। ਜਿਸ ਤੋਂ ਬਾਅਦ ਜਗਸੀਰ ਸਿੰਘ ਨੇ ਉਸ ਨੂੰ ਬਠਿੰਡਾ ਵਿਖੇ ਰਹਿਣ ਲਈ ਇਕ ਪੀ.ਜੀ. ਵੀ ਲੈ ਕੇ ਦਿੱਤਾ ਤੇ ਉਸ ਕੋਲ ਹੀ ਰਹਿਣ ਲੱਗ ਪਿਆ। ਉਸ ਨੂੰ ਵਿਆਹ ਕਰਵਾਉਣ ਦਾ ਭਰੋਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਜਦੋਂ ਪੀੜਤ ਔਰਤ ਗਰਭਵਤੀ ਹੋ ਗਈ ਤਾਂ ਉਸ ਨੇ ਇਸ ਸਬੰਧੀ ਜਗਸੀਰ ਸਿੰਘ ਨੂੰ ਦੱਸਿਆ। ਜਿਸ ਨੇ ਉਸ ਨੂੰ ਵਿਸ਼ਵਾਸ਼ ’ਚ ਲੈ ਕੇ 28 ਮਾਰਚ ਦੀ ਸ਼ਾਮ ਕਰੀਬ 6 ਵਜੇ ਹੰਡਿਆਇਆ ਚੌਂਕ ਬੁਲਾ ਲਿਆ। ਜਿੱਥੋਂ ਜਗਸੀਰ ਸਿੰਘ ਤੇ ਉਸ ਦਾ ਸਾਥੀ ਉਸ ਨੂੰ ਜ਼ਬਰਦਸਤੀ ਗੱਡੀ ’ਚ ਬਿਠਾ ਕੇ ਪਿੰਡ ਪੱਖੋਂ ਕਲਾਂ ਦੇ ਖੇਤਾਂ ’ਚ ਗੁਰਪ੍ਰੀਤ ਸਿੰਘ ਦੀ ਮੋਟਰ ’ਤੇ ਲੈ ਗਏ। ਦੋਵੇਂ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ। ਜਗਸੀਰ ਸਿੰਘ ਜੱਗਾ ਨੇ ਪੀੜਤ ਔਰਤ ਨੂੰ ਗਰਭਪਾਤ ਲਈ ਦਵਾਈ ਦਿੱਤੀ ਸੀ, ਜੋ ਉਸ ਨੇ ਡੋਲ੍ਹ ਦਿੱਤੀ। ਜਿਸ ਕਰਕੇ ਜਗਸੀਰ ਸਿੰਘ ਨੇ ਪੀੜਤ ਔਰਤ ਦੀ ਕੁੱਟਮਾਰ ਕਰਕੇ ਉਸ ਨੂੰ ਅੱਧ ਬੇਹੋਸ਼ੀ ਕਰ ਦਿੱਤਾ। ਦੋਵੇਂ ਨੌਜਵਾਨ ਪੀੜਤ ਨਾਲ ਦੇਰ ਰਾਤ ਤੱਕ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦੇ ਰਹੇ। ਦੇਰ ਰਾਤ ਪੀੜਤ ਔਰਤ ਨੇ ਇੰਨ੍ਹਾਂ ਦੇ ਕਬਜ਼ੇ ’ਚੋਂ ਨਿਕਲ ਕੇ ਆਪਣੇ ਰਿਸ਼ਤੇਦਾਰਾਂ ਤੇ ਪੁਲਿਸ ਹੈਲਪਲਾਈਨ ਨੰਬਰ ’ਤੇ ਫ਼ੋਨ ਕਰਕੇ ਸੂਚਨਾ ਦਿੱਤੀ ਸੀ। ਔਰਤ ਦੇ ਰਿਸ਼ਤੇਦਾਰਾਂ ਨੇ ਪੀੜਤ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ। ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਜਗਸੀਰ ਸਿੰਘ ਉਰਫ਼ ਜੱਗਾ ਪੁੱਤਰ ਕਰਨੈਲ ਸਿੰਘ ਤੇ ਉਸ ਦੇ ਸਾਥੀ ਨੌਜਵਾਨ ਸੱਤੀ ਵਾਸੀ ਰੂੜੇਕੇ ਕਲਾਂ ਖ਼ਿਲਾਫ਼ ਪੀੜਤ ਔਰਤ ਨੂੰ ਅਗਵਾ ਕਰਕੇ ਨਜਾਇਜ਼ ਕੁੱਟਮਾਰ ਕਰਨ ਤੇ ਸਮੂਹਿਕ ਜ਼ਬਰ ਜ਼ਨਾਹ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Post navigation Previous Post ਪੁਲਿਸ ਚੌਂਕੀ ਦੇ ਨੇੜੇ ਹੋਇਆ ਜ਼ੋਰਦਾਰ ਧਮਾਕਾ, ਬੱਬਰ ਖਾਲਸਾ ਗਰੁੱਪ ਨੇ ਲਈ ਜ਼ਿੰਮੇਵਾਰੀNext Postਮੁੱਖ ਮੰਤਰੀ ਭਗਵੰਤ ਮਾਨ ਦੀ ਅਧਿਆਪਕਾਂ ਨੂੰ ਚਿਤਾਵਨੀ – ਛੁੱਟੀਆਂ ਲੈ ਲਓ, ਫਰਲੋ ਬਰਦਾਸ਼ਤ ਨਹੀਂ