ਬਰਨਾਲਾ ਅਦਾਲਤ ਵਲੋਂ ਹਿੱਟ ਐਂਡ ਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ

ਬਰਨਾਲਾ, 8 ਅਪ੍ਰੈਲ (ਰਵਿੰਦਰ ਸ਼ਰਮਾ) : ਮਾਨਯੋਗ ਅਦਾਲਤ ਸ਼੍ਰੀ ਮੁਨੀਸ਼ ਗਰਗ, ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ, ਬਰਨਾਲਾ ਵੱਲੋਂ ਪਰਮਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਵਿਧਾਤੇ ਨੂੰ ਤੇਜ ਰਫਤਾਰੀ ਅਤੇ ਲਾਪਰਵਾਹੀ ਦੇ ਨਾਲ ਟਰੈਕਟਰ ਅਤੇ ਟਰਾਲੀ ਚਲਾਉਂਦੇ ਹੋਏ ਐਕਸੀਡੈਂਟ ਕਰਨ ਅਤੇ ਮਲਕੀਤ ਸਿੰਘ ਨਾਮਕ ਵਿਅਕਤੀ ਦੀ ਮੌਤ ਹੋਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸੁਰਿੰਦਰ ਕੁਮਾਰ ਉਰਫ ਬੋਬੀ ਪੁੱਤਰ ਗੁਲਾਬ ਸਿੰਘ ਵਾਸੀ ਫਰਵਾਹੀ ਨੇ ਪੁਲਿਸ ਥਾਣਾ ਭਦੌੜ ਪਾਸ ਬਿਆਨ ਦਰਜ਼ ਕਰਵਾਇਆ ਕਿ ਮਿਤੀ 02-07-2020 ਨੂੰ ਉਹ ਆਪਣੀ ਮਾਸੀ ਦੇ ਲੜਕੇ ਮਲਕੀਤ ਸਿੰਘ ਵਾਸੀ ਫਰਵਾਹੀ ਨਾਲ ਪਲੈਟੀਨਾ ਮੋਟਰਸਾਇਕਲ ਪਰ ਭਗਤਾ ਭਾਈਕਾ ਤੋਂ ਫਰਵਾਹੀ ਨੂੰਰਹੇ ਸੀ ਤਾਂ ਗੋਬਿੰਦ ਬੱਸ ਬਾਡੀ ਵਰਕਸ਼ਾਪ ਭਦੌੜ ਪਾਸ ਉਹਨਾਂ ਦੇ ਮੋਟਰਸਾਇਕਲ ਵਿੱਚ ਤੇਲ ਖਤਮ ਹੋ ਗਿਆ, ਉਹਨਾਂ ਨੇ ਪਿੱਛੇ ਹੀ ਇੱਕ ਟਰੈਕਟਰ ਜਿਸਦੇ ਪਿੱਛੇ ਭੂੰਗ ਵਾਲੀ ਟਰਾਲੀ ਭਰੀ ਹੋਈ ਸੀ ਜਿਸਨੂੰ ਪਰਮਿੰਦਰ ਸਿੰਘ ਚਲਾ ਰਿਹਾ ਸੀ, ਨੇ ਤੇਜ਼ ਰਫਤਾਰੀ ਅਤੇ ਲਾਪਰਵਾਹੀ ਨਾਲ ਲਿਆ ਕੇ ਸਾਡੇ ਨਜ਼ਦੀਕਕੇ ਕੱਟ ਮਾਰਿਆ ਜਿਸ ਨਾਲ ਮਲਕੀਤ ਸਿੰਘ ਭੂੰਗ ਵਾਲੀ ਟਰਾਲੀ ਦੀ ਲਪੇਟ ਵਿੱਚਗਿਆ ਅਤੇ ਉਸਦੀ ਮੌਤ ਹੋ ਗਈ। ਜਿਸ ਤੇ ਪੁਲਿਸ ਵੱਲੋਂ ਇੱਕ ਐਫ.ਆਈ.ਆਰ. ਨੰਬਰ 85 ਮਿਤੀ 03-07-2020, ਜੇਰ ਧਾਰਾ 304-ਏ/279/283/337/427 ਆਈ.ਪੀ.ਸੀ. ਤਹਿਤ ਥਾਣਾ ਭਦੌੜ ਵਿਖੇ ਪਰਮਿੰਦਰ ਸਿੰਘ ਦੇ ਖਿਲਾਫ ਦਰਜ਼ ਹੋਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਦੇ ਵਕੀਲ ਧੀਰਜ ਕੁਮਾਰ, ਐਡਵੋਕੇਟ ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ ਅਤੇ ਪਰਮਿੰਦਰ ਸਿੰਘ ਦੀ ਪੁਲਿਸ ਨੇ ਦੌਰਾਨੇ ਪੁੱਛਗਿੱਛ ਸ਼ਨਾਖਤੀ ਪਰੇਡ ਨਹੀਂ ਕਰਵਾਈ ਅਤੇ ਨਾ ਹੀ ਸਬੰਧਤ ਟਰੈਕਟਰ ਟਰਾਲੀ ਦੀ ਮੁਦਈ ਧਿਰ ਪਾਸੋਂ ਸ਼ਨਾਖਤ ਕਰਵਾਈ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.