ਵਿਦਿਆਰਥੀਆਂ ਦੀਆਂ ਸਕੂਲੀ ਵਰਦੀਆਂ ਸਬੰਧੀ ਅਧਿਆਪਕਾਂ ਦੀਆਂ ਮੰਗਾਂ ਨੂੰ ਪਿਆ ਬੂਰ

– ਏਡੀਸੀ (ਵਿਕਾਸ) ਨੇ ਮੰਗਾਂ ਪ੍ਰਤੀ ਜਤਾਈ ਸਹਿਮਤੀ


ਬਰਨਾਲਾ, 8 ਅਪ੍ਰੈਲ (ਰਵਿੰਦਰ ਸ਼ਰਮਾ) : ਸਮੂਹ ਅਧਿਆਪਕ ਜਥੇਬੰਦੀਆਂ ਦੀ ਅਗਵਾਈ ਹੇਠ ਪਹਿਲਾਂ ਤੋਂ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਅਧਿਆਪਕਾਂ ਦੀ ਵਿਸ਼ਾਲ ਇਕੱਤਰਤਾ ਅਧਿਆਪਕ ਆਗੂਆਂ ਨਰਿੰਦਰ ਸਹਿਣਾ ,ਰਾਜੀਵ ਕੁਮਾਰ ,ਹਰਿੰਦਰ ਮੱਲ੍ਹੀਆਂ , ਪਰਮਿੰਦਰ ਸਿੰਘ ,ਅਮਰਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਦਫਤਰ ਬਰਨਾਲਾ ਵਿਖੇ ਹੋਈ।ਅਧਿਆਪਕਾਂ ਦੇ ਮਾਸ ਡੈਪੂਟੇਸ਼ਨ ਨੂੰ ਮਿਲਣ ਲਈ ਦਫ਼ਤਰ ਵਿੱਚ ਉੱਚ ਅਧਿਕਾਰੀ ਮੌਜੂਦ ਨਾ ਹੋਣ ਤੇ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਗਿਆ ਅਤੇ ਦਫਤਰ ਵਿੱਚ ਪਿਛਲੇ ਸਾਲ ਦੀਆਂ ਵਰਦੀਆਂ ਦੀ ਗੁਣਵੱਤਾ, ਵਰਦੀਆਂ ਦੀ ਵੰਡ ਨੂੰ ਲੈ ਕੇ ਸੰਕੇਤਕ ਰੋਸ ਜਤਾਉਂਦੇ ਹੋਏ ਅਧਿਆਪਕਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਇੰਦੂ ਸਿਮਕ ਜੀ ਦੁਆਰਾ ਜਥੇਬੰਦੀਆਂ ਨਾਲ ਫੋਨ ਉੱਪਰ ਰਾਬਤਾ ਕਾਇਮ ਕਰਦੇ ਹੋਏ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰੇ ਤੋਂ ਬਾਅਦ ਜਥੇਬੰਦੀਆਂ ਦੇ ਮਾਸ ਡੈਪੂਟੇਸ਼ਨ ਦੁਆਰਾ ਏ.ਡੀ.ਸੀ. (ਵਿਕਾਸ) ਬਰਨਾਲਾ ਸਤਵੰਤ ਸਿੰਘ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਵਿੱਚ ਜਥੇਬੰਦੀਆਂ ਦੁਆਰਾ ਸੰਖੇਪ ਮੰਗ ਪੱਤਰ ਉੱਪਰ ਵਿਚਾਰ ਚਰਚਾ ਕਰਦੇ ਹੋਏ ਜਿਲ੍ਹਾ ਪ੍ਰਸ਼ਾਸਨ ਪਾਸੋਂ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਵਰਦੀ ਮੁਹੱਈਆ ਕਰਵਾਉਣ, ਵਰਦੀਆਂ ਦਾ ਮਾਪ ਟ੍ਰੇਂਡ ਵਿਅਕਤੀਆਂ ਦੁਆਰਾ ਸਕੂਲਾਂ ਵਿੱਚ ਜਾ ਕੇ ਲਏ ਜਾਣ ਅਤੇ ਵਰਦੀਆਂ ਦੀ ਸਮੁੱਚੀ ਵੰਡ ਸੈਲਫ ਹੈਲਪ ਗਰੁੱਪ ਵੱਲੋਂ ਆਪਣੇ ਪੱਧਰ ਤੇ ਕੀਤੇ ਜਾਣ ਅਤੇ ਹਰ ਵਿਦਿਆਰਥੀ ਨੂੰ ਉਸਦੇ ਨਾਪ ਦੀ ਵਰਦੀ ਮੁਹਈਆ ਕਰਵਾਉਣ ਦੀਆਂ ਮੰਗਾਂ ਸਾਂਝੀਆਂ ਕੀਤੀਆਂ ਗਈਆਂ। ਸਾਜਗਾਰ ਮਾਹੌਲ ਵਿੱਚ ਹੋਈ ਇਸ ਮੀਟਿੰਗ ਵਿੱਚ ਏਡੀਸੀ (ਵਿਕਾਸ) ਦੁਆਰਾ ਸਮੂਹ ਅਧਿਆਪਕ ਜਥੇਬੰਦੀਆਂ ਨੂੰ ਇਹ ਵਿਸ਼ਵਾਸ ਦਵਾਇਆ ਗਿਆ ਕਿ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਦੀ ਵਰਦੀ ਮੁਹੱਈਆ ਕਰਵਾਈ ਜਾਵੇਗੀਵਰਦੀਆਂ ਦੇ ਨਾਪ ਲਈ ਐਮਆਈਐਸ ਵਿੰਗ ਤੋਂ ਡਾਟਾ ਇਕੱਤਰ ਕਰਦੇ ਹੋਏ ਸਕੂਲਾਂ ਵਿੱਚ ਜਾ ਕੇ ਹਰੇਕ ਵਿਦਿਆਰਥੀ ਦੀ ਵਰਦੀ ਦਾ ਨਾਪ ਸੈਲਫ ਹੈਲਪ ਗਰੁੱਪ ਵੱਲੋਂ ਲਿਆ ਜਾਵੇਗਾ ਅਤੇ ਇਸੇ ਤਰਜ ਉੱਪਰ ਸਕੂਲਾਂ ਵਿੱਚ ਵਰਦੀਆਂ ਦੀ ਵੰਡ ਵੀ ਸੈਲਫ ਹੈਲਪ ਗਰੁੱਪ ਵੱਲੋਂ ਕੀਤੀ ਜਾਵੇਗੀ ਵਿਦਿਆਰਥੀ ਨੂੰ ਵਰਦੀ ਉਸ ਦੇ ਮਾਪ ਅਨੁਸਾਰ ਹੀ ਦਿੱਤੀ ਜਾਵੇਗੀ। ਰੋਸ ਪ੍ਰਦਰਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਕਮਲਜੀਤ ਕੌਰ ਭੁੱਲਰ, ਅਮਰਜੀਤ ਕੌਰ, ਸੁਖਪਾਲ ਕੌਰ , ਗਿਆਨ ਕੌਰ, ਅਜੀਤ ਕੌਰ, ਸੀਮਾਂ, ਬਿੰਦੂ, ਕੇਵਲ ਸਿੰਘ, ਸੁਖਚੈਨ ਸਿੰਘ ਜੇਠੂਕੇ, ਤੇਜਿੰਦਰ ਸਿੰਘ ਤੇਜੀ, ਰਮਨ ਸਿੰਗਲਾ, ਅਮਰੀਕ ਸਿੰਘ ਭੱਦਲਵੱਡ , ਕਮਲਜੀਤ ਸਿੰਘ ਖਿਆਲੀ, ਤੇਜਿੰਦਰ ਸਿੰਘ ਜੰਡੂ, ਕਰਮਜੀਤ ਸਿੰਘ ਭੋਤਨਾ, ਜਸਪਾਲ ਤਪਾ, ਸ਼ਰਨਜੀਤ ਸਿੰਘ ਖੁੱਡੀ, ਰਣਜੀਤ ਸਿੰਘ ਜੰਡੂ , ਜਗਤਾਰ ਸਿੰਘ ਪੱਤੀ, ਭਰਤ ਕੁਮਾਰ, ਜਸਪਾਲ ਤਪਾ , ਸਤਨਾਮ ਸਿੰਘ ਭੋਤਨਾ, ਭਰਤ ਕੁਮਾਰ , ਲਖਵੀਰ ਸਿੰਘ ਭਦੌੜ, ਸਤਪਾਲ ਤਪਾ, ਸਤਿੰਦਰ ਸ਼ਰਮਾਂ ,ਰਾਵਿੰਦਰ ਨੈਣੇਵਾਲ ਆਦਿ ਹਾਜਰ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.