Posted inਬਰਨਾਲਾ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕਰਵਾਵੇ ਸਰਕਾਰ – ਸੀਰਾ ਛੀਨੀਵਾਲ Posted by overwhelmpharma@yahoo.co.in Apr 13, 2025 – ਯੂਰੀਆ ਤੇ ਡੀਏਪੀ ਖਾਦ ਦੀ ਘਾਟ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕਰੇ ਸਰਕਾਰ – ਭਾਕਿਯੂ ਕਾਦੀਆ ਬਰਨਾਲਾ, 13 ਅਪ੍ਰੈਲ (ਰਵਿੰਦਰ ਸ਼ਰਮਾ) : ਭਾਰਤੀ ਕਿਸਾਨ ਯੂਨੀਅਨ ਕਾਦੀਆ ਜਿਲ੍ਹਾ ਬਰਨਾਲਾ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੰਬੋਧਨ ਕਰਦਿਆ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਕਣਕ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ। ਸਰਕਾਰ ਦਾਣਾ ਮੰਡੀਆਂ ਵਿਚ ਢੁਕਵੇ ਪ੍ਰਬੰਧ ਕਰਕੇ ਕਣਕ ਦੀ ਖਰੀਦ ਕਰੇ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਕਣਕ ਦੀ ਕਟਾਈ ਉਪਰੰਤ ਹੀ ਕਿਸਾਨਾ ਨੇ ਮੱਕੀ ਦੀ ਬਿਜਾਈ ਕਰਨੀ ਹੈ, ਉਸ ਲਈ ਯੂਰੀਆ ਤੇ ਡੀ ਏ ਪੀ ਖਾਦ ਦੀ ਵੱਡੇ ਪੱਧਰ ’ਤੇ ਘਾਟ ਹੈ, ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇ। ਪਹਿਲ ਦੇ ਅਧਾਰ ਤੇ ਕੋਆਪਰੇਟਿਵ ਸੁਸਾਇਟੀਆ ਵਿਚ ਖਾਦਾ ਦੇ ਕੋਟੇ ਦੀ ਪੂਰਤੀ ਕੀਤੀ ਜਾਵੇ। ਸਰਕਾਰ ਝੋਨੇ ਦੀ ਲਵਾਈ ਵੀ ਇਕ ਜੂਨ ਤੋਂ ਸੁਰੂ ਕਰਵਾਵੇ। ਝੋਨੇ ਦੀ ਟ ਲਵਾਈ ਹੋਣ ਕਾਰਨ, ਕਟਾਈ ਸਮੇਂ ਨਮੀ ਦੀ ਸਮੱਸਿਆ ਆਉਦੀ ਹੈ, ਜਿਸ ਨਾਲ ਪਿਛਲੇ ਸੀਜਨ ਵਿਚ ਵੀ ਕਿਸਾਨਾਂ ਦੀ ਵੱਡੀ ਪੱਧਰ ’ਤੇ ਲੁੱਟ ਹੋਈ ਹੈ। ਉਨ੍ਹਾਂ ਕਿ ਸਰਕਾਰ ਇਕ ਜੂਨ ਤੋਂ ਹੀ ਸਾਰੇ ਪੰਜਾਬ ਵਿੱਚ ਝੋਨੇ ਦੀ ਲਵਾਈ ਸੁਰੂ ਕਰਵਾਵੇ ਤੇ ਇਕ ਜੂਨ ਤੋ ਨਿਰਵਿਘਨ ਬਿਜਲੀ ਸਪਲਾਈ ਦਿਤੀ ਜਾਵੇ ਤੇ ਨਹਿਰੀ ਪਾਣੀ ਵੀ ਬਿਨਾਂ ਬੰਦੀ ਤੋਂ ਛੱਡਿਆ ਜਾਵੇ । ਇਸ ਮੌਕੇ ਸੂਬਾ ਆਗੂ ਗੁਰਨਾਮ ਸਿੰਘ ਠੀਕਰੀਵਾਲ, ਉਦੈ ਸਿੰਘ ਹਮੀਦੀ,ਬਲਾਕ ਪ੍ਰਧਾਨ ਜਸਵੀਰ ਸਿੰਘ ਸੁਖਪੁਰਾ, ਸਿੰਕਦਰ ਸਿੰਘ ਸਰਪੰਚ, ਰੁਪਿੰਦਰ ਸਿੰਘ ਟੱਲੇਵਾਲ, ਰਣਜੀਤ ਸਿੰਘ ਕਲਾਲਾ,ਲਖਵਿੰਦਰ ਸਿੰਘ ਨਾਈਵਾਲਾ, ਜਸਵਿੰਦਰ ਸਿੰਘ ਮੰਡੇਰ, ਅਮਰਜੀਤ ਸਿੰਘ ਮਹਿਲ ਕਲਾ,ਕਲਦੀਪ ਹਮੀਦੀ, ਕੁਲਵੰਤ ਸਿੰਘ ਚੂੰਘਾ , ਬੂਟਾ ਸਿੰਘ ਮੱਲੀਆ, ਨੱਥਾ ਸਿੰਘ ਸੰਘੇੜਾ,ਗਗਨਦੀਪ ਸਿੰਘ ਸਹਿਜੜਾ , ਸੁਖਜਿੰਦਰ ਸਿੰਘ ਮੌੜ, ਗੁਰਵਿੰਦਰ ਸਿੰਘ ਨਾਮਧਾਰੀ, ਬੁੱਗਰ ਸਿੰਘ ਫਰਵਾਹੀ,ਭੋਲਾ ਸਿੰਘ ਸਹਿਜੜਾ, ਛਿੰਦਾ ਵਜੀਦਕੇ,ਗੁਰਦਿਆਲ ਸਿੰਘ ਸੇਖਾ ਆਦਿ ਹਾਜ਼ਰ ਸਨ। Post navigation Previous Post ਸਕੂਲਾਂ ਵਿੱਚ 25 ਹਜਾਰ ਨੀਂਹ ਪੱਥਰ ਲਾਕੇ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀ ਨਹੀਂ ਲਿਆਂਦੀ ਜਾ ਸਕਦੀ – ਇੰਜ. ਸਿੱਧੂNext Postਹੁਣ ਬਰਨਾਲੇ ਦੇ ਇਸ ਪਿੰਡ ’ਚ ਸ਼ਰਾਬ ਦੇ ਠੇਕੇ ਖ਼ਿਲਾਫ਼ ਉੱਠੀ ਆਵਾਜ਼, ਪਿੰਡ ਵਾਸੀਆਂ ਕੀਤਾ ਰੋਸ ਪ੍ਰਦਰਸ਼ਨ