Posted inਨਵੀਂ ਦਿੱਲੀ ਭੈਣ ਦੇ ਵਿਆਹ ’ਚ ਨੱਚ ਰਹੀ ਸੀ ਕੁੜੀ, ਨੱਚਦੇ ਨੱਚਦੇ ਹੋਈ ਮੌਤ Posted by overwhelmpharma@yahoo.co.in Feb 10, 2025 ਵਿਦਿਸ਼ਾ : ਵਿਦਿਸ਼ਾ ’ਚ ਇੱਕ ਵਿਆਹ ਸਮਾਰੋਹ ਦੌਰਾਨ ਸਟੇਜ ’ਤੇ ਨੱਚ ਰਹੀ ਨੌਜਵਾਨ ਲੜਕੀ ਪਰਿਣੀਤਾ ਜੈਨ ਦੀ ਅਚਾਨਕ ਮੌਤ ਹੋ ਗਈ। ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਣ ਦਾ ਸ਼ੱਕ ਹੈ। ਇਸ ਘਟਨਾ ਤੋਂ ਬਾਅਦ, ਵਿਆਹ ਸਮਾਰੋਹ ’ਚ ਸੋਗ ਛਾਇਆ ਰਿਹਾ ਤੇ ਰਸਮਾਂ ਜਲਦੀ ਪੂਰੀਆਂ ਕੀਤੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਗੁਣਾ ਤੋਂ ਵਿਦਿਸ਼ਾ ਆਪਣੇ ਮਾਮੇ ਦੀ ਧੀ ਦੇ ਵਿਆਹ ਸਮਾਗਮ ’ਚ ਗਈ ਇੰਦੌਰ ਦੀ ਰਹਿਣ ਵਾਲੀ 22 ਸਾਲਾਂ ਪਰਿਣੀਤਾ ਜੈਨ ਸਟੇਜ ’ਤੇ ਨੱਚ ਰਹੀ ਸੀ। ਜੋ ਅਚਾਨਕ ਹੀ ਸਟੇਜ਼ ’ਤੇ ਡਿੱਗ ਪਈ ਤੇ ਉਸ ਦੀ ਮੌਤ ਹੋ ਗਈ। Post navigation Previous Post ਕੇਜਰੀਵਾਲ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਚਰਚਾ, ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਬੁਲਾਈNext Postਕੇਜਰੀਵਾਲ ਦੇਖ ਰਹੇ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ, ਇਸੇ ਲਈ ਸੱਦੀ ਦਿੱਲੀ ਮੀਟਿੰਗ : ਹਰਜੀਤ ਗਰੇਵਾਲ