Posted inਨਵੀਂ ਦਿੱਲੀ ਰਾਜਨੀਤੀ ਕੇਜਰੀਵਾਲ ਦੇਖ ਰਹੇ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ, ਇਸੇ ਲਈ ਸੱਦੀ ਦਿੱਲੀ ਮੀਟਿੰਗ : ਹਰਜੀਤ ਗਰੇਵਾਲ Posted by overwhelmpharma@yahoo.co.in Feb 10, 2025 ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ’ਚ ਕਰਾਰੀ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ’ਚ ਬੁਲਾਈ ਗਈ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੇਜਰੀਵਾਲ ਹੁਣ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖਣ ਲੱਗ ਪਏ ਹਨ। ਕੇਜਰੀਵਾਲ ਵੱਲੋਂ ਦਿੱਲੀ ’ਚ ਪੰਜਾਬ ਦੇ ‘ਆਪ’ ਵਿਧਾਇਕਾਂ ਦੀ ਅਚਾਨਕ ਬੁਲਾਈ ਗਈ ਮੀਟਿੰਗ ਇਸੇ ਯੋਜਨਾ ਤਹਿਤ ਬੁਲਾਈ ਗਈ ਹੈ। ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਭ੍ਰਿਸ਼ਟਾਚਾਰੀ ਚਿਹਰਿਆਂ ਨੂੰ ਸੱਤਾ ਤੋਂ ਬਾਹਰ ਕਰਕੇ ਢੁਕਵਾਂ ਜਵਾਬ ਦਿੱਤਾ ਹੈ। ਸੱਤਾ ਤੋਂ ਲਾਂਬੇ ਹੋਣ ਤੋਂ ਬਾਅਦ ਬੁਰੀ ਤਰ੍ਹਾਂ ਬੋਖਲਾਏ ਕੇਜਰੀਵਾਲ ਹੁਣ ਪੰਜਾਬ ’ਚ ਸੱਤਾ ਹਾਸਲ ਕਰਨ ਦੇ ਸੁਪਨੇ ਦੇਖਣ ਲੱਗ ਪਏ ਹਨ। ਕਿਉਂਕਿ ਕੇਜਰੀਵਾਲ ਜਾਣਦੇ ਹਨ ਕਿ ਪੰਜਾਬ ’ਚ ਰਾਜ ਸਭਾ ਚੋਣਾਂ 2028 ’ਚ ਤੇ ਦਿੱਲੀ ’ਚ 2030 ’ਚ ਹੋਣਗੀਆਂ। ਗਰੇਵਾਲ ਨੇ ਦਿੱਲੀ ਮੀਟਿੰਗ ’ਤੇ ਆਪਣੀ ਰਾਏ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਵਿਧਾਇਕਾਂ ਤੋਂ ਭਗਵੰਤ ਮਾਨ ਵਿਰੁੱਧ ਅਵਿਸ਼ਵਾਸ ਮਤਾ ਪਾਸ ਕਰਵਾ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਸਕਦੇ ਹਨ ਤੇ ਪੰਜਾਬ ਦੇ 92 ਵਿਧਾਇਕਾਂ ’ਚੋਂ ਕਿਸੇ ਇੱਕ ਦੀ ਕੁਰਬਾਨੀ ਦੇ ਕੇ ਉਸਦਾ ਅਸਤੀਫਾ ਲੈ ਸਕਦੇ ਹਨ। ਜਿਸ ਤੋਂ ਬਾਅਦ ਉਹ ਉਸ ਵਿਧਾਨ ਸਭਾ ਸੀਟ ‘ਤੇ ਉਪ ਚੋਣ ਕਰਵਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਆਪਣਾ ਸਪਨਾ ਪੂਰਾ ਕਰਨਾ ਚਾਹੁੰਦੇ ਹਨ। ਕੇਜਰੀਵਾਲ ਆਪਣੇ ਵਿਧਾਇਕਾਂ ਨੂੰ ਇਹ ਕਹਿਣ ਲਈ ਮਜਬੂਰ ਕਰ ਰਹੇ ਹਨ ਕਿ ਕੇਜਰੀਵਾਲ ਇੱਕ ‘ਚੰਗਾ ਆਦਮੀ’ ਹੈ ਤੇ ਉਸਨੂੰ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਸਿਆਣੇ ਹਨ ਤੇ ਦਿੱਲੀ ਦੀ ਹਾਲਤ ਦੇਖ ਕੇ ਹੁਣ ਉਹ 2027 ਦੀਆਂ ਚੋਣਾਂ ’ਚ ਝੂਠ ਦੀਆਂ ਬੈਸਾਖੀਆਂ ਦੇ ਸਹਾਰੇ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਹਨ। ਪੰਜਾਬ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਅਤੇ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸੱਚਾਈ ਦਾ ਸ਼ੀਸ਼ਾ ਦਿਖਾ ਦਿੱਤਾ ਹੈ। ਕਿਉਂਕਿ ਜਨਤਾ ਜਾਣਦੀ ਹੈ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਔਰਤਾਂ ਨੂੰ 1000 ਰੁਪਏ ਦੇਣ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਨਸ਼ਿਆਂ ਦੀ ਵਰਤੋਂ ਨੂੰ ਰੋਕਣ ’ਚ ਅਸਫਲ ਰਹੀ ਹੈ। ਪੰਜਾਬ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਬਦਤਰ ਬਣਾ ਦਿੱਤਾ ਹੈ। ਹੁਣ ਪੰਜਾਬ ਦੇ ਲੋਕ ਉਨ੍ਹਾਂ ਨੂੰ ਦਿੱਲੀ ਵਾਂਗ ਸਬਕ ਸਿਖਾਉਣਗੇ। Post navigation Previous Post ਭੈਣ ਦੇ ਵਿਆਹ ’ਚ ਨੱਚ ਰਹੀ ਸੀ ਕੁੜੀ, ਨੱਚਦੇ ਨੱਚਦੇ ਹੋਈ ਮੌਤNext Postਪ੍ਰਯਾਗਰਾਜ ’ਚ ਲੱਖਾਂ ਸ਼ਰਧਾਲੂ ਜ਼ਾਮ ’ਚ ਫਸੇ, 15-20 ਘੰਟੇ ਗੱਡੀਆਂ ’ਚ ਹੀ ਬੈਠਣ ਨੂੰ ਮਜ਼ਬੂਰ