ਬੰਗਾਲ ਵਿੱਚ ਹਿੰਦੂ ਨਿਸ਼ਾਨਾ ਹਿੰਸਾ ਖ਼ਿਲਾਫ਼ ਬਰਨਾਲਾ ’ਚ ਰੋਸ ਪ੍ਰਦਰਸ਼ਨ, ਵਿਸ਼ਵ ਹਿੰਦੂ ਪਰਿਸ਼ਦ ਤੇ ਬਜ਼ਰੰਗ ਦਲ ਨੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

ਬਰਨਾਲਾ, 21 ਅਪ੍ਰੈਲ (ਰਵਿੰਦਰ ਸ਼ਰਮਾ) : ਪਿਛਲੇ ਇੱਕ ਹਫ਼ਤੇ ਤੋਂ ਵਕਫ਼ ਐਕਟ ਦੇ ਬਹਾਨੇ ਪੱਛਮੀ ਬੰਗਾਲ ਵਿੱਚ ਹਿੰਦੂ ਨਿਸ਼ਾਨਾ ਹਿੰਸਾ ਅਤੇ ਦੰਗਿਆਂ ਦੁਆਰਾ ਹਿੰਦੂਆਂ ਦਾ ਵੱਡੇ ਪੱਧਰ ‘ਤੇ ਉਤਪੀੜਨ ਚੱਲ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਪੀੜਤ ਹਿੰਦੂ ਪਰਿਵਾਰ ਆਪਣੇ ਹੀ ਰਾਜ ਵਿੱਚ ਨਿਰਵਾਸਿਤ ਹੋਣ ਲਈ ਮਜਬੂਰ ਹੋਏ ਹਨ। ਜਿਸਦੇ ਵਿਰੋਧ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਬਜ਼ਰੰਗ ਦਲ ਜ਼ਿਲ੍ਹਾ ਬਰਨਾਲਾ ਦੇ ਸਹਿ ਮੰਤਰੀ ਨੀਲਮਣੀ ਸਮਾਧੀਆ ਦੀ ਅਗਵਾਈ ’ਚ ਸਮੂਹ ਵਰਕਰਾਂ ਵਲੋਂ ਡੀਸੀ ਦਫ਼ਤਰ ਕੋਰਟ ਕੰਪਲੈਕਸ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਟੀ.ਬੈਨਿਥ ਨੂੰ ਮੰਗ ਪੱਤਰ ਸੌਂਪਿਆ ਗਿਆ।  ਇਸ ਮੌਕੇ ਨੀਲਮਣੀ ਸਮਾਧੀਆ ਨੇ ਕਿਹਾ ਕਿ ਰਾਜ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਹਿੰਦੂ ਪਰਿਵਾਰਾਂ ਦੀ ਸੁਰੱਖਿਆ ਲਈ ਦਿਖਾਈ ਨਹੀਂ ਦੇ ਰਹੀ ਹੈ। ਸਪੱਸ਼ਟ ਤੌਰ ‘ਤੇ ਇਸ ਦੇ ਮੂਲ ਵਿੱਚ ਮੁਸਲਿਮ ਤੁਸ਼ਟੀਕਰਨ ਦੀ ਦੁਰਭਾਵਨਾ ਹੀ ਹੈ। ਅਜਿਹੀ ਪੱਖਪਾਤੀ ਸਰਕਾਰ ਦੇ ਹੁੰਦਿਆਂ ਹਿੰਦੂ ਪਰਿਵਾਰਾਂ ਦੇ ਜੀਵਨ, ਸਨਮਾਨ ਅਤੇ ਸੰਪਤੀ ਦੀ ਰੱਖਿਆ ਸੰਭਵ ਨਹੀਂ ਹੈ। ਬਜਰੰਗ ਦਲ ਪੰਜਾਬ ਦੁਆਰਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਪੁਤਲਾ ਫੂਕਿਆ ਗਿਆ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਸੰਯੋਜਕ ਰਾਹੁਲ ਬਾਲੀ ਨੇ ਕਿਹਾ ਕਿ ਅਜਿਹੀ ਹਿੰਦੂ ਵਿਰੋਧੀ ਸਰਕਾਰ ਨੂੰ ਮੁਅੱਤਲ ਕਰਕੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਨਾਲ ਹੀ ਹਿੰਦੂ ਸਮਾਜ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਸੰਭਵ ਹੈ, ਇਹ ਪ੍ਰੀਸ਼ਦ ਦੀ ਸੁਵਿਚਾਰਤ ਰਾਏ ਅਤੇ ਮੰਗ ਹੈ।

ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਮੰਤਰੀ ਰਾਜ ਜੀ ਧੁਰਕੋਟ, ਜ਼ਿਲ੍ਹਾ ਪ੍ਰਧਾਨ ਯਸ਼ਪਾਲ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਪ੍ਰੇਮ ਰਾਏਸਰ, ਸ਼ਿਆਮ ਸੁੰਦਰ ਗੁਪਤਾ, ਰਾਮ ਲਾਲਾ ਬਦਰਾ, ਜ਼ਿਲ੍ਹਾ ਸੰਪਰਕ ਪ੍ਰਮੁੱਖ ਰਾਜੇਸ਼ ਚੀਮਾ, ਜ਼ਿਲ੍ਹਾ ਸਮਰਸਤਾ ਪ੍ਰਮੁੱਖ ਕਾਕਾ, ਵਿਜੈ, ਪ੍ਰਧਾਨ ਬਜਰੰਗ ਦਲ ਦੇ ਜ਼ਿਲ੍ਹਾ ਸੰਯੋਜਕ ਰਾਹੁਲ ਬਾਲੀ, ਜ਼ਿਲ੍ਹਾ ਸਹਿ ਸੰਯੋਜਕ ਤੇਜਿੰਦਰ ਪਿਟਾਂ, ਵਿਮਲ ਕੁਮਾਰ, ਦੇਵੀ ਪ੍ਰਸਾਦ, ਜ਼ਿਲ੍ਹਾ ਵਿਦਿਆਰਥੀ ਪ੍ਰਮੁੱਖ ਹਿਤੇਸ਼ ਵਾਤਿਸ਼, ਪ੍ਰਦੀਪ ਕੁਮਾਰ, ਮਨਦੀਪ ਸਿੰਘ, ਰਸ਼ਪਿੰਦਰ ਸਿੰਘ, ਨਗਰ ਸੰਯੋਜਕ ਸ਼ਮਸ਼ੇਰ ਸਿੰਘ ਭੰਡਾਰੀ, ਪਵਨ ਕੁਮਾਰ, ਅਭਿਜੀਤ ਸਿੰਘ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.