Posted inUncategorized ਆਖ਼ਰ ਫੜ੍ਹਿਆ ਹੀ ਗਿਆ ਨੀਟ ਪੇਪਰ ਲੀਕ ਕਰਨ ਵਾਲਾ 3 ਲੱਖ ਦਾ ਇਨਾਮੀ ਸੰਜੀਵ ਮੁਖੀਆ Posted by overwhelmpharma@yahoo.co.in Apr 25, 2025 ਪਟਨਾ, 25 ਅਪ੍ਰੈਲ (ਬਿਊਰੋ) – : ਨੀਟ, ਸਿਪਾਹੀ ਭਰਤੀ, ਅਧਿਆਪਕ ਭਰਤੀ ਸਮੇਤ ਕਈ ਮੁਕਾਬਲਾ ਪ੍ਰੀਖਿਆਵਾਂ ‘ਚ ਪੇਪਰ ਲੀਕ ਕਰਨ ਦੇ ਮੁਲਜ਼ਮ ਮਾਸਟਰਮਾਈਂਡ ਸੰਜੀਵ ਮੁਖੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਰਥਿਕ ਅਪਰਾਧ ਇਕਾਈ (EOU) ਦੀ ਵਿਸ਼ੇਸ਼ ਟੀਮ ਨੇ ਦਾਨਾਪੁਰ ਪੁਲਿਸ ਦੇ ਸਹਿਯੋਗ ਨਾਲ ਸੰਜੀਵ ਮੁਖੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਈਓਯੂ ਦੇ ਏਡੀਜੀ ਨਈਅਰ ਹਸਨੈਨ ਖਾਨ ਨੇ ਸੰਜੀਵ ਮੁਖੀਆ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸਨੂੰ ਸਗੁਨਾ ਮੋੜ ਦੇ ਨੇੜੇ ਇਕ ਅਪਾਰਟਮੈਂਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁੱਛਤਾਛ ਤੋਂ ਬਾਅਦ ਉਸਨੂੰ ਜੇਲ੍ਹ ਭੇਜਿਆ ਜਾਵੇਗਾ। ਹਾਲ ਹੀ ‘ਚ ਈਓਯੂ ਦੀ ਸਿਫਾਰਸ਼ ‘ਤੇ ਬਿਹਾਰ ਪੁਲਿਸ ਹੈੱਡ ਕੁਆਰਟਰ ਨੇ ਸੰਜੀਵ ਮੁਖੀਆ ‘ਤੇ ਤਿੰਨ ਲੱਖ ਦਾ ਇਨਾਮ ਵੀ ਐਲਾਨਿਆ ਸੀ। ਸੰਜੀਵ ਮੁਖੀਆ ਨਾਲੰਦਾ ਦਾ ਰਹਿਣ ਵਾਲਾ ਹੈ, ਪੇਪਰ ਲੀਕ ਮਾਮਲੇ ‘ਚ ਲੰਬੇ ਸਮੇਂ ਤੋਂ ਪੁਲਿਸ ਨੂੰ ਤਲਾਸ਼ ਸੀ। ਉਸ ਖ਼ਿਲਾਫ਼ ਕੋਰਟ ਵੱਲੋਂ ਵਾਰੰਟ ਵੀ ਜਾਰੀ ਕੀਤਾ ਹੋਇਆ ਸੀ, ਪਰ ਉਹ ਫਰਾਰ ਰਿਹਾ। ਇਸ ਮਾਮਲੇ ‘ਚ ਉਸ ਦਾ ਪੁੱਤਰ ਡਾਕਟਰ ਸ਼ਿਵ ਵੀ ਗ੍ਰਿਫ਼ਤਾਰ ਹੋ ਚੁੱਕਾ ਹੈ, ਹਾਲਾਂਕਿ ਉਹ ਇਸ ਵੇਲੇ ਜ਼ਮਾਨਤ ’ਤੇ ਬਾਹਰ ਹੈ। Post navigation Previous Post ਭਾਈਚਾਰਕ ਏਕਤਾ ਦਾ ਸੁਨੇਹਾ ਦੇਣ ਲਈ ਬਰਨਾਲਾ ’ਚ ਰੈਲੀ ਤੇ ਮਾਰਚ ਕੱਲNext Postਪੰਜਾਬ ’ਚ ਹੁਣ 15 ਜੁਲਾਈ ਤੋਂ 15 ਅਗਸਤ ਤੱਕ ਹੋਵੇਗੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਬਦਲੀ