Posted inਬਠਿੰਡਾ ਪਾਕਿਸਤਾਨ ਦੇ ਸੰਪਰਕ ਵਿੱਚ ਰਹਿਣ ਵਾਲਾ ਮੋਚੀ ਬਠਿੰਡਾ ਤੋਂ ਗ੍ਰਿਫ਼ਤਾਰ Posted by overwhelmpharma@yahoo.co.in Apr 30, 2025 – 34 ਦਿਨ ਪਾਕਿ ਇੰਟੈਲੀਜੈਂਸ ਆਪ੍ਰੇਟਿਵ ਦੇ ਸੀ ਸੰਪਰਕ ’ਚ ਬਠਿੰਡਾ, 30 ਅਪ੍ਰੈਲ (ਰਵਿੰਦਰ ਸ਼ਰਮਾ) : ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਦਰਮਿਆਨ ਬਠਿੰਡਾ ਕੈਂਟ ਤੋਂ ਫੌਜ ਨੇ ਇਕ ਮੋਚੀ ਨੂੰ ਪਾਕਿਸਤਾਨ ਨੂੰ ਗੁਪਤ ਜਾਣਕਾਰੀਆਂ ਭੇਜਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਫੌਜ ਦੇ ਖੁਫੀਆ ਵਿੰਗ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਹੋਈ। ਦੋਸ਼ੀ ਸੁਨੀਲ ਕੁਮਾਰ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਨਿਵਾਸੀ ਹੈ। ਪੁਲਿਸ ਨੇ ਉਸ ਉੱਤੇ ਜਾਸੂਸੀ ਦਾ ਕੇਸ ਦਰਜ ਕਰ ਲਿਆ ਹੈ। ਸੂਤਰਾਂ ਅਨੁਸਾਰ ਉਕਤ ਮੋਚੀ 34 ਦਿਨ ਪਾਕਿ ਇੰਟੈਲੀਜੈਂਸ ਆਪ੍ਰੇਟਿਵ ਦੇ ਸੰਪਰਕ ਵਿੱਚ ਵੀ ਰਿਹਾ ਹੈ, ਜਿਸਦਾ ਅਜੇ ਪੂਰੀ ਤਰ੍ਹਾਂ ਖੁਲਾਸਾ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਬੀਤੇ 4 ਵਰ੍ਹੇ ਪਹਿਲਾ ਬਠਿੰਡਾ ਫੌਜੀ ਸਟੇਸ਼ਨ ਵਿੱਚ ਕੰਮ ਕਰਦੇ ਇਕ ਦਰਜਾ ਚਾਰ ਮੁਲਾਜਮ ਨੂੰ ਪਾਕਿਸਤਾਨੀ ਖੁਫੀਆ ਏਜੰਸੀ ISI ਦੀ ਇਕ ਔਰਤ ਵੱਲੋਂ ਹਨੀ-ਟ੍ਰੈਪ ਕਰਨ ਦੌਰਾਨ ਗੁਪਤ ਦਸਤਾਵੇਜ਼ ਭੇਜਣ ਦੇ ਦੋਸ਼ਾਂ ’ਚ ਗ੍ਰਿਫਤਾਰ ਕੀਤਾ ਗਿਆ ਸੀ। – ਵਟਸਐਪ ‘ਤੇ ਪਾਕਿ ਮਹਿਲਾ ਦੇ ਨਾਲ ਮਿਲੀ ਸ਼ੱਕੀ ਚੈਟ ਪੁਲਿਸ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਮੁਤਾਬਕ, ਸੁਨੀਲ ਕੁਮਾਰ ਪਿਛਲੇ 10 ਸਾਲ ਤੋਂ ਬਠਿੰਡਾ ਦੇ ਬੇਅੰਤ ਨਗਰ ‘ਚ ਰਹਿ ਰਿਹਾ ਸੀ। ਉਹ ਬਠਿੰਡਾ ਕੈਂਟ ‘ਚ ਮੋਚੀ ਦਾ ਕੰਮ ਕਰਦਾ ਸੀ। ਫੌਜ ਦੀ ਖੁਫੀਆ ਏਜੰਸੀ ਨੇ ਸ਼ੱਕ ਦੇ ਆਧਾਰ ‘ਤੇ ਜਦੋਂ ਉਸਦੇ ਮੋਬਾਈਲ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਪਾਕਿਸਤਾਨ ਦੀ ਇਕ ਔਰਤ ਨਾਲ ਵਟਸਐਪ ‘ਤੇ ਸ਼ੱਕੀ ਚੈਟ ਮਿਲੀ। ਇਹ ਚੈਟਿੰਗ 2023 ਦੀ ਹੈ, ਪਰ ਜਦੋਂ ਫੌਜੀ ਅਧਿਕਾਰੀਆਂ ਨੇ ਉਸ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸਦੀ ਇੱਕ ਲੜਕੀ ਨਾਲ ਦੋਸਤੀ ਹੋ ਗਈ ਸੀ। ਬਾਅਦ ‘ਚ ਉਸ ਲੜਕੀ ਨੇ ਉਸਨੂੰ ਪੈਸਿਆਂ ਦਾ ਲਾਲਚ ਦਿੱਤਾ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਹ ਲੜਕੀ ਨੂੰ ਬਠਿੰਡਾ ਕੈਂਟ ਨਾਲ ਜੁੜੀ ਜਾਣਕਾਰੀਆਂ ਭੇਜ ਰਿਹਾ ਸੀ। ਪੁੱਛਗਿੱਛ ਤੋਂ ਬਾਅਦ ਦੋਸ਼ੀ ਨੂੰ ਥਾਣਾ ਕੈਂਟ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। – ਪੰਜਾਬ ਪੁਲਿਸ ਕਰ ਰਹੀ ਜਾਂਚ ਬਠਿੰਡਾ ਦੇ ਐਸਪੀ ਨਰਿੰਦਰ ਸਿੰਘ ਨੇ ਕਿਹਾ- “ਸੋਸ਼ਲ ਮੀਡੀਆ ‘ਤੇ ਕੁਝ ਵਾਇਰਲ ਵੀਡੀਓਜ਼ ਰਾਹੀਂ ਇਹ ਜਾਣਕਾਰੀ ਫੈਲਾਈ ਜਾ ਰਹੀ ਹੈ ਕਿ ਬਠਿੰਡਾ ਪੁਲਿਸ ਨੇ ਇੱਕ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ। ਮੈਂ ਸਾਫ ਕਰਨਾ ਚਾਹੁੰਦਾ ਹਾਂ ਕਿ ਬਠਿੰਡਾ ਛਾਉਣੀ ਵੱਲੋਂ ਮਿਲੀ ਸੂਚਨਾ ਦੇ ਅਧਾਰ ‘ਤੇ ਸੁਨੀਲ ਕੁਮਾਰ ਨਾਂ ਦੇ ਵਿਅਕਤੀ ਨੂੰ, ਜੋ ਕਿ ਬਿਹਾਰ ਦਾ ਨਿਵਾਸੀ ਹੈ, ਸ਼ੱਕ ਦੇ ਆਧਾਰ ‘ਤੇ ਪੁਲਿਸ ਨੂੰ ਸੌਂਪਿਆ ਗਿਆ ਸੀ। ਉਸਦੇ ਮੋਬਾਈਲ ਡਾਟੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਉਹ ਜਾਸੂਸ ਹੈ, ਐਸਾ ਕੋਈ ਸਬੂਤ ਨਹੀਂ ਮਿਲਿਆ। ਅਸੀਂ ਐਫਆਈਆਰ ਦਰਜ ਕਰ ਲਈ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।” Post navigation Previous Post ਵਿਧਾਇਕ ਉੱਗੋਕੇ ਨੇ ਕਰੀਬ 31 ਕਰੋੜ ਦੀ ਲਾਗਤ ਵਾਲੀਆਂ ਸੜਕਾਂ ਮਨਜ਼ੂਰ ਕਰਵਾਈਆਂNext Postਵੇਰਕਾ ਪਲਾਂਟ ਦਾ ਸਹਾਇਕ ਮੈਨੇਜਰ 25000 ਦੀ ਵੱਢੀ ਲੈਂਦਾ ਕਾਬੂ