Posted inਸੰਗਰੂਰ ਪੰਜਾਬ ਮੁੱਖ ਮੰਤਰੀ ਮਾਨ ਦੇ ਪਿੰਡ ਸਤੋਜ ’ਚ ਲਹਿਰਾਇਆ ਗਿਆ ਖਾਲਿਸਤਾਨੀ ਝੰਡਾ Posted by overwhelmpharma@yahoo.co.in Feb 12, 2025 ਸੰਗਰੂਰ, 12 ਫ਼ਰਵਰੀ (ਰਵਿੰਦਰ ਸ਼ਰਮਾ) : ਵੱਖਵਾਦੀ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਜਨਰਲ ਕਾਉਂਸਲ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਦੇ ਪਿੰਡ ਸਤੋਜ ਵਿਖੇ ‘ਖਾਲਿਸਤਾਨ’ ਦਾ ਝੰਡਾ ਲਹਿਰਾਏ ਜਾਣ ਦੀ ਵੀਡੀਓ ਫੁਟੇਜ ਜਾਰੀ ਕੀਤੀ ਹੈ। ਪੰਨੂ ਨੇ ਕਿਹਾ ਕਿ ਅੱਜ ਸ਼ਹੀਦ ਦਿਲਾਵਰ ਸਿੰਘ ਦੇ ਪੈਰੋਕਾਰਾਂ ਨੇ ਸਰਕਾਰੀ ਸਕੂਲ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾਇਆ ਅਤੇ ‘ਭਗਵੰਤ ਮਾਨ ਦੀ ਸਿਆਸੀ ਮੌਤ ਪੱਕੀ ਹੈ’ ਦੇ ਨਾਅਰੇ ਲਾਏ। ਪੰਨੂ ਨੇ ਕਿਹਾ ਕਿ ਮਾਨ ਮੁੱਖ ਮੰਤਰੀ ਬੇਅੰਤ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਿਹਾ ਹੈ, ਜਿਸ ਨੇ ਖਾਲਿਸਤਾਨ ਪੱਖੀ ਸਿੱਖਾਂ ਨੂੰ ਗੈਂਗਸਟਰ ਕਹਿ ਕੇ ਕਤਲ ਕਰਨ ਦਾ ਹੁਕਮ ਦੇ ਕੇ ਮਾਰਿਆ ਸੀ। ਪੰਨੂ ਨੇ ਕਿਹਾ ਕਿ ਖਾਲਿਸਤਾਨ ਦਾ ਝੰਡਾ ਬੁਲੰਦ ਕਰਨ ਵਾਲੇ ਜਨਮਤ ਸੰਗ੍ਰਹਿ ਕਾਰਕੁਨਾਂ ਦੇ ਹੱਥ ਝੂਠੇ ਮੁਕਾਬਲਿਆਂ ਦੇ ਜਵਾਬ ’ਚ ਰਾਕੇਟ ਲਾਂਚਰ ਫੜਨ ਦੇ ਵੀ ਸਮਰੱਥ ਹਨ, ਪਰ ਐਸਐਫਜੇ ਬੰਬਾਂ ’ਚ ਨਹੀਂ, ਬੈਲਟ ’ਚ ਵਿਸ਼ਵਾਸ ਰੱਖਦੀ ਹੈ। ਪੰਨੂ ਨੇ ਸ਼ਰਨ ਮੰਗਣ ਵਾਲੇ ਸਿੱਖਾਂ ਨੂੰ ਆਪਣੇ ਜ਼ੁਲਮ ਦਾ ਦਸਤਾਵੇਜ਼ੀਕਰਣ ਕਰਨ ਦੇ ਆਪਣੀ ਯਾਤਰਾ ਜਾਰੀ ਰੱਖਣ ਦੀ ਅਪੀਲ ਕੀਤੀ। ਖਾਲਿਸਤਾਨ ਜਨਮਤ ਸੰਗ੍ਰਹਿ ਰਾਹੀਂ ਪੰਜਾਬ ਦੀ ਆਜ਼ਾਦੀ ਦੀ ਵਕਾਲਤ ਕਰਨ ਵਾਲੇ ਸਿੱਖ ਮੋਦੀ ਦੇ ਜਬਰ ਦਾ ਮੁੱਖ ਨਿਸ਼ਾਨਾ ਹਨ। ਪਰ ਸ਼ਰਣ ਮੰਗਣਾ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੈ ਤੇ ਕੋਈ ਵੀ ਸਰਕਾਰ ਇਸ ਨੂੰ ਖੋਹ ਨਹੀਂ ਸਕਦੀ। ਐੱਸ.ਐੱਫ਼.ਜੇ ਦੇ ਜਨਰਲ ਕਾਉਂਸਲ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਦੇ ਸਾਰੇ ਦੱਬੇ-ਕੁਚਲੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਦੀਆਂ ਧਮਕੀਆਂ, ਝੂਠੇ ਇਲਜ਼ਾਮਾਂ ਤੇ ਰਾਜਨੀਤਿਕ ਜਬਰ ਦੇ ਸਬੂਤ ਇਕੱਠੇ ਕਰੋ। ਹਿੰਦੂਤਵੀ ਸਮੂਹਾਂ ਜਾਂ ਭਾਰਤੀ ਸੁਰੱਖਿਆ ਬਲਾਂ ਤੋਂ ਧਮਕੀਆਂ ਦਾ ਰਿਕਾਰਡ ਰੱਖੋ। ਇਹ ਦਸਤਾਵੇਜ਼ ਸ਼ਰਣ ਦੇ ਦਾਅਵਿਆਂ ਨੂੰ ਮਜ਼ਬੂਤ ਕਰਨਗੇ ਅਤੇ ਅਮਰੀਕਾ, ਕੈਨੇਡਾ, ਯੂਰੋਪੀ ਸੰਘ ਜਾਂ ਯੂਕੇ ਵਿੱਚ ਸੁਰੱਖਿਆ ਪ੍ਰਾਪਤ ਕਰਨ ਦੀਆਂ ਤੁਹਾਡੀਆਂ ਸੰਭਾਵਨਾਵਾਂ ਵਿੱਚ ਸੁਧਾਰ ਕਰਨਗੇ। Post navigation Previous Post ਡੱਲੇਵਾਲ ਦਾ ਮਰਨ ਵਰਤ 78ਵੇਂ ਦਿਨ ’ਚ ਸ਼ਾਮਲ, ਖਨੌਰੀ ਬਾਰਡਰ ’ਤੇ ਬੁੱਧਵਾਰ ਨੂੰ ਹੋਵੇਗੀ ਮਹਾਪੰਚਾਇਤNext Postਵਿਆਹ ਬੰਧਨ ’ਚ ਬੱਝੀ ਸੁਖਬੀਰ ਬਾਦਲ ਦੀ ਧੀ ਹਰਕੀਰਤ