ਪੰਜਾਬ, 12 ਫ਼ਰਵਰੀ (ਰਵਿੰਦਰ ਸ਼ਰਮਾ) : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਬਾਦਲ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਉਸ ਦਾ ਵਿਆਹ ਬਿਜ਼ਨੈੱਸਮੈਨ ਤੇਜਬੀਰ ਸਿੰਘ ਨਾਲ ਹੋਇਆ ਹੈ। ਬੀਤੇ ਦਿਨੀਂ ਹੋਈ ਪਾਰਟੀ ’ਚ ਸੁਖਬੀਰ ਬਾਦਲ ਆਪਣੇ ਜਵਾਈ ਤੇਜਬੀਰ ਸਿੰਘ ਤੇ ਬੇਟੀ ਹਰਕੀਰਤ ਕੌਰ ਨਾਲ ਮੀਕਾ ਸਿੰਘ ਦੇ ‘ਗੱਭਰੂ’ ਗੀਤ ’ਤੇ ਡਾਂਸ ਕਰਦੇ ਨਜ਼ਰ ਆਏ। ਅਕਾਲੀ ਦਲ ਦੇ ਹੋਰ ਆਗੂ ਵੀ ਸ਼ਾਮਲ ਹੋਏ।
– ਇਹ ਸਿਆਸੀ ਲੀਡਰ ਹੋਏ ਸ਼ਾਮਲ
ਅੱਜ ਸੁਖਬੀਰ ਬਾਦਲ ਦੀ ਧੀ ਹਰਕੀਰਤ ਕੌਰ ਤੇ ਤੇਜਬੀਰ ਸਿੰਘ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਉਨ੍ਹਾਂ ਦੇ ਵਿਆਹ ਕਈ ਵੱਡੇ-ਵੱਡੇ ਸਿਆਸੀ ਲੀਡਰ ਸ਼ਾਮਲ ਹੋਏ, ਜਿਨ੍ਹਾਂ ਵਿਚ ਕੇਂਦਰੀ ਆਗੂ ਪੀਯੂਸ਼ ਗੋਇਲ, ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ, ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ, ਉਨ੍ਹਾਂ ਦੀ ਪਤਨੀ ਡਿੰਪਲ ਯਾਦਵ, ਪਟਿਆਲਾ ਦੀ ਸਾਬਕਾ ਸਾਂਸਦ ਪ੍ਰਨੀਤ ਕੌਰ, ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਅਧਿਆਤਮਕ ਗੁਰੂ ਸ੍ਰੀ ਸ੍ਰੀ ਰਵੀਸ਼ੰਕਰ ਮੌਜੂਦ ਰਹੇ। ਸਾਰੇ ਸਿਆਸੀ ਲੀਡਰਾਂ ਨੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।
– ਅੰਤਰਰਾਸ਼ਟਰੀ ਕਾਰੋਬਾਰੀ ਹੈ ਤੇਜਬੀਰ ਸਿੰਘ