Posted inਬਰਨਾਲਾ ਅੱਜ ਬਰਨਾਲਾ ਵਿੱਚ ਹੋਈ ਪਹਿਲੀ ਮੌਕ ਡਰਿੱਲ Posted by overwhelmpharma@yahoo.co.in May 7, 2025 – ਸਕੂਲੀ ਵਿਦਿਆਰਥੀਆਂ, ਸਟਾਫ ਮੈਂਬਰਾਂ, ਸਿਵਲ ਡਿਫੈਂਸ ਵਾਰਡਨ ਨੂੰ ਅੱਗ ਲੱਗਣ ਦੇ ਹਾਲਤਾਂ ‘ਚ ਕੀਤੇ ਜਾਣਾ ਵਾਲੇ ਕੰਮ ਬਾਰੇ ਦੱਸਿਆ ਗਿਆ – ਲੋਕ ਸ਼ਾਂਤ ਰਹਿਣ ਅਤੇ ਅਫਵਾਹਾਂ ਤੋਂ ਬਚਣ, ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਬਰਨਾਲਾ, 7 ਮਈ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਬਾਬਾ ਗਾਂਧਾ ਸਿੰਘ ਸਕੂਲ ‘ਚ ਅੱਜ ਅੱਗ ਲੱਗਣ ਦੀ ਸਥਿਤੀ ‘ਚ ਉਸ ਨਾਲ ਨਜਿੱਠਣ ਸਬੰਧੀ ਉਪਾਅ ਬਾਰੇ ਮੌਕ ਡਰਿੱਲ ਕੀਤੀ ਗਈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਹਰਪ੍ਰੀਤ ਸਿੰਘ ਅਟਵਾਲ, ਸਿਵਲ ਡਿਫੈਂਸ ਵਿਭਾਗ, ਪੁਲਸ ਵਿਭਾਗ, ਸਿਹਤ ਵਿਭਾਗ ਅਤੇ ਹੋਰਨਾ ਅਫਸਰਾਂ ਨੇ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ। ਅੱਗ ਲੱਗਣ ਦੀ ਸਥਿਤੀ ‘ਚ ਉਸ ਨੂੰ ਬੁਝਾਉਣਾ ਅਤੇ ਅੱਗ ਕਾਰਨ ਜ਼ਖਮੀ ਹੋਏ ਪੀੜਤ ਲੋਕਾਂ ਨੂੰ ਦਿੱਤੀ ਜਾਣਾ ਵਾਲੀ ਸਿਹਤ ਸੁਵਿਧਾ ਦੀ ਸਿਖਲਾਈ ਦਿੱਤੀ ਗਈ। ਨਾਲ ਇਹ ਦਰਸਾਇਆ ਗਿਆ ਕਿ ਅੱਗ ਕਾਰਣ ਬੇਹੋਸ਼ ਜਾਂ ਫੱਟੜ ਹੋਏ ਵਿਅਕਤੀ ਨੂੰ ਮੌਕੇ ਉੱਤੇ ਦਿੱਤੀ ਜਾਣ ਵਾਲੀ ਮੁਢਲੀ ਸਿਹਤ ਸੁਵਿਧਾ (ਫਸਟ ਏਡ) ਦਾ ਪ੍ਰਦਰਸ਼ਨ ਕੀਤਾ ਗਿਆ। ਮੌਕੇ ਉੱਤੇ ਸਿਵਲ ਡਿਫੈਂਸ, ਫਾਇਰ ਵਿਭਾਗ, ਸਕੂਲ, ਸਿਹਤ ਵਿਭਾਗ ਵਲੋਂ ਫੁਰਤੀ ਨਾਲ ਕੰਮ ਕਰਦਿਆਂ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿੰਆਂ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਹਰਪ੍ਰੀਤ ਸਿੰਘ ਅਟਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਹ ਮੌਕ ਡਰਿੱਲ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਅੱਗ ਲੱਗਣ ਦੀ ਸਥਿਤੀ ‘ਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਅਭਿਆਸ ਕਰਵਾਇਆ ਜਾ ਸਕੇ। ਉਨ੍ਹਾਂ ਸਲਾਹ ਦਿੱਤੀ ਕਿ ਲੋਕ ਇਸ ਤਰ੍ਹਾਂ ਦੀ ਸਥਿਤੀ ‘ਚ ਸ਼ਾਂਤੀ ਨਾਲ ਕੰਮ ਲੈਣ ਅਤੇ ਅਫਵਾਹਾਂ ਤੋਂ ਬਚਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਰੱਖ ਸਕੀਏ । ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਕਿਹਾ ਕਿ ਉਹ ਆਪਣੇ ਪਰਿਵਾਰਾਂ ਅਤੇ ਆਲੇ ਦੁਆਲੇ ਲੋਕਾਂ ਨਾਲ ਆਪਣਾ ਅੱਜ ਦਾ ਤਜੁਰਬਾ ਸਾਂਝਾ ਕਰਨ। Post navigation Previous Post 20 ਮਈ ਦੀ ਦੇਸ਼ ਪੱਧਰੀ ਹੜ੍ਹਤਾਲ ’ਚ ਵੱਧ ਚੜ੍ਹ ਕੇ ਭਾਗ ਲੈਣਗੀਆਂ ਮਜ਼ਦੂਰ ਜੱਥੇਬੰਦੀਆਂNext Postਬਰਨਾਲਾ ਅਦਾਲਤ ਨੇ ਵਿਅਕਤੀ ਨੂੰ ਕੇਸ ’ਚੋਂ ਤਾਂ ਕਰ ਦਿੱਤਾ ਸੀ ਬਰੀ, ਪਰ ਗੈਰ ਹਾਜ਼ਰ ਰਹਿਣ ਕਾਰਨ ਕਸੂਤਾ ਫ਼ਸਿਆ