Posted inਬਰਨਾਲਾ ਬਰਨਾਲਾ ਅਦਾਲਤ ਨੇ ਵਿਅਕਤੀ ਨੂੰ ਕੇਸ ’ਚੋਂ ਤਾਂ ਕਰ ਦਿੱਤਾ ਸੀ ਬਰੀ, ਪਰ ਗੈਰ ਹਾਜ਼ਰ ਰਹਿਣ ਕਾਰਨ ਕਸੂਤਾ ਫ਼ਸਿਆ Posted by overwhelmpharma@yahoo.co.in May 7, 2025 ਬਰਨਾਲਾ, 7 ਮਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਆਈ.ਪੀ.ਐੱਸ. ਦੀ ਅਗਵਾਈ ਹੇਠ ਪੀ.ਓ. ਸਟਾਫ਼ ਬਰਨਾਲਾ ਦੀ ਪੁਲਿਸ ਨੇ ਐਕਸਾਈਜ਼ ਐਕਟ ਦੇ ਮਾਮਲੇ ’ਚ ਭਗੌੜਾ ਚੱਲ ਰਹੇ ਵਿਅਕਤੀ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ਼ ਏ.ਐੱਸ.ਆਈ. ਰਣ ਸਿੰਘ ਨੇ ਦੱਸਿਆ ਕਿ ਜਗਰਾਜ ਸਿੰਘ ਉਰਫ਼ ਰਾਜੂ ਪੁੱੱਤਰ ਜੀਤ ਸਿੰਘ ਵਾਸੀ ਤੂਤੜਾ ਪੱਤੀ ਸ਼ਹਿਣਾ ਦੇ ਗੈਰਜ਼ ’ਚ ਖੜੀ ਗੱਡੀ ’ਚੋਂ ਪੁਲਿਸ ਵਲੋਂ 6 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਦਿਆਂ 11 ਜੁਲਾਈ 2019 ਨੂੰ ਉਸ ਖ਼ਿਲਾਫ਼ ਥਾਣਾ ਸ਼ਹਿਣਾ ’ਚ ਐਕਸਾਈਜ਼ ਐਕਟ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਵਲੋਂ 21 ਅਪ੍ਰੈਲ 2020 ਨੂੰ ਇਸ ਕੇਸ ਦਾ ਚਲਾਨ ਮਾਨਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ ਸੀ। ਮਾਨਯੋਗ ਅਦਾਲਤ ਸੁਖਮੀਤ ਕੌਰ ਜੇ.ਐੱਮ.ਆਈ.ਸੀ. ਬਰਨਾਲਾ ਵਲੋਂ 28 ਮਾਰਚ 2024 ਨੂੰ ਇਸ ਕੇਸ ’ਚੋਂ ਬਰੀ ਕਰਨ ਦਾ ਹੁਕਮ ਕੀਤਾ ਗਿਆ ਸੀ, ਪਰ ਮੁਲਜ਼ਮ ਜਗਰਾਜ ਸਿੰਘ ਮਾਨਯੋਗ ਅਦਾਲਤ ਵਿਖੇ ਹਾਜ਼ਰ ਹੀ ਨਾ ਹੋਇਆ, ਜਿਸ ਕਾਰਨ ਉਸ ਨੂੰ ਅਦਾਲਤ ਵਲੋਂ 5 ਅਪ੍ਰੈਲ 2025 ਨੂੰ ਪੀ.ਓ. ਕਰਾਰ ਦੇ ਦਿੱਤਾ ਗਿਆ। ਜਿਸ ਨੂੰ ਪੀ.ਓ. ਸਟਾਫ਼ ਬਰਨਾਲਾ ਵਲੋਂ ਲੰਘੀ 5 ਮਈ ਨੂੰ ਗ੍ਰਿਫ਼ਤਾਰ ਕਰਦਿਆਂ ਮਾਨਯੋਗ ਮਿਸ ਗੀਤਾਂਸ਼ੂ ਜੇ.ਐੱਮ.ਆਈ.ਸੀ. ਬਰਨਾਲਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ਨੂੰ ਅਦਾਲਤ ਵਲੋਂ 20 ਮਈ 2025 ਤੱਕ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਬੰਦ ਕਰਵਾਉਣ ਦਾ ਹੁਕਮ ਸੁਣਾਇਆ ਗਿਆ। ਇਸ ਮੌਕੇ ਹੌਲਦਾਰ ਆਸ਼ੂ ਕੁਮਾਰ ਵੀ ਹਾਜ਼ਰ ਸੀ। Post navigation Previous Post ਅੱਜ ਬਰਨਾਲਾ ਵਿੱਚ ਹੋਈ ਪਹਿਲੀ ਮੌਕ ਡਰਿੱਲNext Postਨਸ਼ੇ ਦੀ ਵੱਧ ਡੋਜ਼ ਕਾਰਨ ਇਕ ਨੌਜਵਾਨ ਦੀ ਮੌਤ, ਦੂਜਾ ਜ਼ੇਰੇ ਇਲਾਜ