Posted inਬਰਨਾਲਾ Exclusive News : ਮਹਾਰਾਜਾ ਅਗਰਸੈਨ ਇਨਕਲੇਵ ਬਰਨਾਲਾ ਦੇ ਪਲਾਟ ਹੋਣਗੇ ਜ਼ਬਤ, ਪਲਾਟਾਂ ਦੇ ਰੇਟ ਇਕਦਮ ਡਿੱਗੇ Posted by overwhelmpharma@yahoo.co.in May 18, 2025 – 15 ਸਾਲ ਦੀ ਮਿਆਦ ਇਸ ਵਰ੍ਹੇ ਹੋ ਰਹੀ ਹੈ ਖਤਮ ਬਰਨਾਲਾ , 18 ਮਈ (ਰਵਿੰਦਰ ਸ਼ਰਮਾ) : ਨਗਰ ਸੁਧਾਰ ਟਰੱਸਟ ਬਰਨਾਲਾ ਵੱਲੋਂ ਸਾਲ 2010 ’ਚ ਆਬਾਦ ਕੀਤੀ ਕਲੋਨੀ ਮਾਹਾਰਾਜਾ ਅਗਰਸੈਨ ਇਨਕਲੇਵ ’ਚ ਡਰਾਅ ਰਾਂਹੀ ਅਲਾਟਮੈਂਟ ਕੀਤੇ ਪਲਾਟਾਂ ਦੀ ਉਸਾਰੀ ਨਾ ਕਰਨ ਵਾਲੇ ਅਲਾਟੀਆਂ ਦੇ ਪਲਾਟ ਜਬਤ ਹੋਣ ਦਾ ਸਮਾਂ ਨੇੜੇ ਆਉਂਦਾਂ ਜਾ ਰਿਹਾ ਹੈ। ਜਿਸ ਨਾਲ ਇਸ ਕਲੋਨੀ ’ਚ ਪਲਾਟਾਂ ਦੇ ਰੇਟ ਇਕਦਮ ਡਿੱਗਣ ਦੀ ਚਰਚਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਉਸ ਸਮੇਂ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਜੂਨ 2010 ’ਚ ਇਸ ਕਲੋਨੀ ਦੇ ਪਲਾਟਾਂ ਦਾ ਡਰਾਅ ਕੱਢ ਬਹੁਤ ਹੀ ਘੱਟ ਰੇਟ ਉੱਪਰ ਅਲਾਟਮੈਂਟ ਕੀਤੀ ਸੀ। ਇਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਵੱਲੋਂ ਕੋਟੇ ਅਧੀਨ ਰੱਖੇ ਪਲਾਟਾਂ ਨੂੰ ਨਿਲਾਮੀ ਰਾਂਹੀ ਵੀ ਵੇਚਿਆ ਗਿਆ ਸੀ। ਅਲਾਟ ਹੋਏ ਪਲਾਟ ਮਾਲਕਾਂ ਨੇ ਤਿੰਨ ਸਾਲ ਅੰਦਰ ਆਪਣੇ ਪਲਾਟ ਦੀ ਉਸਾਰੀ ਕਰਨੀ ਸੀ ਤੇ ਉਸਾਰੀ ਨਾ ਕਰਨ ਦੀ ਸੂਰਤ ’ਚ ਟਰੱਸਟ ਵੱਲੋਂ ਸਲਾਨਾ ਨਾ ਉਸਾਰੀ ਫੀਸ ਜੁਰਮਾਨੇ ਵਜੋਂ ਵਸੂਲ ਕਰਕੇ ਪਲਾਟ ਦੀ ਉਸਾਰੀ ਕਰਨ ਦਾ ਸਮਾਂ ਦਿੱਤਾ ਗਿਆ। ਪਰ ਸਰਕਾਰ ਦੀਆਂ ਨਿਰਧਾਰਿਤ ਸ਼ਰਤਾਂ ਅਨੁਸਾਰ ਨਾਉਸਾਰੀ ਫੀਸ 12 ਸਾਲ ਤੱਕ ਦੀ ਹੀ ਲਈ ਜਾ ਸਕਦੀ ਹੈ। ਜੇਕਰ ਅਲਾਟਮੈਂਟ ਹੋਣ ਤੋਂ 15 ਸਾਲ ਤੱਕ ਉਸਾਰੀ ਨਹੀਂ ਕੀਤੀ ਜਾਂਦੀ ਤਾਂ ਟਰੱਸਟ ਪਲਾਟ ਨੂੰ ਜਬਤ ਕਰਕੇ ਮੁੜ ਵੇਚ ਸਕਦਾ ਹੈ। ਜੋ ਹੁਣ ਜੂਨ 2025 ਵਿਚ 15 ਸਾਲ ਪੂਰੇ ਹੋ ਰਹੇ ਹਨ। ਪਰ ਸਰਕਾਰ ਵੱਲੋਂ ਕਰੋਨਾ ਕਾਲ ਦੌਰਾਨ ਆਈ ਆਫਤ ਦੇ ਮੱਦੇਨਜ਼ਰ 6 ਮਹੀਨੇ ਦੀ ਉਸਾਰੀ ਸਮੇਂ ਦੀ ਛੋਟ ਦਿੱਤੀ ਗਈ। ਜਿਸ ਨਾਲ ਉਸਾਰੀ ਨਾ ਕਰਨ ਵਾਲੇ ਪਲਾਟਾਂ ਦੀ ਅਲਾਟਮੈਂਟ ਰੱਦ 31 ਦਸੰਬਰ 2025 ਤੋਂ ਬਾਅਦ ਕੀਤੀ ਜਾ ਸਕਦੀ ਹੈ। – ਨੋਟਿਸ ਜਾਰੀ ਕੀਤੇ ਹੋਏ ਹਨ, ਉਸਾਰੀ ਨਾ ਹੋਈ ਤਾਂ ਪਲਾਟ ਹੋਣਗੇ ਜਬਤ : ਈਓ ਨਗਰ ਸੁਧਾਰ ਟਰੱਸਟ ਦੇ ਕਾਰਜ ਸਾਧਕ ਅਫਸਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਪਲਾਟਾਂ ਦੀ ਉਸਾਰੀ ਨਾ ਕਰਨ ਵਾਲੇ ਪਲਾਟ ਮਾਲਕਾਂ ਨੂੰ ਸਮੇਂ-ਸਮੇਂ ’ਤੇ ਨੋਟਿਸ ਜਾਰੀ ਕਰਕੇ ਪਲਾਟ ਦੀ ਉਸਾਰੀ ਕਰਨ ਲਈ ਕਿਹਾ ਗਿਆ ਸੀ। ਹੁਣ ਤੱਕ ਕਰੀਬ 10 ਤੋਂ ਵੱਧ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਪਲਾਟਾਂ ਦੀ ਅਲਾਟਮੈਂਟ ਦੇ 15 ਸਾਲ ਤੇ 6 ਮਹੀਨੇ ਕਰੋਨਾ ਕਾਲ ਪੂਰੇ ਹੋ ਜਾਣਗੇ, ਉਨ੍ਹਾਂ ਦੇ ਪਲਾਟ ਜਬਤ ਕਰਕੇ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। – ਸਰਕਾਰ ਨੇ 50 ਫੀਸਦੀ ਜੁਰਮਾਨੇ ਦੀ ਦਿੱਤੀ ਛੋਟ : ਚੇਅਰਮੈਨ ਮੰਨਾ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਲਾਟਾਂ ਦੀ ਉਸਾਰੀ ਨਾ ਕਰਨ ਵਾਲੇ ਮਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਤੁਰੰਤ ਨਕਸ਼ਾ ਪਾਸ ਕਰਵਾ ਉਸਾਰੀ ਕਰਨ ਦੀ ਸ਼ਰਤ ’ਤੇ ਤੱਕ ਦੇ ਜੁਰਮਾਨੇ ਉੱਪਰ 50 ਫੀਸਦੀ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਲਾਟ ਮਾਲਕਾਂ ਨੂੰ ਇਸ ਛੋਟ ਦਾ ਫਾਇਦਾ ਲੈਂਦਿਆਂ ਆਪਣੇ ਪਲਾਟਾਂ ਦੀ ਉਸਾਰੀ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ’ਚ ਪਲਾਟ ਜਬਤ ਹੋਣ ਵਾਲੀ ਪ੍ਰਕਿਰਿਆ ਤੋਂ ਬਚਿਆ ਜਾ ਸਕੇ। Post navigation Previous Post ਪਾਕਿਸਤਾਨ ਲਈ ਜਾਸੂਸੀ : ਲਗਜ਼ਰੀ ਜੀਵਨ ਸ਼ੈਲੀ ਦੀ ਸ਼ੌਕੀਨ ਯੂਟਿਊਬਰ ਜਯੋਤੀ ਮਲਹੋਤਰਾ 3 ਵਾਰ ਜਾ ਚੁੱਕੀ ਹੈ ਪਾਕਿNext Postਬਰਨਾਲਾ ਸਬਜ਼ੀ ਮੰਡੀ ‘ਚ 5, 10 ਤੇ 20 ਰੁਪਏ ਦੇ ਸਿੱਕਿਆਂ ਨੂੰ ਨਾ ਲੈਣ ’ਤੇ ਗਾਹਕ ਪ੍ਰੇਸ਼ਾਨ