Posted inਬਰਨਾਲਾ ਪਾਵਰਕੌਮ ਦੀ ਮੈਨੇਜਮੈਂਟ ਖਿਲਾਫ਼ ਪੈਨਸ਼ਨਰਜ਼ ਐਸੋਸੀਏਸ਼ਨ 22 ਮਈ ਨੂੰ ਘੇਰੇਗੀ ਮੁੱਖ ਦਫਤਰ Posted by overwhelmpharma@yahoo.co.in May 19, 2025 ਬਰਨਾਲਾ, 19 ਮਈ (ਰਵਿੰਦਰ ਸ਼ਰਮਾ) : ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੇ 1-1-16 ਤੋਂ 30-6-21 ਤੱਕ ਦਾ ਪੇ ਸਕੇਲਾਂ ਦਾ ਬਕਾਇਆ ਆਪਣੇ ਵੱਲੋਂ ਹੀ ਤਹਿ ਕੀਤੇ ਗਏ ਸ਼ਡਿਊਲ ਅਨੁਸਾਰ ਨਾ ਦੇਣ ਦੇ ਰੋਸ ਵਜੋਂ ਸੂਬਾ ਕਮੇਟੀ ਵੱਲੋਂ ਸੰਘਰਸ਼ ਦੇ ਉਲੀਕੇ ਗਏ 22 ਮਈ ਨੂੰ ਮੁੱਖ ਦਫਤਰ ਰੋਡ ਪਟਿਆਲਾ ਦੇ ਘਿਰਾਓ ਦੀ ਤਿਆਰੀ ਲਈ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਵੱਲੋਂ ਸਾਂਝੇ ਤੌਰ ‘ਤੇ ਜੱਗਾ ਸਿੰਘ ਧਨੌਲਾ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਸ਼ਿੰਦਰ ਸਿੰਘ ਧੌਲਾ, ਰੂਪ ਚੰਦ ਤਪਾ, ਸਿਕੰਦਰ ਸਿੰਘ, ਗੁਰਚਰਨ ਸਿੰਘ, ਬਲਵੰਤ ਸਿੰਘ, ਗੌਰੀ ਸ਼ੰਕਰ, ਜਗਦੀਸ਼ ਸਿੰਘ ਨਾਈਵਾਲਾ, ਤੀਰਥ ਦਾਸ, ਜਗਰਾਜ ਸਿੰਘ, ਗੁਰਜੰਟ ਸਿੰਘ ਧਨੌਲਾ, ਤਰਸੇਮ ਦਾਸ ਬਾਵਾ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਲਗਾਤਾਰ ਟਾਲਮਟੋਲ ਦੀ ਨੀਤੀ ਤੇ ਚਲਦਿਆਂ ਕੀਤੇ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ। ਇਹ ਕੋਈ ਪਹਿਲੀ ਵਾਰ ਨਹੀਂ ਸਗੋਂ ਅਨੇਕਾਂ ਵਾਰ ਮਨੇਜਮੈਂਟ ਨੇ ਅਜਿਹਾ ਕੀਤਾ ਹੈ, ਹਰ ਵਾਰ ਜਥੇਬੰਦਕ ਸੰਘਰਸ਼ ਰਾਹੀਂ ਮਨੇਜਮੈਂਟ ਨੂੰ ਥੁੱਕ ਕੇ ਚੱਟਣ ਲਈ ਮਜ਼ਬੂਰ ਕੀਤਾ ਹੈ। ਆਗੂਆਂ ਕਿਹਾ ਕਿ ਹੁਣ ਵੀ 01-01-2016 ਤੋਂ ਲਾਗੂ ਕੀਤੇ ਤਨਖ਼ਾਹ ਸਕੇਲਾਂ ਨੂੰ 9 ਸਾਲ ਤੋਂ ਵੱਧ ਦਾ ਸਮਾਂ ਬੀਤਣ ਉਪਰੰਤ ਵੀ ਪੰਜ ਸਾਲ 6 ਮਹੀਨੇ ਦਾ ਬਕਾਇਆ ਦੇਣ ਤੋਂ ਆਨੇ ਬਹਾਨੇ ਭੱਜਣਾ ਚਾਹੁੰਦੀ ਹੈ। ਪਾਵਰਕੌਮ ਦੇ ਪੈਨਸ਼ਨਰਜ਼ ਅਤੇ ਮੁਲਾਜ਼ਮ ਮਨੇਜਮੈਂਟ ਦੀ ਇਸ ਚਾਲ ਨੂੰ ਭਲੀ ਭਾਂਤ ਸਮਝਦੇ ਹਨ। ਮਨੇਜਮੈਂਟ ਨੂੰ ਕਿਸੇ ਵੀ ਸੂਰਤ ਵਿੱਚ ਆਪਣੇ ਕੀਤੇ ਵਾਅਦੇ ਤੋਂ ਭੱਜਣ ਨਹੀਂ ਦੇਣਗੇ। ਇਸ ਮੀਟਿੰਗ ਸਮੇਂ ਬਹਾਦਰ ਸਿੰਘ, ਤੀਰਥ ਦਾਸ, ਜੀਤ ਸਿੰਘ, ਜਨਕ ਸਿੰਘ, ਬਲਦੇਵ ਸਿੰਘ, ਗੁਰਜੰਟ ਸਿੰਘ, ਸੁਖਜਿੰਦਰ ਸਿੰਘ, ਗੁਰਚਰਨ ਸਿੰਘ, ਜਗਰਾਜ ਸਿੰਘ, ਰਾਜਪਤੀ, ਰੁਲਦੂ ਸਿੰਘ ਆਦਿ ਆਗੂ ਹਾਜਰ ਸਨ। 22 ਮਈ ਨੂੰ ਬੱਸ ਰਾਹੀਂ ਤਪਾ ਤੋਂ ਸਵੇਰੇ 6-30 ਵਜੇ, ਮੰਡਲ ਦਫਤਰ ਧਨੌਲਾ ਰੋਡ ਬਰਨਾਲਾ ਤੋਂ 07-00 ਵਜੇ, ਧਨੌਲਾ ਤੋਂ ਸਵੇਰੇ 7.20 ਵਜੇ ਧਨੌਲਾ ਤੋਂ ਪਟਿਆਲਾ ਲਈ ਰੂਪ ਚੰਦ ਤਪਾ ਅਤੇ ਜੱਗਾ ਸਿੰਘ ਧਨੌਲਾ ਦੀ ਅਗਵਾਈ ਵਿੱਚ ਕਾਫਲੇ ਰਵਾਨਾ ਹੋਣਗੇ। Post navigation Previous Post ਹੁਣ ਜ਼ਿਲ੍ਹਾ ਬਰਨਾਲਾ ਦੇ ਇਸ ਖੇਤਰ ’ਚ ਰਹੇਗੀ ਬਿਜਲੀ ਬੰਦNext Postਹੁਣ ਸੀਬੀਐੱਸਈ ਸਕੂਲਾਂ ’ਚ ਬਣਨਗੇ ਸ਼ੂਗਰ ਬੋਰਡ