Posted inਚੰਡੀਗੜ੍ਹ ਪੰਜਾਬ ਦੇ ਸਕੂਲਾਂ ’ਚ ਛੁੱਟੀਆਂ ਦੀ ਖਬਰ ਫ਼ੇਕ! ਸਿੱਖਿਆ ਵਿਭਾਗ ਕਰੇਗਾ ਕਾਨੂੰਨੀ ਕਾਰਵਾਈ Posted by overwhelmpharma@yahoo.co.in May 21, 2025 ਚੰਡੀਗੜ੍ਹ, 21 ਮਈ (ਰਵਿੰਦਰ ਸ਼ਰਮਾ) : ਪੰਜਾਬ ਦੇ ਸਾਰੇ ਸਕੂਲਾਂ ਵਿੱਚ 22 ਮਈ ਤੋਂ ਲੈ ਕੇ 30 ਜੂਨ ਤੱਕ ਦੀਆਂ ਛੁੱਟੀਆਂ ਸਬੰਧੀ ਅੱਜ ਕੁਝ ਮੀਡੀਆ ਅਦਾਰਿਆਂ ਦੇ ਵੱਲੋਂ ਇੱਕ ਪੁਰਾਣੇ ਪੱਤਰ ਨੂੰ ਅਟੈਚ ਕਰਕੇ ਖਬਰ ਚਲਾਈ। ਜਦੋਂ ਉਹ ਖਬਰ ਜਨਤਕ ਹੋਈ ਤਾਂ ਉਸ ਤੋਂ ਤੁਰੰਤ ਬਾਅਦ ਹੀ ਸਿੱਖਿਆ ਅਧਿਕਾਰੀਆਂ ਦਾ ਵੀ ਰਿਐਕਸ਼ਨ ਆ ਗਿਆ। ਸਿੱਖਿਆ ਵਿਭਾਗ ਦੀ ਇੱਕ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਖਬਰ ਬਿਲਕੁਲ ਫੇਕ ਹੈ। ਉਹਨਾਂ ਨੇ ਕਿਹਾ ਕਿ ਸਕੂਲਾਂ ਵਿੱਚ ਹਾਲੇ ਛੁੱਟੀਆਂ ਦਾ ਐਲਾਨ ਨਹੀਂ ਕੀਤਾ ਗਿਆ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਜਿਸ ਅਫਸਰ ਦੇ ਨਾਂ ਹੇਠਾਂ ਇਹ ਪੱਤਰ ਵਾਇਰਲ ਹੋਇਆ ਹੈ ਉਸ ਅਫਸਰ ਨੂੰ ਹੀ ਸੇਵਾ ਮੁਕਤ ਹੋਏ ਨੂੰ ਕਰੀਬ ਤਿੰਨ ਮਹੀਨੇ ਹੋ ਗਏ ਹਨ। ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਜਿਨਾਂ ਦੇ ਵੱਲੋਂ ਵੀ ਇਹ ਲੈਟਰ ਵਾਇਰਲ ਕੀਤਾ ਗਿਆ ਹੈ ਜਾਂ ਫਿਰ ਖ਼ਬਰ ਬਣਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ ਹੈ, ਉਹਨਾਂ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਥੇ ਦੱਸ ਦਈਏ ਕਿ ਪਹਿਲਾਂ ਵੀ ਕੁਝ ਮੀਡੀਆ ਅਦਾਰਿਆਂ ਦੇ ਵੱਲੋਂ ਬਿਨਾਂ ਪੁਸ਼ਟੀ ਤੋਂ ਅਜਿਹੀਆਂ ਖਬਰਾਂ ਚਲਾਈਆਂ ਜਾਂਦੀਆਂ ਹਨ, ਜਿਹੜੀਆਂ ਕਿ ਬਾਅਦ ਵਿੱਚ ਫੇਕ ਸਾਬਤ ਹੁੰਦੀਆਂ ਹਨ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹੁਣ ਉਹਨਾਂ ਮੀਡੀਆ ਅਦਾਰਿਆਂ ਅਤੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਨਿਗਾਹ ਰੱਖ ਰਹੀ ਹੈ, ਜਿਨਾਂ ਰਾਹੀਂ ਅਜਿਹੀਆਂ ਫੇਕ ਖਬਰਾਂ ਫੈਲਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ। ਸਾਈਬਰ ਸੈਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਫੇਕ ਖਬਰ ਜਾਂ ਫਿਰ ਗਲ਼ਤ ਜਾਣਕਾਰੀ ਫੈਲਾਉਣਾ ਕਾਨੂੰਨੀ ਅਪਰਾਧ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਖਿਲਾਫ ਸਖਤੀ ਦੇ ਨਾਲ ਨਜਿੱਠਿਆ ਜਾਵੇਗਾ। Post navigation Previous Post ਪੁਲਿਸ ਸੁਰੱਖਿਆ ਨੂੰ ਸਟੇਟਸ ਸਿੰਬਲ ਬਣਾਉਣ ਵਾਲਿਆਂ ‘ਤੇ ਹਾਈ ਕੋਰਟ ਸਖ਼ਤNext Postਕਾਗਜ਼ਾਂ ਵਿੱਚ ਚੱਲ ਰਿਹਾ ਪੰਜਾਬ ਦਾ ਇਹ ਸਰਕਾਰੀ ਸਕੂਲ, ਲੱਖਾਂ ਦੀਆਂ ਗ੍ਰਾਟਾਂ ਦਾ ਨਹੀਂ ਕੋਈ ਹਿਸਾਬ!