Posted inਅੰਮ੍ਰਿਤਸਰ ਕਾਗਜ਼ਾਂ ਵਿੱਚ ਚੱਲ ਰਿਹਾ ਪੰਜਾਬ ਦਾ ਇਹ ਸਰਕਾਰੀ ਸਕੂਲ, ਲੱਖਾਂ ਦੀਆਂ ਗ੍ਰਾਟਾਂ ਦਾ ਨਹੀਂ ਕੋਈ ਹਿਸਾਬ! Posted by overwhelmpharma@yahoo.co.in May 22, 2025 ਅੰਮ੍ਰਿਤਸਰ, 22 ਮਈ (ਰਵਿੰਦਰ ਸ਼ਰਮਾ) : ਇੱਕ ਪਾਸੇ ਪੰਜਾਬ ਸਰਕਾਰ ਲਗਾਤਾਰ ਸੂਬੇ ‘ਚ ਸਿੱਖਿਆ ਕ੍ਰਾਂਤੀ ਨੂੰ ਲੈ ਵੱਡੇ ਦਾਅਵੇ ਕਰ ਰਹੀ ਹੈ ਕਿ ਸਰਕਾਰ ਪੰਜਾਬ ਦੇ ਸਕੂਲਾਂ ਨੂੰ ਨਵਾਂ ਰੂਪ ਦੇ ਕੇ ਬੱਚਿਆਂ ਦਾ ਭਵਿੱਖ ਸਵਾਰ ਰਹੀ ਹੈ। ਅਜਿਹੇ ਵਿੱਚ ਦਾਅਵਿਆਂ ਦੀ ਪੋਲ ਖੋਲ੍ਹਦੀ ਤਸਵੀਰ ਵੀ ਸਾਹਮਣੇ ਆਈ ਹੈ। ਇਹ ਤਸਵੀਰਾਂ ਹਨ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਸਾਰਕਾਰੀ ਸਕੂਲ ਦੀਆਂ ਜੋ ਕਿ ਕਾਗਜ਼ਾਂ ਵਿੱਚ ਤਾਂ ਚੱਲ ਰਿਹਾ ਹੈ ਪਰ ਅਸਲ ਵਿੱਚ ਇਹ ਕਿਸੇ ਪੁਰਾਣੇ ਖੰਡਰ ਤੋਂ ਘੱਟ ਨਹੀਂ ਹੈ। ਸਕੂਲ ਨੂੰ ਤਾਲਾ ਲੱਗਿਆ ਹੋਇਆ ਹੈ ਅਤੇ ਸਕੂਲ ਵਿੱਚ ਪਿਆ ਸਮਾਨ ਵੀ ਗਾਇਬ ਹੈ। ਜਿਸ ਨੂੰ ਲੈਕੇ ਸਥਾਨਕ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ’ਤੇ ਸਵਾਲ ਚੁੱਕੇ ਜਾ ਰਹੇ ਹਨ। – ਕਾਗਜ਼ਾਂ ’ਚ ਚੱਲ ਰਹੇ ਸਕੂਲ ਦੀ ਸੱਚਾਈ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਸਰਹਾਲਾ ਵਿੱਚ ਇੱਕ ਸਰਕਾਰੀ ਸਕੂਲ ਪਿਛਲੇ ਤਿੰਨ ਸਾਲਾਂ ਤੋਂ ‘ਕਾਗਜ਼ਾਂ’ ਵਿੱਚ ਤਾਂ ਚੱਲ ਰਿਹਾ ਹੈ ਪਰ ਇੱਥੇ ਨਾ ਤਾਂ ਕੋਈ ਬੱਚਾ ਪੜ੍ਹ ਰਿਹਾ ਹੈ ਅਤੇ ਨਾ ਹੀ ਕੋਈ ਅਧਿਆਪਕ ਮੌਜੂਦ ਹੈ। ਹਾਲਾਂਕਿ ਸਰਕਾਰ ਵੱਲੋਂ ਇਸ ਸਕੂਲ ਨੂੰ ਲਗਾਤਾਰ ਗਰਾਂਟ ਭੇਜੀ ਜਾਂਦੀ ਹੈ, ਮਿਡ-ਡੇ-ਮੀਲ ਦੇ ਖਰਚੇ ਤੋਂ ਇਲਾਵਾ ਦੇ ਬਿਲਡਿੰਗ ਦਾ ਖਰਚਾ ਵੀ ਸਕੂਲ ਨੂੰ ਮਿਲ ਰਿਹਾ ਹੈ। ਇਸ ਗੰਭੀਰ ਮਸਲੇ ਨੂੰ ਲੈ ਕੇ ਪਿੰਡ ਦੇ ਮੌਜੂਦਾ ਸਰਪੰਚ ਨੇ ਸਰਕਾਰ ਨੂੰ ਧਿਆਨ ਦੇਣ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਸਾਰੀ ਸਹੂਲਤ ਮਿਲ ਰਹੀ ਹੈ ਤਾਂ ਫਿਰ ਸਕੂਲ ਦੇ ਅਧਿਆਪਕ ਨੂੰ ਸਵਾਲ ਕੀਤਾ ਜਾਣ ਜਾਂ ਫਿਰ ਪ੍ਰਿੰਸੀਪਲ ਨੂੰ ਘੇਰਿਆ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ। – ਸਕੂਲ ’ਚ ਲੱਗੇ ਜਿੰਦਰੇ ਪਿੰਡ ਦੇ ਸਾਬਕਾ ਸਰਪੰਚ ਦਾ ਕਹਿਣਾ ਹੈ ਕਿ “ਇਹ ਸਰਕਾਰੀ ਸਕੂਲ ਪਿਛਲੇ ਤਿੰਨ ਸਾਲਾਂ ਤੋਂ ਕਾਗਜ਼ਾਂ ਦੇ ਵਿੱਚ ਚੱਲ ਰਿਹਾ ਪਰ ਇੱਥੇ ਕੋਈ ਵੀ ਬੱਚਾ ਨਹੀਂ ਪੜ੍ਹ ਰਿਹਾ ਹੈ ਅਤੇ ਨਾ ਹੀ ਕਿਸੇ ਨੇ ਇਸ ਸਕੂਲ ਦਾ ਕਦੇ ਦਰਵਾਜ਼ਾ ਹੀ ਖੁੱਲ੍ਹਾ ਵੇਖਿਆ ਹੈ।ਇਸ ਸਕੂਲ ਨੂੰ ਪਿਛਲੇ ਸਾਲ ਇੱਕ ਲੱਖ 81 ਹਜ਼ਾਰ ਰੁਪਏ ਦੀ ਗ੍ਰਾਂਟ ਆਈ ਸੀ, ਉਹ ਪੈਸਾ ਕਿੱਥੇ ਗਿਆ ਕਿਸੇ ਨੂੰ ਕੋਈ ਜਾਣਕਾਰੀ ਨਹੀਂ, ਇੱਥੋਂ ਤੱਕ ਕਿ ਸਕੂਲ ਦਾ ਸਮਾਨ ਵੀ ਚੋਰੀ ਹੋ ਰਿਹਾ ਹੈ। ਇੱਥੇ ਸਿਰਫ ਇੱਕ ਮਸ਼ੀਨ ਹੈ ਜੋ ਕਿਸੇ ਦੇ ਹੱਥ ਨਹੀਂ ਲੱਗੀ ਪਰ ਬਾਕੀ ਕੁੱਝ ਵੀ ਨਹੀਂ ਬਚਿਆ। ਸਰਕਾਰ ਦਾਅਵੇ ਤਾਂ ਵੱਡੇ-ਵੱਡੇ ਕਰਦੀ ਹੈ ਪਰ ਅਸਲ ਵਿੱਚ ਜੋ ਜ਼ਮੀਨੀ ਹਕੀਕਤ ਹੈ ਉਸ ਵੱਲ ਕਦੇ ਝਾਤ ਨਹੀਂ ਮਾਰੀ ਕਿ ਜੋ ਪੈਸਾ ਬੱਚਿਆ ਦੀ ਪੜ੍ਹਾਈ ਲਈ ਜਾਰੀ ਕੀਤਾ ਜਾ ਰਿਹਾ ਹੈ ਉਹ ਜਾ ਕਿੱਥੇ ਰਿਹਾ ਹੈ।” – ਜ਼ਿਲ੍ਹਾ ਸਿੱਖਿਆ ਅਫਸਰ ਦਾ ਬਿਆਨ ਉੱਥੇ ਹੀ ਅੰਮ੍ਰਿਤਸਰ ਜ਼ਿਲ੍ਹੇ ਦੇ ਸਿੱਖਿਆ ਅਫਸਰ ਕਵਲਜੀਤ ਸਿੰਘ ਨੇ ਕਿਹਾ ਕਿ ‘ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਮਜੀਠਾ ਬਲੋਕ ਦੇ ਸਿੱਖਿਆ ਅਫਸਰਾਂ ਦੇ ਵੱਲੋਂ ਇਸ ਸਕੂਲ ਦੀ ਰਿਪੋਰਟ ਮੰਗਾਈ ਗਈ ਹੈ ਅਤੇ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਸਰਕਾਰ ਦੇ ਵੱਲੋਂ ਸਰਕਾਰੀ ਸਕੂਲ ਨੂੰ ਗ੍ਰਾਂਟ ਦਿੱਤਾ ਗਿਆ ਸੀ ਉਹ ਕਿੱਥੇ ਖਰਚਿਆ ਗਿਆ ਹੈ। ਜੋ ਵੀ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਉਸ ਤੋਂ ਬਾਅਦ ਹੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।’ Post navigation Previous Post ਪੰਜਾਬ ਦੇ ਸਕੂਲਾਂ ’ਚ ਛੁੱਟੀਆਂ ਦੀ ਖਬਰ ਫ਼ੇਕ! ਸਿੱਖਿਆ ਵਿਭਾਗ ਕਰੇਗਾ ਕਾਨੂੰਨੀ ਕਾਰਵਾਈNext Postਬਰਨਾਲਾ ਦੇ ਇਕ ਬੈਂਕ ਦੀ ਮੈਨੇਜਰ ਨਾਲ ਮੈਟਰੀਮੋਨੀਅਲ ਐਪ ਰਾਹੀਂ ਲੱਖਾਂ ਦੀ ਠੱਗੀ